HOME ਨਾਭਾ ਰੋਡ ‘ਤੇ ਅਵਾਰਾ ਪਸ਼ੂਆਂ ਕਾਰਨ ਲੋਕੀ ਪ੍ਰੇਸ਼ਾਨ 

ਨਾਭਾ ਰੋਡ ‘ਤੇ ਅਵਾਰਾ ਪਸ਼ੂਆਂ ਕਾਰਨ ਲੋਕੀ ਪ੍ਰੇਸ਼ਾਨ 

ਪਟਿਆਲਾ,  (ਸਮਾਜ ਵੀਕਲੀ)   ਥਾਪਰ ਯੂਨੀਵਰਸਿਟੀ ਤੋਂ ਲੈ ਕੇ ਭਾਖੜਾ ਨਹਿਰ (ਨਾਭਾ ਰੋਡ) ਤੱਕ ਦੇ ਖੇਤਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ। ਸੜਕਾਂ ‘ਤੇ ਅਚਾਨਕ ਆ ਜਾਂਦੇ ਡੰਗਰਾਂ ਕਾਰਨ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਹੈ ਅਤੇ ਹਾਦਸਿਆਂ ਦਾ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ। ਸੇਵਿਅਰ ਕਲੱਬ (ਰਜਿ) ਦੇ ਅਹੁੱਦੇਦਾਰ ਪਵਨ ਗਰਗ ਅਤੇ ਚਮਨ ਸ਼ਰਮਾ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਇਸ ਖੇਤਰ ਵਿੱਚ ਮਾਡਲ ਟਾਊਨ, ਮਹਾਰਾਜਾ ਯਾਦਵਿੰਦਰਾ ਇਨਕਲੇਵ, ਮਜ਼ੀਠੀਆ ਇਨਕਲੇਵ, ਅਬਲੋਵਾਲ, ਬਾਬੂ ਸਿੰਘ ਕਲੋਨੀ, ਆਦਰਸ਼ ਨਗਰ, ਭਰਤ ਨਗਰ, ਗੁਰਦਰਸ਼ਨ ਨਗਰ ਅਤੇ ਸੈਂਚਰੀ ਇਨਕਲੇਵ ਵਰਗੀਆਂ ਕਈ ਰਿਹਾਇਸ਼ੀ ਕਾਲੋਨੀਆਂ ਵਸੀਆਂ ਹੋਈਆਂ ਹਨ, ਜਿੱਥੇ ਹਜ਼ਾਰਾਂ ਲੋਕ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਅਵਾਰਾ ਪਸ਼ੂਆਂ ਨੇ ਕਈ ਵਾਰ ਬਜ਼ੁਰਗਾਂ ਅਤੇ ਬੱਚਿਆਂ ਵੱਲ ਦੌੜਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਖਾਸ ਕਰਕੇ ਰਾਤ ਸਮੇਂ ਸੜਕਾਂ ‘ਤੇ ਫਿਰਦੇ ਇਹ ਡੰਗਰ ਵਾਹਨ ਚਾਲਕਾਂ ਲਈ ਵੱਡਾ ਖਤਰਾ ਬਣ ਰਹੇ ਹਨ ਅਤੇ ਕੁਝ ਛੋਟੇ ਹਾਦਸੇ ਵੀ ਵਾਪਰ ਚੁੱਕੇ ਹਨ।ਕਲੱਬ ਦੇ ਅਹੁੱਦੇਦਾਰਾਂ ਅਨੁਸਾਰ ਕੁਝ ਪਸ਼ੂ ਪਾਲਕ ਸਵੇਰੇ ਅਤੇ ਸ਼ਾਮ ਦੁੱਧ ਕੱਢਣ ਤੋਂ ਬਾਅਦ ਡੰਗਰਾਂ ਨੂੰ ਸੜਕਾਂ ‘ਤੇ ਛੱਡ ਦਿੰਦੇ ਹਨ। ਇਸ ਕਾਰਨ ਇਹ ਪਸ਼ੂ ਖੁਰਾਕ ਦੀ ਤਲਾਸ਼ ਵਿੱਚ ਸੜਕਾਂ ‘ਤੇ ਭਟਕਦੇ ਰਹਿੰਦੇ ਹਨ ਅਤੇ ਆਵਾਜਾਈ ਨੂੰ ਪ੍ਰਭਾਵਿਤ ਕਰਦੇ ਹਨ।ਸੇਵਿਅਰ ਕਲੱਬ (ਰਜਿ) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਸਥਾਈ ਹੱਲ ਕਰਨ ਲਈ ਜਲਦ ਹੀ ਪ੍ਰਸ਼ਾਸਨ ਕੋਲ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਲੋਕਾਂ ਤੋਂ ਗਊ ਸੈਸ ਇਕੱਤਰ ਕੀਤਾ ਜਾਂਦਾ ਹੈ। ਹੁਣ ਦੇਖਣਾ ਇਹ ਹੈ ਕਿ ਨਾਭਾ ਰੋਡ ਅਤੇ ਆਸ-ਪਾਸ ਦੇ ਖੇਤਰਾਂ ਦੇ ਨਿਵਾਸੀਆਂ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਕਦੋਂ ਰਾਹਤ ਮਿਲਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਵ.ਬੀਬੀ ਕਮਲਜੀਤ ਕੌਰ ਦੀ ਅੰਤਿਮ ਅਰਦਾਸ ‘ਚ ਵੱਡੀ ਗਿਣਤੀ ਧਾਰਮਿਕ ਤੇ ਰਾਜਨੀਤਕ ਆਗੂਆਂ ਵੱਲੋਂ ਸਰਧਾਂਜਲੀ ਭੇਂਟ
Next article15 ਮਾਰਚ ਦੀ ਬਸਪਾ ਰੈਲੀ ਲਈ ਮਾਲੇਰਕੋਟਲਾ ਤੋਂ ਵੱਡਾ ਕਾਫਲਾ ਜਾਵੇਗਾ : ਸ਼ਮਸ਼ਾਦ ਅਨਸਾਰੀ