(ਸਮਾਜ ਵੀਕਲੀ)
ਤੂਤਾਂ, ਪਿੱਪਲਾਂ,ਬੋਹੜ ਵਾਲੀਆਂ, ਦੁੱਖਾਂ ਦੇ ਵਿੱਚ ਲੋੜ ਵਾਲੀਆਂ ਲੱਖ ਲੱਭੀਏ, ਉਹ ਕਿੱਥੇ ਛਾਵਾਂ ਲੱਭਦੀਆਂ ਨੇ
ਪੈਦਲ ਤੁਰ ਜੋ ਰਾਂਹਾਂ ਘੁੰਮੀਆਂ,ਕਿੱਡੀਆਂ ਸੀ ਉਹ ਰਾਹਾਂ ਲੰਮੀਆਂ,ਡੰਡੀਆਂ,ਵੱਟਾਂ,ਲੀਹਾ ਗੁੰਮੀਆਂ,ਨਾ ਇਹ ਰਾਂਹਾਂ ਲੱਭਦੀਆਂ ਨੇ
ਕੱਚੇ ਘਰ ਸੀ ਬੜੇ ਪਿਆਰੇ, ਬੇਬੇ ਲਿੱਪੇ ,ਝਲੋਨੀਆਂ,ਹਾਰੇ ਬੜੇ ਸਵਾਰੇ,ਮੱਝਾਂ ਗਾਵਾਂ ਤੇ ਰੋਜ਼ਾਂ ਦੀਆਂ ,ਹੁਣ ਨਾ, ਡਾਰਾਂ ਲੱਭਦੀਆਂ ਨੇ
ਗੁੰਮੀਆਂ, ਕਾਲੀਆਂ ਬੂਰੀਆਂ ਮੱਝਾਂ, ਬੀਤਿਆ ਵੇਲਾ ਮੁੜ ਮੁੜ ਲੱਭਾ,ਦੁੱਧ ਦਹੀਂ ਤੇ ਮੱਖਣ ਮੁੱਕਿਆ,ਨਾ ਉਹ ਡੋਕੇ, ਧਾਰਾਂ ਲੱਭਦੀਆਂ ਨੇ
ਦੁੱਧ ਕਾੜਨੀ ਵਾਲਾ ਗੁੰਮਿਆ,ਮੋਰੀ,ਟਾਕੀ ਆਲ਼ਾ ਗੁੰਮਿਆ
ਕਿੱਥੇ ਹਾਸੇ ਰੋਸੇ ਗੁੰਮ ਗਏ,ਨਾ ਅੱਗ ਦੀਆਂ, ਨਾਲਾਂ ਲੱਭਦੀਆ ਨੇ
ਕੁੱਪ,ਗੁਹਾਰੀਆਂ,ਕੱਚੇ ਢਾਰੇ, ਛੋਲੇ, ਮੱਕੀਆਂ ਕਿੱਥੇ ਗੁਆਰੇ,
ਰਲ ਮਿਲ ਗੋਡੀ ਕਰਦੇ ਸਾਰੇ, ਕਦੇ ਨਾ ਕਿਰਤੀ ਥੱਕੇ ਹਾਰੇ, ਹਿੰਮਤ ਵਾਲੀਆਂ, ਅੱਜ ਕੱਲ ਕਿੱਥੇ, ਇਹ ਸਰਕਾਰਾਂ ਲੱਭਦੀਆਂ ਨੇ
ਨਾ ਹੁਣ ਹਾਲੀ ਪਾਲੀ ਲੱਭਦੇ, ਡੰਗਰ ਵੱਛੇ ਮੁੱਕੇ ਸਭ ਦੇ,
ਭੇਡਾਂ ਦੇ ਝੁੰਡ ਮੁੱਕ ਚੱਲੇ ਨੇ, ਸ਼ਾਮ ਲਾਟ ਜਿਹੀਆਂ, ਅੱਜ ਕੱਲ੍ਹ ਸਾਨੂੰ, ਕਿੱਥੇ ਥਾਵਾਂ ਲੱਭਦੀਆਂ ਨੇ,
ਕਿੱਕਰ,ਬੇਰੀ,ਨਿੰਮ ਤੇ ਟਾਹਲੀ, ਪਿੱਪਲ ਬੋਹੜਾਂ ਮੁੱਕ ਜਾਣਾ ਏ, ਜੇ ਨਾ ਆਪਾ, ਸੁਰਤ ਸੰਭਾਲੀ, ਗੋਲ ਡੇਕਾਂ ਦੀਆਂ ਘਰ ਦੇ ਅੰਦਰ ਹੁਣ ਨਾ ਛਾਂਵਾਂ ਲੱਭਦੀਆਂ ਨੇ।
ਜੋ ਕਸੀਦੇ,ਕੱਢਣ,ਕੱਤਣ, ਤਿੰਨ ਵੇਲੇ ਦੀਆਂ ਮੰਨੀਆਂ ਥੱਪਣ,ਹੱਸਮੁੱਖ ਚਿਹਰੇ ਨਾ ਉਹ ਅੱਕਣ, ਮਸਤ ਮੌਲਾ ਉਹ ਅੱਜ ਕੱਲ ਸਾਨੂੰ ਕਿੱਥੇ ਮਾਵਾਂ ਲੱਭਦੀਆਂ ਨੇ।
ਧਰਮਸ਼ਾਲਾ,ਉਹ ਟੋਭੇ, ਛੱਪੜ, ਬੋਹੜ ਦੀ ਛਾਵੇਂ, ਮਾਰੇ ਜੱਕੜ,ਸੱਥ ਜਿਹੀਆਂ ਉਹ ਸੰਦੀਪ ਸਿਆਂ ਹੁਣ
ਕਿੱਥੇ ਥਾਵਾਂ ਲੱਭਦੀਆਂ ਨੇ ,
ਸੰਪਰਕ:- 98153-21017


