“ਆਓ ਪਿੰਡਾਂ ਚੋਂ ਪਾਣੀ ਕੱਢੋ”

ਸੰਦੀਪ ਸਿੰਘ "ਬਖੋਪੀਰ"

(ਸਮਾਜ ਵੀਕਲੀ)

“ਆਓ ਪਿੰਡਾਂ ਚੋਂ ਪਾਣੀ ਕੱਢੋ”
ਰਾਹਾਂ ਦੇ ਆਓ, ਟੋਏ ਭਰੀਏ,
ਰਸਤਾ ਦੱਸੀਏ, ਅੱਗੇ ਖੜ੍ਹੀਏ।
ਘਾਟਾ ਸਾਨੂੰ ਹੋਰ ਪਵੇ ਨਾ ,
ਜਿੰਨੀ ਹੋਵੇ ਮਦਦ ਸੱਦੋ।
ਆਓ ਪਿੰਡਾਂ ਚੋਂ ਪਾਣੀ ਕੱਢੋ… ਹਿੰਮਤ ਕਰੋ, ਰੁਝੇਵੇਂ ਛੱਡੋ
ਡੁੱਬੇ ਨਹੀਂ ਜੋ ,ਘਰ ਬਚਾਈਏ,
ਬੰਨ੍ਹ ਪੱਕੇ ਅਉ, ਕਰਕੇ ਆਈਏ।
ਤੂੰ -ਤੂੰ, ਮੈ-ਮੈਂ ,ਫੇਰ ਕਰਾਂਗੇ
ਮਾਰਕੇ ਹਾਕਾਂ, ਹਾਣੀ ਸੱਦੋ
ਆਓ ਪਿੰਡਾਂ ਚੋਂ ਪਾਣੀ ਕੱਢੋ,…ਹਿੰਮਤ ਕਰੋ, ਰੁਝੇਵੇਂ ਛੱਡੋ
ਡੰਗਰ ਵੱਛਾ, ਬੱਚੇ ਕੱਢੋ,
ਮੇਰੀ-ਮੇਰੀ ਦੀ, ਹਿੰਡ ਛੱਡੋ।
ਆਪਣੇ, ਗੈਰ ਪਰਾਏ ਛੱਡਕੇ,
ਨਿੱਕੇ ਵੱਡੇ ਹਾਣੀ ਕੱਢੋ।
ਆਓ ਪਿੰਡਾਂ ਚੋਂ ਪਾਣੀ ਕੱਢੋ…ਹਿੰਮਤਕਰੋ, ਰੁਝੇਵੇਂ ਛੱਡੋ
ਲੱਭੋ ਸਾਰੇ ਲੋਕ ਲਾਚਾਰ ,
ਰਾਸ਼ਨ ਵੰਡੋਂ, ਓਸ ਦੁਆਰ।
ਬੁੱਢੇ ,ਬੱਚੇ ਜੋ ਬਿਮਾਰ,
ਉਹਨਾਂ ਲਈ ਵੀ, ਡਾਕਟਰ ਸੱਦੋ।
ਆਓ ਪਿੰਡਾਂ ਚੋਂ ਪਾਣੀ ਕੱਢੋ…..ਹਿੰਮਤ ਕਰੋ, ਰੁਝੇਵੇਂ ਛੱਡੋ
ਚਮੜੀ ਦੇ ਨਾ ਲੱਗਣ ਰੋਗ,
ਸਾਫ਼ ਸਫ਼ਾਈ ਰੱਖੋ ਰੋਜ਼ ।
ਰੋਗ, ਪੇਟ ਦਾ,ਬੜਾ ਹੀ ਮਾੜਾ,
ਮਹਾਂਮਾਰੀ ਨੂੰ ਰਾਹ ਨਾ ਛੱਡੋ।
ਆਓ ਪਿੰਡਾਂ ਚੋਂ ਪਾਣੀ ਕੱਢੋ…..ਹਿੰਮਤ ਕਰੋ, ਰੁਝੇਵੇਂ ਛੱਡੋ
ਡੁੱਬੇ ਘਰ ਵੀ ਬਚ ਜਾਵਣ ਸਭੁ ,
ਆਸੇ-ਪਾਸੇ ਪਾਣੀ ਕੱਢੋ।
