ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਸਹਿਕਾਰੀ ਖੰਡ ਮਿੱਲਜ਼ ਵਰਕਰਜ਼ ਫੈਡਰੇਸ਼ਨ ਪੰਜਾਬ ਦਾ ਸੂਬਾ ਪ੍ਰਧਾਨ ਸ੍ਰ ਅਵਤਾਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਮੁਲਾਜਮਾਂ ਦੇ 6ਵਾਂ ਪੇ-ਕਮਿਸ਼ਨ ਨੂੰ ਲਾਗੂ ਕਰਵਾਉਣ ਲਈ ਸਰਕਾਰ ਦੀ ਕਾਰਵਾਈ ਤੇ ਵਿਚਾਰਾਂ ਹੋਈਆਂ ਯਾਦ ਰਹੇ ਕਿ ਸ਼ੂਗਰਫੈੱਡ ਪੰਜਾਬ ਦੇ ਬੋਰਡ ਆਫ ਡਾਇਰੈਕਟਰ ਵੱਲੋਂ ਮਿਤੀ 13/10/2022 ਨੂੰ 6ਵਾਂ ਪੇ-ਕਮਿਸ਼ਨ ਲਾਗੂ ਕਰਨ ਦਾ ਏਜੰਡੇ ਪ੍ਰਵਾਨ ਕਰ ਦਿੱਤਾ ਗਿਆ ਸੀ ਅਤੇ ਅਗਲੇਰੀ ਪ੍ਰਵਾਨਗੀ ਲਈ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਨੂੰ ਭੇਜ ਦਿੱਤਾ ਗਿਆ ਸੀ ਪਰ ਅਜੇ ਤੱਕ ਇਨ੍ਹਾਂ ਮੰਗਾਂ ਨੂੰ ਪ੍ਰਵਾਨ ਕਰਕੇ ਲਾਗੂ ਨਹੀ ਕੀਤਾ ਗਿਆ। ਇਸ ਬਾਬਤ ਸਮੂਹ ਸਹਿਕਾਰੀ ਖੰਡ ਮਿੱਲਾਂ ਦੇ ਮੁਲਾਜਮਾਂ ਵਿਚ ਭਾਰੀ ਰੋਸ ਪ੍ਰਗਟਾਇਆ ਜਾ ਰਿਹਾ ਹੈ।
ਸੰਘਰਸ਼ੀ ਯੋਧਿਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਤੁਰੰਤ ਪ੍ਰਭਾਵ ਤੋਂ 6ਵਾਂ ਪੇ-ਕਮਿਸ਼ਨ ਲਾਗੂ ਨਾ ਕੀਤਾ ਗਿਆ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਕਾਰਵਾਈ ਵਿਚ ਦੇਰੀ ਕੀਤੀ ਗਈ ਤਾਂ ਮਿੱਲ ਮੁਲਾਜਮਾਂ ਨੂੰ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਚੱਲਣ ਤੋਂ ਰੋਕਣ ਅਤੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਦੀ ਹੋਵੇਗੀ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਅਵਤਾਰ ਸਿੰਘ ਗਿੱਲ ਤੋਂ ਇਲਾਵਾ, ਸੂਬਾ ਜਨਰਲ ਸਕੱਤਰ ਸ੍ਰ: ਪਲਵਿੰਦਰ ਸਿੰਘ ਗਿੱਲ, ਸ੍ਰ: ਪੂਰਨ ਸਿੰਘ, ਸ੍ਰ: ਜਗਰੂਪ ਸਿੰਘ ਰੂਪੇਵਾਲ, ਡਾਂ ਇੰਦਰਜੀਤ ਸਿੰਘ ਅਜਨਾਲਾ, ਸ੍ਰ: ਹਰਦੀਪ ਸਿੰਘ, ਸ੍ਰ: ਜੁਗਿੰਦਰ ਸਿੰਘ ਨਵਾਂਸ਼ਿਹਰ, ਸ੍ਰ: ਬਲਵਿੰਦਰ ਸਿੰਘ ਬਾਵਾ, ਸ੍ਰ: ਜਸਵਿੰਦਰ ਸਿੰਘ ਮੋਰਿੰਡਾ, ਸ੍ਰ: ਰਘਬੀਰ ਸਿੰਘ, ਸ੍ਰ: ਨਵਤੇਜ਼ ਸਿੰਘ ਗੁਰਦਾਸਪੁਰ, ਸ੍ਰ: ਲਖਵਿੰਦਰ ਸਿੰਘ ਘੁੰਮਣ, ਸ੍ਰ: ਕੁਲਵਿੰਦਰ ਸਿੰਘ ਪੰਨੂ, ਸ੍ਰ: ਪਿਆਰਾ ਸਿੰਘ ਬਟਾਲਾ, ਦਿਲਬਾਗ ਸਿੰਘ, ਸ੍ਰ: ਅਮਰੀਕ ਸਿੰਘ ਭੋਗਪੁਰ, ਸ੍ਰ: ਭੁਪਿੰਦਰ ਸਿੰਘ ਮੰਡ, ਸ੍ਰ:ਜਰਨੈਲ ਸਿੰਘ, ਸ੍ਰ: ਪਰਮਿੰਦਰ ਸਿੰਘ ਬੁਢੇਵਾਲ, ਸ੍ਰ: ਹੇਤ ਰਾਮ, ਸ੍ਰ: ਜਤਿੰਦਰ ਸਿੰਘ ਫਾਜਿਲਕਾ, ਸ੍ਰ: ਨਛੱਤਰ ਸਿੰਘ, ਸ੍ਰ: ਹਰਜੀਤ ਸਿੰਘ, ਸ੍ਰ: ਜਸਵੰਤ ਸਿੰਘ ਨਕੋਦਰ, ਆਦਿ ਸਾਰੀਆਂ ਮਿੱਲਾਂ ਦੇ ਆਹੁਦੇਦਾਰ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly