HOME ਅਵਾਰਾਂ ਪਸ਼ੂ ਅਤੇ ਆਟੋ ਦੀ ਟੱਕਰ 1 ਗੰਭੀਰ ਜਖਮੀ

ਅਵਾਰਾਂ ਪਸ਼ੂ ਅਤੇ ਆਟੋ ਦੀ ਟੱਕਰ 1 ਗੰਭੀਰ ਜਖਮੀ

2
ਨਵਾਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਟੌਂਸਾ ਅੱਡੇ ਦੇ ਕੋਲ ਅਵਾਰਾਂ ਪਸ਼ੂ ਅਤੇ ਆਟੋ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਨਚਾਰਜ ਏ ਐਸ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਸਰੋਂ ਚੌਂਕੀ ਤੋਂ ਸੂਚਨਾ ਪ੍ਰਾਪਤ ਹੋਈ ਕਿ ਮੈਕਸ ਇੰਡੀਆ ਫੈਕਟਰੀ ਕੋਲ ਸਰਵਿਸ ਰੋਡ ਤੇ ਐਕਸੀਡੈਂਟ ਹੋਇਆ ਹੈ ਉਹ ਹਾਦਸੇ ਦੀ ਸੂਚਨਾ ਮਿਲਦੇ ਹੀ ਤਰੁੰਤ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਕੇ ਦੇਖਿਆ ਕਿ  ਇੱਕ ਆਟੋ ਜਿਸ ਦਾ ਨੰਬਰ ਪੀ ਬੀ65 ਏ ਆਰ 7703 ਜੋ ਕੀ ਟੌਂਸਾ ਤੋਂ ਰੋਪੜ੍ਹ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਉਪਰੋਕਤ ਸਥਾਨ ਤੇ ਪਹੁੰਚੀਆਂ ਤਾਂ ਆਟੋ ਦੀ ਟੱਕਰ ਇੱਕ ਅਵਾਰਾ ਪਸ਼ੂ ਦੇ ਨਾਲ ਹੋ ਗਈ । ਟੱਕਰ ਬੜੀ ਭਿਆਨਕ ਸੀ ਅਤੇ ਆਟੋ ਵਿੱਚ ਸਵਾਰ ਇੱਕ ਵਿਅਕਤੀ ਜਿਸ ਦਾ ਨਾਮ ਕਨਵਰ ਸਿੰਘ ਜੋ ਕਿ ਸ਼੍ਰੀਆਸ਼ ਪੇਪਰ ਮਿੱਲ ਤੋਂ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਜੋ ਹਾਦਸੇ ਵਿਚ ਗੰਭੀਰ ਰੂਪ ਜਖਮੀ ਹੋ ਗਿਆ ਜਖਮੀ ਹੋ ਗਿਆ। ਜਿਸ ਨੂੰ ਜਿਆਦਾ ਸੱਟਾਂ ਲੱਗੀਆਂ ਜਿਸ ਨੂੰ ਐਸ ਐਸ ਐਫ ਦੀ ਟੀਮ ਵਲੋਂ ਐਨ ਐਚ ਏ ਆਈ ਐਬੂਲੈਂਸ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਰੋਪੜ੍ਹ ਵਿਖੇ ਭਰਤੀ ਕਰਵਾਇਆ। ਐਸ ਐਸ ਐਫ ਦੀ ਟੀਮ ਵਲੋਂ ਅਵਾਰਾਂ ਪਸ਼ੂ ਅਤੇ ਆਟੋ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੰਚਾਰੂ ਢੰਗ ਬਹਾਲ ਕਰਵਾਈਆਂ। ਐਸ ਐਸ ਐਫ ਦੀ ਟੀਮ ਵਲੋਂ ਇਸ ਹਾਦਸੇ ਦੀ ਸਬੰਧਿਤ ਥਾਣਾ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਦੇ ਦਿੱਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੰਦ-ਬੰਦ ਕਟਵਾਉਣ ਵਾਲੇ- ਭਾਈ ਮਨੀ ਸਿੰਘ ਜੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੀ ਬੀੜ ਤਿਆਰ ਕਰਨ ਵਾਲੇ — ਭਾਈ ਮਨੀ ਸਿੰਘ
Next articleArtificial Intelligence The Synthetic Brain of Humanity