ਜਿਸ ਦਾ ਬਚਦਾ, ਜਿੰਨਾਂ ਕੁ ਬਚਦਾ ,
ਕੋਸ਼ਿਸ਼ ਕਰਕੇ ਸਾਰੀ ਛੱਡੋ।
ਆਓ ਪਿੰਡਾਂ ਚੋਂ ਪਾਣੀ ਕੱਢੋ…..ਹਿੰਮਤ ਕਰੋ, ਰੁਝੇਵੇਂ ਛੱਡੋ
ਵਿਛੜਿਆ ਨੂੰ, ਲੱਭ ਲਿਆਈਏ,
ਸਾਰੇ ਰਲਕੇ,ਸਾਥ ਨਿਭਾਈਏ।
ਲੱਭੋ ਜੋ ਵੀ, ਜਿੱਥੋਂ ਲੱਭਦਾ,
ਐਸੀ ਕੋਈ, ਥਾਂ ਨਾ ਛੱਡੋ।
ਆਓ ਪਿੰਡਾਂ ਚੋਂ ਪਾਣੀ ਕੱਢੋ…ਹਿੰਮਤ ਕਰੋ, ਰੁਝੇਵੇਂ ਛੱਡੋ
ਕਿਰਤੀ,ਕਾਮੇ ਰੁਲ਼ ਗਏ ਜਿਹੜੇ,
ਉਜੜ ਗਏ,ਜੋ ਵਸਦੇ ਵਿਹੜੇ।
ਭੁੱਖੀਆਂ ਵਿਲਕਣ ਮੱਝਾਂ ਗਾਵਾਂ,
ਇਹਨਾਂ ਲਈ ਮੱਕੀਆਂ,ਚਰੀਆਂ ਵੱਢੋ।
ਆਓ ਪਿੰਡਾਂ ਚੋਂ ਪਾਣੀ ਕੱਢੋ…ਹਿੰਮਤ ਕਰੋ, ਰੁਝੇਵੇਂ ਛੱਡੋ
ਜੰਮੂ, ਰਾਜਸਥਾਨੋ,ਆਏ,
ਵੀਰ ਟਰਾਲੇ, ਭਰੇ ਲਿਆਏ।
ਜਿਸ ਰਾਹ ਮਦਦ ਨਾ ਕੋਈ ਜਾਵੇ,
ਐਸਾ ਕੋਈ ਰਾਹ ਨਾ ਛੱਡੋ।
ਆਓ ਪਿੰਡਾਂ ਚੋਂ ਪਾਣੀ ਕੱਢੋ…ਹਿੰਮਤ ਕਰੋ, ਰੁਝੇਵੇਂ ਛੱਡੋ
ਦਾਤਾ ਸਭ‌ ਤੇ ,ਮਿਹਰ ਵਰਤਾਣੀ,
ਉਤਾਰ ਦਿਓ ,ਇਹ ਚੜਿਆ ਪਾਣੀ।
ਸੰਦੀਪ ਸਿੰਘਾਂ ਆਓ ਰਲ਼ਕੇ ਲੜੀਏ,
ਔਖ ਚੁ ਕਿਸੇ ਦੀ ਬਾਂਹ ਨਾ ਛੱਡੋ।
ਆਓ ਪਿੰਡਾਂ ਚੋਂ ਪਾਣੀ ਕੱਢੋ…ਹਿੰਮਤ ਕਰੋ, ਰੁਝੇਵੇਂ ਛੱਡੋ
ਸੰਦੀਪ ਸਿੰਘ “ਬਖੋਪੀਰ”
ਸੰਪਰਕ:-9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮੇਰੇ ਦਿਲ ਦੀਆਂ ਗਲੀਆਂ
Next articleਦਵਿੰਦਰ ਖੁਸ਼ ਧਾਲੀਵਾਲ ਦੀ ਕਿਤਾਬ ‘ਸਮੇਂ ਦੀ ਦਾਸਤਾਨ’ ਲੋਕ ਅਰਪਣ