HOME ਸਵ.ਬੀਬੀ ਕਮਲਜੀਤ ਕੌਰ ਦੀ ਅੰਤਿਮ ਅਰਦਾਸ ‘ਚ ਵੱਡੀ ਗਿਣਤੀ ਧਾਰਮਿਕ ਤੇ ਰਾਜਨੀਤਕ...

ਸਵ.ਬੀਬੀ ਕਮਲਜੀਤ ਕੌਰ ਦੀ ਅੰਤਿਮ ਅਰਦਾਸ ‘ਚ ਵੱਡੀ ਗਿਣਤੀ ਧਾਰਮਿਕ ਤੇ ਰਾਜਨੀਤਕ ਆਗੂਆਂ ਵੱਲੋਂ ਸਰਧਾਂਜਲੀ ਭੇਂਟ

4
ਮਾਲੇਰਕੋਟਲਾ  (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਜ਼ਿਲ੍ਹਾ ਮਾਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵੱਡੇ ਪਿੰਡ ਨਾਰੀਕੇ ਕਲਾਂ ਦੇ ਰਹਿਣ ਵਾਲੇ ਅਤੇ ਬਹੁਜਨ ਸਮਾਜ ਪਾਰਟੀ ਵਿੱਚ ਕਈ ਦਹਾਕਿਆਂ ਤੋਂ ਮੂਹਰਲੀ ਕਤਾਰ ਚ ਰਹਿ ਕੇ ਗਰੀਬ ਵਰਗਾਂ ਦੀ ਲੜਾਈ ਲੜਨ ਵਾਲੇ ਜੁਝਾਰੂ ਆਗੂ ਗੁਰਪ੍ਰੀਤ ਸਿੰਘ ਬੰਗੜ ਨਾਰੀਕੇ ਦੀ ਧਰਮ ਪਤਨੀ ਬੀਬੀ ਕਮਲਜੀਤ ਕੌਰ ਜੋ ਕਿ ਲੰਮੀ ਬਿਮਾਰੀ ਤੋਂ ਬਾਅਦ ਮਿਤੀ 22 ਫਰਵਰੀ 2026 ਨੂੰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀਆਂ ਧਾਰਮਿਕ ਰਸਮਾਂ ਪੂਰੀਆਂ ਕਰਦਿਆਂ ਪਰਿਵਾਰ ਵੱਲੋਂ ਕਰਵਾਏ ਗਏ ਸ੍ਰੀ ਸਹਿਜ ਪਾਠ ਦੇ ਅੱਜ ਭੋਗ ਅਤੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਸਿਆਸੀ ਆਗੂ, ਧਾਰਮਿਕ ਆਗੂਆਂ ਸਮੇਤ ਵੱਡੀ ਗਿਣਤੀ ਰਿਸਤੇਦਾਰ ਸਾਕ ਸਬੰਧੀ ਅਤੇ ਦੋਸਤ ਮਿੱਤਰਾਂ ਵੱਲੋਂ ਪਹੁੰਚ ਕੇ ਸਵ ਬੀਬੀ ਕਮਲਜੀਤ ਕੌਰ ਨੂੰ ਸਰਧਾਂਜਲੀ ਭੇਂਟ ਕੀਤੀ।ਅੰਤਿਮ ਅਰਦਾਸ ਸਬੰਧੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪਿੰਡ ਨਾਰੀਕੇ ਕਲਾਂ ਵਿਖ਼ੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਭਾਈ ਗੁਰਜੰਟ ਸਿੰਘ ਜੀ ਪਟਿਆਲਾ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਰਸਭਿਨਾਂ ਕੀਰਤਨ ਸੰਗਤਾਂ ਨੂੰ ਸਰਬਣ ਕਰਵਾਇਆ ਗਿਆ। ਇਸ ਮੌਕੇ ਡਾ ਮੱਖਣ ਸਿੰਘ ਸੰਗਰੂਰ ਸੂਬਾ ਜਰਨਲ ਸਕੱਤਰ ਬਸਪਾ, ਚਮਕੌਰ ਸਿੰਘ ਵੀਰ ਸੂਬਾ ਜਰਨਲ ਸਕੱਤਰ,ਕੁਲਵੰਤ ਸਿੰਘ ਗੱਣਮਾਜਰਾ,ਬਸਪਾ ਦੇ ਸੂਬਾ ਜਰਨਲ ਸਕੱਤਰ ਸ਼ਮਸ਼ਾਦ ਅਨਸਾਰੀ,ਜ਼ਿਲ੍ਹਾ ਪ੍ਰਧਾਨ ਬਸਪਾ ਜਗਤਾਰ ਸਿੰਘ ਨਾਰੀਕੇ,ਓਮ ਪ੍ਰਕਾਸ਼ ਸਰੋਏ ਮਾਲੇਰਕੋਟਲਾ,ਰਾਜ ਸਿੰਘ ਟੋਡਰਵਾਲ,ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ,ਦਾਨ ਸਿੰਘ ਕੁੱਪ ਕਲਾਂ, ਡਾ ਹਰਜੋਤ ਸਿੰਘ ਭੋਗੀਵਾਲ, ਜੋਗਾ ਸਿੰਘ ਲਾਂਗੜੀਆਂ,ਅਵਤਾਰ ਸਿੰਘ ਬਨਭੋਰਾ, ਨਰੇਸ਼ ਕੁਮਾਰ ਸਰਪੰਚ ਨਾਰੀਕੇ,ਬੀਬੀ ਸਤਵਿੰਦਰ ਕੌਰ ਗੀਗਾਮਾਜਰਾ ਸੂਬਾ ਪ੍ਰਧਾਨ ਅੰਬੇਡਕਰ ਮਿਸ਼ਨ ਪੰਜਾਬ, ਪੱਤਰਕਾਰ ਰਣਜੀਤ ਮਣੀ,ਪੱਤਰਕਾਰ ਕੁਲਵੰਤ ਸਿੰਘ ਬੰਗੜ, ਸਾਬਕਾ ਸਰਪੰਚ ਸ੍ਰੀਮਤੀ ਸੁੱਖਵਿੰਦਰ ਕੌਰ, ਸਾਬਕਾ ਸਰਪੰਚ ਮਹਿੰਦਰ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ,ਲੈਕ.ਅਮਰਜੀਤ ਸਿੰਘ ਝਾਲੂਰ, ਡਾ ਸਰਬਜੀਤ ਸਿੰਘ ਖੇੜੀ ਜ਼ਿਲ੍ਹਾ ਪ੍ਰਧਾਨ ਬਰਨਾਲਾ, ਸੁਖਦੇਵ ਸਿੰਘ ਟਿੱਬਾ,ਬਿੱਟੂ ਸ਼ੇਰਪੁਰੀਆ ਲੁਧਿਆਣਾ, ਗੁਰਮੀਤ ਸਿੰਘ ਬਡਲਾ, ਸੋਨੂ ਅੰਬੇਡਕਰੀ ਮਿਸ਼ਨ ਸਿੰਗਰ, ਗੁਰਮੀਤ ਸਿੰਘ ਨਾਰੀਕੇ, ਕੌਰ ਪ੍ਰੀਤ ਖ਼ਰੜ ਮਿਸ਼ਨਰੀ ਸਿੰਗਰ, ਭਰਪੂਰ ਸਿੰਘ ਰਾਏਕਟ, ਦਰਸ਼ਨ ਬਾਜਵਾ ਅੰਬੇਡਕਰੀ ਦੀਪ,ਡਾ.ਸੋਮਾ ਸਿੰਘ ਗੰਡੇਵਾਲ ਤੋਂ ਇਲਾਵਾ ਹਲਕਾ ਪਾਇਲ ਤੋਂ ਬਸਪਾ ਵਰਕਰਾਂ ਦੀ ਟੀਮ, ਹਲਕਾ ਧੂਰੀ ਤੋਂ ਬਸਪਾ ਵਰਕਰ, ਹਲਕਾ ਮਹਿਲਕਲਾਂ ਤੋਂ ਵੱਡੀ ਗਿਣਤੀ ਬਸਪਾ ਵਰਕਰਾਂ ਨੇ ਸਵਰਗਵਾਸੀ ਬੀਬੀ ਕਮਲਜੀਤ ਕੌਰ ਦੀ ਅੰਤਿਮ ਅਰਦਾਸ ਵਿੱਚ ਪਹੁੰਚ ਕੇ ਸਰਧਾਂਜਲੀ ਭੇਂਟ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿੱਖ ਨੈਸ਼ਨਲ ਕਾਲਜ ਦੇ ਰਸਾਇਣ ਵਿਗਿਆਨ ਵਿਭਾਗ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਤੇ ਭਾਸ਼ਣ ਮੁਕਾਬਲਿਆਂ ਦਾ ਆਯੋਜਨ
Next articleਨਾਭਾ ਰੋਡ ‘ਤੇ ਅਵਾਰਾ ਪਸ਼ੂਆਂ ਕਾਰਨ ਲੋਕੀ ਪ੍ਰੇਸ਼ਾਨ