ਸਾਹਿਤ ਦੀ ਪਟਾਰੀ ਕੰਵਰਪ੍ਰੀਤ ਕੌਰ ਮਾਨ

(ਸਮਾਜ ਵੀਕਲੀ)

ਪਰਮਾਤਮਾ ਹਰ ਇੱਕ ਨੂੰ ਕੋਈ ਨਾ ਕੋਈ ਕਲਾ ਜ਼ਰੂਰ ਬਖ਼ਸ਼ਦਾ ਹੈ ਤੇ ਹਰ ਇਨਸਾਨ ਉਸ ਨੂੰ ਕਰਨ ਦੇ ਕਾਬਿਲ ਹੁੰਦਾ ਹੈ ।
ਇਸੇ ਤਰ੍ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੰਜਾਵਾ ਮਾਡਲ ਵਿਖੇ ਰਹਿਣ ਵਾਲੀ ਕੰਵਰਪ੍ਰੀਤ ਕੌਰ ਮਾਨ ਨੂੰ ਵੀ ਪਰਮਾਤਮਾ ਨੇ ਕਲਮ ਬਖ਼ਸ਼ੀ ।ਉਸ ਨੇ ਦਸਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਗਿਆਰ੍ਹਵੀਂ ਬਾਰਵੀਂ ਵੀ ਆਪਣੇ ਨਾਲ ਵਾਲੇ ਪਿੰਡ ਤੋਂ ਕੀਤੀ । ਬੀ. ਏ ਪ੍ਰਾਈਵੇਟ ਬੀਕਾਨੇਰ ਯੂਨੀਵਰਸਿਟੀ ਤੋਂ ਅਤੇ ਐਮ. ਏ ਪੰਜਾਬੀ,ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਪੂਰੀ ਕਰ ਚੁੱਕੀ ਹੈ ।

ਲਿਖਣ ਕਲਾ ਤਾਂ ਪ੍ਰਮਾਤਮਾ ਦੀ ਦੇਣ ਹੈ ਪਰ ਇਹ ਕਲਮ ਨਿਖਰ ਕੇ ਬੀ. ਏ ਦੇ ਦੂਜੇ ਸਾਲ ਵਿੱਚ ਬਾਹਰ ਆਈ।ਕਵਿਤਾਵਾਂ ਪੜ੍ਹਨ ਦਾ ਤਾਂ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਸੀ ਪਰ ਕੁਝ ਲਿਖਣ ਦਾ ਆਤਮਵਿਸ਼ਵਾਸ ਬੀ.ਏ ਵਿੱਚ ਹੀ ਆਇਆ ਲਿਖਦੇ -ਲਿਖਦੇ ਜਦੋਂ ਰਚਨਾਵਾਂ ਸੋਸ਼ਲ ਮੀਡੀਆ ਤੇ ਸਾਂਝੀਆਂਕੀਤੀਆਂ ਤਾਂ ਪਾਠਕਾਂ ਨੂੰ ਬਹੁਤ ਪਸੰਦ ਆਈਆਂ ਉਨ੍ਹਾਂ ਨੇ ਕਿਤਾਬ ਦੀ ਮੰਗ ਕੀਤੀ ।ਪਰ ਕਿਤਾਬ ਰਿਲੀਜ਼ ਕਰਨੀ ਬਹੁਤ ਹੀ ਮੁਸ਼ਕਿਲ ਸੀ ਕਿਉਂਕਿ ਕਿਉਂਕਿ ਆਲੇ ਦੁਆਲੇ ਦੇ ਲੋਕ ਲਿਖਣਾ ਕੁਝ ਵੱਡਾ ਨਹੀਂ ਸਮਝਦੇ ਸੀ ਫਾਲਤੂ ਸਮੇਂ ਤੇ ਪੈਸੇ ਦੀ ਬਰਬਾਦੀ ਦਾ ਨਾਮ ਹੀ ਦਿੰਦੇ ਸਨ ।ਜਿਸ ਕਾਰਨ ਮਨ ਕੀਤਾ ਕੇ ਛੱਡ ਦਿੱਤਾ ਜਾਵੇ ਕੁਝ ਨਾ ਹੀ ਲਿਖਿਆ ਜਾਵੇ। ਪਰ ਪਾਠਕਾਂ ਦੀ ਕਿਤਾਬ ਲਈ ਵਧ ਰਹੀ ਮੰਗ ਨੇ ਕਦੇ ਵੀ ਕਲਮ ਰੱਖਣ ਨਹੀਂ ਦਿੱਤੀ।

ਕੁਝ ਹੀ ਸਮੇਂ ਬਾਅਦ ਪਾਠਕਾਂ ਦੇ ਰੂਬਰੂ ਕਵਿਤਾਵਾਂ ਦੀ ਕਿਤਾਬ “ਹਰਫ਼ਾਂ ਦਾ ਗੰਜ “ਪੇਸ਼ ਕੀਤੀ। ਉਨ੍ਹਾਂ ਦਾ ਕਿਤਾਬ ਨੂੰ ਭਰਵਾਂ ਹੁੰਗਾਰਾ ਮਿਲਿਆ ਇਹ ਕਿਤਾਬ ਵਿਚਲੀਆਂ ਕਵਿਤਾਵਾਂ ਇਸ ਤਰ੍ਹਾਂ ਹਨ :-
ਮੈਂ ਤੇ ਮੇਰੇ ਅੱਖਰ
ਨਾ ਤੋੜੋ ਮੇਰੇ ਨਾਲੋਂ ਇਨ੍ਹਾਂ ਅੱਖਰਾਂ ਨੂੰ
ਨਾਵਿਛੋੜੋਂ ਮੇਰੇ ਨਾਲੋਂ ਇਨ੍ਹਾਂ ਅੱਖਰਾਂ ਨੂੰ
ਵਿਛੜ ਗਏ ਤਾਂ ਇਹ ਮਰ ਜਾਣਗੇ
ਸਾਹ ਮੇਰੇ ਵੀ ਰਹਿਣੇ ਨਹੀ
ਫਿਰ ਤੁਹਾਡੇ ਬੋਲ ਕਿਸੇ ਕਹਿਣੇ ਨਹੀਂ
ਨੌੰ ਤੋੜੋ ਮੇਰੇ ਨਾਲੋਂ ਇਨ੍ਹਾਂ ਅੱਖਰਾਂ ਨੂੰ ..।

ਇਸ ਤਰ੍ਹਾਂ ਅੱਖਰ ਜੋੜਦੇ ਜੋੜਦੇ ਕੰਵਰਪ੍ਰੀਤ ਕੌਰ ਨੇ ਸਾਹਿਤ ਦਾ ਪੱਲਾ ਕਦੇ ਵੀ ਨਾ ਛੱਡਣ ਦਾ ਫ਼ੈਸਲਾ ਕੀਤਾ ।ਉਸ ਤੋਂ ਬਾਅਦ ਕਹਾਣੀਆਂ ਵੀ ਲਿਖੀਆਂ “ਚੰਨੋ” ਕਹਾਣੀ “ਸਪੋਕਸਮੈਨ” ਅਖ਼ਬਾਰ ਵਿੱਚ ਛਪੀ। ਇਸ ਕਹਾਣੀ ਵਿੱਚ ਗ਼ਰੀਬੀ, ਦਹੇਜ ਪ੍ਰਥਾ,ਤੇ ਔਰਤ ਦਾ ਦਰਦ ਬਿਆਨ ਕੀਤਾ ਗਿਆ ਹੈ ।

ਕਵਿਤਾਵਾਂ ਤੇ ਹੋਰ ਕਹਾਣੀਆਂ ਵੱਖ ਵੱਖ ਮੈਗਜ਼ੀਨਾਂ ਤੇ ਅਖ਼ਬਾਰਾਂ ਵਿੱਚ ਛਪ ਚੁੱਕੀਆਂ ਹਨ ।ਕੰਵਰਪ੍ਰੀਤ ਕੌਰ ਨੇ ਵੱਖ- ਵੱਖ ਕਵੀ ਦਰਬਾਰਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਜਿੱਥੋਂ ਬਹੁਤ ਹੀ ਮਾਣ ਸਨਮਾਨ ਪ੍ਰਾਪਤ ਹੋਇਆ।ਇਸੇ ਤਰ੍ਹਾਂ ਕਵਿਤਾਵਾਂ ਦੇ ਨਾਲ ਨਾਲ ਕੰਵਰਪ੍ਰੀਤ ਕੌਰ ਸਮਾਜਿਕ ਮਸਲਿਆਂ ਵੱਲ ਵੀ ਰੁਝਾਨ ਦੇਣ ਲੱਗੀ ਅਤੇ ਉਸ ਵਿਚ ਔਰਤਾਂ ਦੀਆਂ ਅਣਕਹੀਆਂ ਗੱਲਾਂ ਨੂੰ ਸ਼ਬਦੀ ਰੂਪ ਦਿੱਤਾ ।ਇਸ ਵਿਸ਼ੇ ਨਾਲ ਸਬੰਧਿਤ ਉਸ ਨੇ ਕਹਾਣੀਆਂ ਤੇ ਕਵਿਤਾਵਾਂ ਲਿਖੀਆਂ ਜਿਵੇਂ :-

