HOME ਸੰਘਰਸ਼ — ਜੀਵਨ ਦੀ ਅਸਲ ਉਡਾਣ

ਸੰਘਰਸ਼ — ਜੀਵਨ ਦੀ ਅਸਲ ਉਡਾਣ

3
ਮੰਜੂ ਰਾਇਕਾ 
  (ਸਮਾਜ ਵੀਕਲੀ)  ਜੀਵਨ ਇੱਕ ਯਾਤਰਾ ਹੈ, ਜਿਸ ਵਿਚ ਰਸਤੇ ਹਮੇਸ਼ਾ ਸਿਧੇ ਨਹੀਂ ਹੁੰਦੇ। ਕਦੇ ਕਦੇ ਇਹ ਰਸਤੇ ਕੱਟੜ ਪਹਾੜਾਂ ਵਾਂਗੋਂ ਹੋ ਜਾਂਦੇ ਹਨ, ਜਿਥੇ ਇੱਕ-ਇੱਕ ਕਦਮ ਵੀ ਉਲਝਣਾਂ ਮੁਸ਼ਕਲ ਲੱਗਦਾ ਹੈ। ਪਰ ਇਨ੍ਹਾਂ ਹੀ ਔਖੇ ਪਲਾਂ ਨੂੰ “ਸੰਘਰਸ਼” ਕਹਿੰਦੇ ਹਨ। ਸੰਘਰਸ਼ ਉਹ ਅਨਮੋਲ ਅਨੁਭਵ ਹੈ ਜੋ ਸਾਡੀ ਆਤਮਾ ਨੂੰ ਮਜ਼ਬੂਤੀ ਦਿੰਦਾ ਹੈ, ਸਾਡੀ ਸੋਚ ਨੂੰ ਚੌਕਸ ਕਰਦਾ ਹੈ ਅਤੇ ਸਾਡੀ ਕਾਬਲਿਅਤ ਨੂੰ ਨਿਖਾਰਦਾ ਹੈ।
ਸੰਘਰਸ਼ ਬਿਨਾਂ ਜੀਵਨ ਦੀ ਕਮਾਈ ਅਧੂਰੀ ਰਹਿ ਜਾਂਦੀ ਹੈ। ਜਿਵੇਂ ਸੋਨੇ ਨੂੰ ਅੱਗ ਵਿੱਚ ਤਪਾ ਕੇ ਹੀ ਨਿਕਲ਼ਿਆ ਜਾਂਦਾ ਹੈ, ਓਸੇ ਤਰ੍ਹਾਂ ਮਨੁੱਖੀ ਜੀਵਨ ਵੀ ਮੁਸ਼ਕਿਲਾਂ ਵਿੱਚੋਂ ਲੰਘ ਕੇ ਹੀ ਅਸਲ ਅਰਥ ਪਾਉਂਦਾ ਹੈ। ਇੱਕ ਵਿਦਿਆਰਥੀ ਦੇ ਜੀਵਨ ਦੀ ਹੀ ਗੱਲ ਕਰੀਏ ਤਾਂ ਉਸ ਲਈ ਇਮਤਿਹਾਨ, ਅਸਫਲਤਾਵਾਂ, ਮਾਤਾ-ਪਿਤਾ ਦੀ ਉਮੀਦ, ਸਮਾਜ ਦਾ ਦਬਾਅ ਇਹ ਸਭ ਸੰਘਰਸ਼ ਦੇ ਰੂਪ ਹਨ। ਪਰ ਜੇਕਰ ਉਹ ਵਿਦਿਆਰਥੀ ਹਾਰ ਮੰਨ ਲਵੇ, ਤਾਂ ਉਹ ਕਦੀਆਂ ਆਪਣਾ ਮਕਸਦ ਹਾਸਲ ਨਹੀਂ ਕਰ ਸਕਦਾ।
