ਮੇਰੇ ਦਿਲ ਦੀਆਂ ਗਲੀਆਂ

ਮਨਜੀਤ ਕੌਰ ਧੀਮਾਨ,           

ਸਮਾਜ ਵੀਕਲੀ)

ਮੇਰੇ ਦਿਲ ਦੀਆਂ ਗਲੀਆਂ,
ਸੁੰਨਮ-ਸੁੰਨੀਆਂ ਹੋ ਗਈਆਂ।
ਅੱਖਾਂ ਦੇ ਸਾਰੇ ਚਾਨਣ ਉਹ,
ਹੰਝੂਆਂ ਨਾਲ਼ ਧੋ ਗਈਆਂ।
ਲੱਭਣਾ ਕਿੱਥੋਂ ਆਪਣਿਆਂ ਨੂੰ,
ਜਦ ਸਰਨਾਵੇਂ ਖੋ ਗਈਆਂ।
ਸੱਧਰਾਂ ਬਣ ਕੇ ਮੋਮ ਵਾਂਗਰਾਂ,
ਤਿਪ-ਤਿਪ ਚੋ ਗਈਆਂ।
ਬੂਟੇ ਉੱਗੇ ਧਰਤੀ ‘ਚੋਂ ਨਾ,
ਬੀਅ ਕਿਹੋ ਜਿਹੇ ਬੋ ਗਈਆਂ।
ਕਲੀਆਂ ਗਰਭ ਦੇ ਅੰਦਰ ਹੀ,
ਕਲਪ-ਕਲਪ ਕੇ ਮੋ ਗਈਆਂ।
ਜਾਗਦੇ ਰਹਿਣ ਦਾ ਹੋਕਾ ਦੇ ਕੇ,
ਆਪੇ ਚੰਦਰੀਆਂ ਸੋ ਗਈਆਂ।
ਕਿਸ ਦਰ ‘ਮਨਜੀਤ’ ਨੇ ਜਾਣਾ,
ਜੇ ਮਾਵਾਂ ਹੀ ਬੂਹੇ ਢੋ ਗਈਆਂ।
ਮਨਜੀਤ ਕੌਰ ਧੀਮਾਨ,
 ਸ਼ੇਰਪੁਰ, ਲੁਧਿਆਣਾ। 
ਸੰ:9464633059

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕਵਿਤਾ
Next article“ਆਓ ਪਿੰਡਾਂ ਚੋਂ ਪਾਣੀ ਕੱਢੋ”