ਕੁਝ ਅਣਕਹੀਆਂ ਗੱਲਾਂ ਦੀ ਹਾਲ ਸੁਣਾਉਣ ਜਾ ਰਹੀ ਹਾਂ,
ਕੁਝ ਅਣਕਹੇ ਹਰਫ਼ਾਂ ਦੇ ਦਿਲ ਫਰੋਲਣ ਜਾ ਰਹੀ ਹਾਂ ।
ਲੱਗ ਗਏ ਪਹਿਰੇ ਜ਼ੁਬਾਨ ਤੇ ਕਰ ਲਿਆ ਕੈਦ ਜਜ਼ਬਾਤਾਂ ਨੂੰ
ਨਾ ਬਿਆਨ ਕਰ ਪਾਇਆ ਕੋਈ ਆਪਣੇ ਖ਼ਿਲਾਫ਼ ਹੋਏ ਹਾਲਾਤਾਂ ਨੂੰ
ਅੱਜ ਮੈਂ ਉਨ੍ਹਾਂ ਨੂੰ ਆਜ਼ਾਦ ਕਰਵਾਉਣ ਜਾ ਰਹੀ ਹਾਂ
ਕੁਝ ਅਣਕਹੀਆਂ ਗੱਲਾਂ ਦੇ ਹਾਲ ਸੁਣਾਉਣ …..।

ਇਸ ਦੇ ਨਾਲ ਉਸ ਨੂੰ ਕੁਦਰਤ ਨਾਲ ਵੀ ਬਹੁਤ ਪਿਆਰ ਹੈ ਇਹ ਪਿਆਰ ਅਸੀਂ ਉਸ ਦੀਆਂ ਲਿਖਤਾਂ ਵਿਚ ਦੇਖ ਸਕਦੇ ਹਾਂ ਜਿਵੇਂ :-
ਧਰਤ ਦੀ ਫੁਲਕਾਰੀ
ਧੁੱਪਾਂ ਨੂੰ ਕਦੇ ਨਾਗ ਨ੍ਹੀਂ ਡੰਗਦੇ
ਹਵਾਵਾਂ ਤੋਂ ਸੂਰਜ ਨਹੀਂ ਸੰਗਦੇ ।
ਧਰਤ ਦੀ ਫੁਲਕਾਰੀ ਤੇ ਕਿਸ ਨੇ ਤੋਪੇ ਭਰੇ ਨੇ ?
ਅੰਬਰ ਜਿਹੇ ਮੋਤੀ ਕਿਸ ਨੇ ਬਾਣਿਆਂ ਚ ਜੜੇ ਨੇ?

ਇਸੇ ਤਰਾਂ ਮਾਨ ਆਪਣੇ ਸੁਪਨਿਆਂ ਨੂੰ ਹੋਰ ਵੀ ਉੱਚੀਆਂ ਉਡਾਣਾਂ ਦੇ ਰਹੀ ਹੈ ।ਉਸ ਦਾ ਕਹਿਣਾ ਹੈ ਕਿ ਜੋ ਹੀ ਇਹ ਝੱਖੜ ਜਰਦੇ ਹਨ, ਆਪਣੇ ਅੱਗੇ ਆਉਣ ਵਾਲੀਆਂ ਮੁਸੀਬਤਾਂ ਨੂੰ ਸਹਿੰਦੇ ਨੇ ਉਹੀ ਨਵੇਂ ਰਾਹ ਉਲੀਕਦੇ ਨੇ।ਇਕ ਦਿਨ ਦੁਨੀਆਂ ਚ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਨਾਲ ਚਮਕਦੇ ਨੇ।ਉਸ ਦਾ ਕਹਿਣਾ ਹੈ ਕਿ ਚੰਗਾ ਸਮਾਂ ਕੋਈ ਵੀ ਥਾਲੀ ਵਿੱਚ ਰੱਖ ਕੇ ਨਹੀਂ ਦਿੰਦਾ ਉਹ ਤਾਂ ਖ਼ੁਦ ਹੀ ਮਿਹਨਤ ਕਰ ਕੇ ਆਪਣੇ ਵੱਲ ਕਰਨਾ ਪੈਂਦਾ ਹੈ ।ਇਸ ਤਰ੍ਹਾਂ ਉਸ ਨੇ ਇੱਕ ਕਵਿਤਾ ਵਿੱਚ ਕਿਹਾ ਹੈ :-
ਨਿੱਕੀਆਂ ਉਮਰਾਂ ਜੋ ਝੱਖੜ ਜਰਦੇ
ਉਹ ਹੀ ਨਵੇਂ ਰਾਹ ਉਲੀਕਦੇ ਨੇ
ਮਿਹਨਤ ਦੀ ਸਾਫਿਆ ਨਾਲ ਲੱਕ ਬੰਨ੍ਹਣ
ਨਾ ਚੰਗੇ ਦਿਨ ਉਡੀਕਦੇ ਨੇ ।

ਇਸ ਤਰ੍ਹਾਂ ਦੀਆਂ ਰਚਨਾਵਾਂ ਨੇ ਪਾਠਕਾਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ,ਕੁਦਰਤ ਨਾਲ ਵੀ ਜੋਡ਼ਿਆ ,ਅਤੇ ਸਮਾਜਿਕ ਕੁਰੀਤੀਆਂ ਨਾਲ ਲੜਨ ਲਈ ਵੀ ਕਿਹਾ।
ਇਨ੍ਹਾਂ ਸਮਾਜਿਕ ਗੱਲਾਂ ਦੇ ਨਾਲ ਨਾਲ ਉਹ ਰੱਬ ਪ੍ਰਤੀ ਵੀ ਆਪਣੀ ਆਸਥਾ ਰੱਖਦੀ ਹੈ ਤੇ ਪਿਆਰ ਵਿੱਚ ਉਹ ਉਸ ਨਾਲ ਗੱਲਾਂ ਵੀ ਕਰਦੀ ਜਿਵੇਂ :-
ਕਿੰਝ ਲਿਖਾਂ ਤੇਰੀ ਸਿਫਤ
ਤੇਰੇ ਹਾਣ ਦੇ ਅੱਖਰ ਨਹੀਂ ਲੱਭਦੇ
ਆਉਣਾ ਨਹੀਂ ਮੇਰੇ ਸ਼ਬਦਾਂ ਨੇ ਤੇਰੇ ਮੇਚ
ਮੇਰੇ ਤੋਂ ਤੇਰੇ ਹਾਲ ਨਹੀਂ ਫੱਬਦੇ।

ਉਹ ਕਵਿਤਾਵਾਂ ਵਿਚ ਅਜਿਹਾ ਵੀ ਕਹਿੰਦੀ ਹੈ ਕਿ ਕੋਈ ਵੀ ਇਨਸਾਨ ਸੰਪੂਰਨ ਨਹੀਂ ਹੁੰਦਾ ।ਸਭ ਨੂੰ ਕੁਝ ਨਾ ਕੁਝ ਸਿੱਖਣਾ ਹੀ ਪੈਂਦਾ ।
ਖ਼ਾਬਾਂ ਦੀ ਵੀ ਖ਼ਾਬ ਹੁੰਦੇ ਨੇ
ਸ਼ਾਹਾਂ ਦੇ ਵੀ ਜਨਾਬ ਹੁੰਦੇ ਨੇ
ਸਭ ਇੱਕ ਦੂਜੇ ਦਾ ਹੱਥ ਫੜ ਚੱਲਦੇ
ਬਿਖੜੇ ਪੈਂਡਿਆਂ ਦੇ ਕਿਸ ਨੂੰ ਹਿਸਾਬ ਹੁੰਦੇ ।

ਮਾਨ ਦਾ ਕਹਿਣਾ ਇਹ ਵੀ ਹੈ ਕਿ ਇਨਸਾਨ ਨੂੰ ਕਦੇ ਵੀ ਆਪਣੇ ਫ਼ਰਜ਼ਾਂ ਦੇ ਨਾਲ -ਨਾਲ ਅਧਿਕਾਰਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਆਪਣੀਆਂ ਰੀਝਾਂ ਨੂੰ ਹਮੇਸ਼ਾ ਜਿਊਂਦੇ ਰੱਖਣਾ ਚਾਹੀਦੈ। ਜਿਸ ਦੀ ਪੇਸ਼ਕਾਰੀ ਉਸ ਨੇ ਆਪਣੀ ਕਵਿਤਾ ਵਿਚ ਖ਼ੂਬ ਕੀਤੀ ਹੈ ।ਜਿਵੇ:-
ਆਪਣੀਆਂ ਰੀਝਾਂ ਦਾ ਦੀਵਾ ਬਾਲ ਕੇ ਰੱਖੀਂ
ਆਪਣੇ ਚਾਵਾਂ ਨੂੰ ਮਰਨ ਨਾ ਦੇਈਂ
ਫ਼ਰਜ਼ ਤੈਨੂੰ ਦਬਾਅ ਨਾ ਨਾਲ
ਆਪਣੇ ਅਧਿਕਾਰਾਂ ਦਾ ਖਿਆਲ ਰੱਖੀੰ
ਆਪਣੀਆਂ ਰੀਝਾਂ ਦਾ ਦੀਵਾ ਬਾਲ ਕੇ ਰੱਖੀੰ।

ਬੀਬਾ ਜੀ ਦੀਆਂ ਵਧੀਆ ਰਚਨਾਵਾਂ ਮੈਨੂੰ ਫੇਸ ਬੁੱਕ ਵਿੱਚ ਪੜ੍ਹਨ ਨੂੰ ਮਿਲਿਆ ਮੈਂ ਇਹਨਾਂ ਤੋਂ ਰਚਨਾਵਾਂ ਦੀ ਮੰਗ ਕੀਤੀ, ਮੇਰੀ ਕੁਝ ਅਖਬਾਰਾਂ ਤੱਕ ਪਹੁੰਚ ਹੈ ਰਚਨਾ ਅਖਬਾਰਾ ਵਿੱਚ ਛਪੀਆਂ ਅਖ਼ਬਾਰਾਂ ਵਾਲਿਆਂ ਨੇ ਬੀਬਾ ਜੀ ਦੀਆਂ ਰਚਨਾਵਾਂ ਬਹੁਤ ਪਸੰਦ ਕੀਤੀਆਂ ਛਪੀਆਂ ਰਚਨਾਵਾਂ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਆਮ ਤੌਰ ਤੇ ਸਾਹਿਤਕਾਰ ਇਕ ਰੰਗ ਵਿੱਚ ਰੰਗੇ ਹੁੰਦੇ ਹਨ। ਪਰ ਬੀਬਾ ਜੀ ਕਵਿਤਾਵਾਂ ਗੀਤ ਤੇ ਲੇਖ ਬਹੁਤ ਵਧੀਆ ਤਰੀਕੇ ਨਾਲ ਲਿਖ ਲੈਂਦੇ ਹਨ।

ਲੰਮੇ ਸਮੇਂ ਤੋਂ ਹੀ ਉਹਨਾਂ ਦੀਆਂ ਰਚਨਾਵਾਂ ਵੱਖ-ਵੱਖ ਅਖ਼ਬਾਰਾਂ ਵਿਚ ਛਪਦੀਆਂ ਹਨ, ਜਿਹਨਾਂ ਵਿਚੋਂ ਸਮਾਜ ਵੀਕਲੀ,ਸਭ ਰੰਗ,ਡੇਲੀ ਹਮਦਰਦ ਤੇ ਦੇਸ਼ ਸੇਵਕ ਬਗੈਰਾ ਮੁੱਖ ਹਨ। ਬੀਬਾ ਜੀ ਸਾਹਿਤ ਲਈ ਬਹੁਤ ਮਿਹਨਤ ਕਰ ਰਹੇ ਹਨ ਉਹ ਦਿਨ ਦੂਰ ਨਹੀਂ ਜਦੋਂ ਸਾਹਿਤਕਾਰਾਂ ਦੀ ਪਹਿਲੀ ਕਤਾਰ ਵਿੱਚ ਆ ਕੇ ਖੜ੍ਹੇ ਹੋ ਜਾਣਗੇ!ਕੰਵਰਪ੍ਰੀਤ ਕੌਰ ਮਾਨ ਦਾ ਸਾਹਿਤਕ ਸਫ਼ਰ ਬਹੁਤ ਹੀ ਖ਼ੂਬਸੂਰਤ ਸਫ਼ਰ ਹੈ। ਬਹੁਤ ਹੀ ਜਲਦ ਪਾਠਕਾਂ ਦੇ ਰੂਬਰੂ ਗ਼ਜ਼ਲਾਂ ਦੀ ਕਿਤਾਬ ਵੀ ਪੇਸ਼ ਕੀਤੀ ਜਾਵੇਗੀ। ਆਮੀਨ

ਰਮੇਸ਼ਵਰ ਸਿੰਘ

ਸੰਪਰਕ -9914880392

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਵੱਲੋਂ 6 ਵਾ ਪੇ -ਕਮਿਸ਼ਨ ਲਾਗੂ ਨਾ ਕਰਨ ਤੇ ਮਿੱਲਜ਼ ਮੁਲਾਜ਼ਮਾਂ ਵੱਲੋਂ ਸੰਘਰਸ਼ ਦੀ ਸਖ਼ਤ ਚੇਤਾਵਨੀ
Next articleਮੇਰੇ ਬਾਬਾ ਨਾਨਕ