ਸੰਘਰਸ਼ ਸਾਡਾ ਅਸਲ ਦੋਸਤ ਹੈ, ਜੋ ਸਾਨੂੰ ਸਿਖਾਉਂਦਾ ਹੈ ਕਿ ਹਾਰ ਦੇ ਅੰਦਰ ਵੀ ਇੱਕ ਅਨੁਭਵ ਛੁਪਿਆ ਹੋਇਆ ਹੈ। ਜਦੋਂ ਵੀ ਕਿਸੇ ਨੇ ਵੱਡੀ ਕਾਮਯਾਬੀ ਹਾਸਲ ਕੀਤੀ, ਉਸ ਤੋਂ ਪਹਿਲਾਂ ਉਸ ਨੇ ਬੇਅੰਤ ਨਾਕਾਮੀਆਂ ਦੇ ਦੌਰ ਵੇਖੇ। ਐਨਸਟਾਈਨ, ਅਬ੍ਰਾਹਮ ਲਿੰਕਨ, ਭਗਤ ਸਿੰਘ ਜਾਂ ਡਾ. ਏ. ਪੀ. ਜੇ ਅਬਦੁਲ ਕਲਾਮ ਇਹਨਾਂ ਦੇ ਜੀਵਨ ਵਿਚ ਵੀ ਕਈ ਉਤਾਰ-ਚੜਾਵ ਆਏ, ਪਰ ਉਹ ਕਦੇ ਥਕੇ ਨਹੀਂ, ਥਮੇ ਨਹੀਂ। ਇਹੀ ਸੰਘਰਸ਼ ਨੂੰ ਅਸਲੀ ਮਾਣ ਦੇਣ ਵਾਲੇ ਲੋਕ ਹਨ।
ਸੰਘਰਸ਼ ਮਨੁੱਖ ਨੂੰ ਅੰਦਰੋਂ ਤਾਕਤਵਰ ਬਣਾਉਂਦਾ ਹੈ। ਇਹ ਸਾਡੀ ਸੋਚ ਨੂੰ ਮਜਬੂਤ ਕਰਦਾ ਹੈ, ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ। ਇੱਕ ਨੌਜਵਾਨ, ਜਦੋਂ ਨੌਕਰੀ ਦੀ ਤਲਾਸ਼ ਕਰ ਰਿਹਾ ਹੁੰਦਾ ਹੈ, ਜਦੋਂ ਉਹ ਮੁਕਾਬਲੇ ਦੇ ਇਮਤਿਹਾਨਾਂ ਵਿਚ ਰੋਜ਼ ਹਾਰਦਾ ਹੈ, ਪਰ ਫਿਰ ਵੀ ਅਗਲੀ ਸਵੇਰ ਨਵੀਂ ਉਮੀਦ ਨਾਲ ਉਠਦਾ ਹੈ। ਉਹੀ ਜ਼ਿੰਦਗੀ ਦਾ ਅਸਲ ਹੀਰੋ ਹੈ। ਉਸ ਦੇ ਦਿਲ ਵਿੱਚ ਇਕ ਚਿੰਗਾਰੀ ਹੁੰਦੀ ਹੈ ਜੋ ਕਹਿੰਦੀ ਹੈ, “ਮੈਂ ਹਾਰਿਆ ਨਹੀਂ ਹਾਂ, ਮੈਂ ਸਿੱਖ ਰਿਹਾ ਹਾਂ।”
ਇੱਕ ਮਾਂ ਦਾ ਸੰਘਰਸ਼ ਵੇਖੋ, ਜੋ ਆਪਣੇ ਬੱਚਿਆਂ ਦੀ ਖ਼ਾਤਿਰ ਰਾਤਾਂ ਨੂੰ ਜਾਗਦੀ ਹੈ, ਆਪਣੇ ਸੁਪਨੇ ਵੀ ਕੁਰਬਾਨ ਕਰ ਦਿੰਦੀ ਹੈ। ਇੱਕ ਕਿਸਾਨ ਦੇ ਸੰਘਰਸ਼ ਨੂੰ ਵੇਖੋ ਜੋ ਧਰਤੀ ਨਾਲ ਲੜਦਾ ਹੈ, ਅਸਮਾਨ ਦੇ ਮੌਸਮ ਨਾਲ ਭਿੜਦਾ ਹੈ, ਪਰ ਕਦੇ ਆਪਣੀ ਮਿਹਨਤ ਤੋਂ ਮੂੰਹ ਨਹੀਂ ਮੋੜਦਾ। ਇਹ ਸੰਘਰਸ਼ ਨਹੀਂ ਤਾਂ ਕੀ ਹੈ? ਇਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਉਜਿਆਲਾ ਦੇਣ ਵਾਲੇ ਦੀਵੇ ਹਨ।
ਸੰਘਰਸ਼ ਸਾਡੀ ਅੰਦਰਲੀ ਆਵਾਜ਼ ਨੂੰ ਜਗਾਉਂਦਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਜੇ ਰਸਤੇ ਤੇ ਅੰਧੇਰਾ ਹੋਵੇ ਤਾਂ ਆਪਣੀ ਚਾਨਣ ਬਣੋ। ਜੇ ਦੁਨੀਆ ਤੁਹਾਡੀ ਆਵਾਜ਼ ਨਾ ਸੁਣੇ, ਤਾਂ ਅਜਿਹੀ ਬੋਲ ਬਣੋ ਜੋ ਦਿਲਾਂ ਤੱਕ ਪਹੁੰਚੇ। ਇਹੀ ਸੰਘਰਸ਼ ਦੀ ਮਹਾਨਤਾ ਹੈ।
ਕਈ ਵਾਰੀ ਅਸੀਂ ਆਪਣੇ ਜੀਵਨ ਵਿੱਚ ਹਾਰ ਮੰਨ ਲੈਂਦੇ ਹਾਂ, ਪਰ ਇਹ ਨਹੀਂ ਸੋਚਦੇ ਕਿ ਰੱਬ ਨੇ ਅਜੇ ਤਕ ਅਸੀਂ ਜੋ ਸਿੱਖਿਆ ਹੈ, ਉਸ ਲਈ ਕੋਈ ਵੱਡਾ ਮਕਸਦ ਰੱਖਿਆ ਹੈ। ਹਰ ਇਕ ਨਾਕਾਮੀ ਵਿੱਚ ਰੱਬ ਇੱਕ ਨਵੀਂ ਦਿਸ਼ਾ ਦੇ ਰਿਹਾ ਹੁੰਦਾ ਹੈ, ਪਰ ਸਾਡਾ ਧਿਆਨ ਸਿਰਫ ਹਾਰ ਉੱਤੇ ਟਿਕਿਆ ਹੋਇਆ ਹੁੰਦਾ ਹੈ। ਜੇ ਅਸੀਂ ਆਪਣੇ ਸੰਘਰਸ਼ ਨੂੰ ਅਪਣਾਈਏ, ਉਹ ਸਾਡੀ ਕਮੀਜ਼ ਨਹੀਂ ਸੱਜਾਵਟ ਬਣ ਜਾਂਦਾ ਹੈ।
ਸੰਘਰਸ਼ ਸਾਡੀ ਸਫਲਤਾ ਦਾ ਰਾਹ ਹੈ। ਇਹ ਰਸਤੇ ਉੱਤੇ ਪੈਦਾ ਹੋਣ ਵਾਲੇ ਕਾਂਟੇ ਨਹੀਂ, ਸਾਡੀ ਮੰਜਿਲ ਦੇ ਇਸ਼ਾਰੇ ਹਨ। ਇਹ ਸਾਨੂੰ ਸਿਖਾਉਂਦੇ ਹਨ ਕਿ ਹੌਂਸਲਾ ਰੱਖ, ਮਿਹਨਤ ਕਰ, ਸੱਚਾਈ ਨਾਲ ਚੱਲ ਤੂੰ ਜ਼ਰੂਰ ਕਾਮਯਾਬ ਹੋਵੇਂਗਾ।
ਮੰਜੂ ਰਾਇਕਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਬੀਤੇ ਵੇਲੇ “
Next articleThe spirit of South Asian culture uplifted people’s spirits for two days in Brampton.