(ਸਮਾਜ ਵੀਕਲੀ)
ਸਭ ਤੋਂ ਵੱਡੀ ਤਾਕਤ ਹੈ,
ਖੁਦ ਤੇ ਵਿਸ਼ਵਾਸ ਹੋਣਾ।
ਕੁੱਝ ਚੰਗਾ ਸੋਚਣਾ,
ਤੇ ਕੁੱਝ ਚੰਗਾ ਲੱਭਣਾ।
ਮਾੜੇ ਦਿਨ ਵੀ ਬਦਲ ਜਾਣਗੇ,
ਵਕਤ ਵੀ ਮੁੱਠੀ ਵਿੱਚ ਹੋਵੇਗਾ।
ਬਸ ਸਬਰ ਰੱਖਣਾ ਜ਼ਰੂਰੀ ਹੈ,
ਜੋ ਹੋ ਰਿਹਾ ਹੋਈ ਜਾਣ ਦਿਓ ।
ਬਸ ਸੋਚਾਂ ਤੇ ਕਾਬੂ ਰੱਖੋ,
ਨਿਰਾਸ਼ਾ ਤੋਂ ਦੂਰੀ ਬਣਾਓ।
ਨਿੱਕੀਆਂ- ਨਿੱਕੀਆਂ ਗੱਲਾਂ ਵਿੱਚ,
ਨਿੱਕੇ – ਨਿੱਕੇ ਕੰਮਾਂ ਵਿੱਚ,
ਐਨਾ ਕੁ ਸਕੂਨ ਲੱਭ ਲਓ,
ਕਿ ਮਨ ਉਦਾਸ ਨਾ ਹੋਵੇ।
ਖੁਸ਼ਪ੍ਰੀਤ ਚਹਿਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly