* ਅਜੀਬ ਮਾਨਸਿਕਤਾ *

ਅਵਤਾਰ ਤਰਕਸ਼ੀਲ

(ਸਮਾਜ ਵੀਕਲੀ)

ਮਾਂ ਦੇ ਦਿਨ ਤੇ ਮਦਰ ਡੇ ਮਨਾਉਂਦੇ ਹਾਂ,
ਸਾਰਾ ਦਿਨ ਫਿਰ ਮਾਂ ਦੇ ਹੀ ਗੁਣ ਗਾਉਂਦੇ ਹਾਂ l

ਚੰਗੀ ਲੱਗੇ ਪਤਨੀ ਤੇ ਸਾਲੀ ਲੱਗੇ ਘੱਟ ਨਾ,
ਰੱਖੜੀ ਦੇ ਦਿਨ ਤੇ ਭੈਣਾਂ ਤਾਈਂ ਸਰਾਹੁੰਦੇ ਹਾਂ l

ਭਾਬੀਆਂ ਵੀ ਆ ਵੀਰਾਂ ਘਰ ਚਾਰ ਚੰਦ ਲਾਉਂਦੀਆਂ,
ਰਲ ਭਾਵੇਂ ਸਾਰੇ ਕਦੇ ਭਾਬੀਆਂ ਤਾਈਂ ਸਤਾਉਂਦੇ ਹਾਂ l

ਸੱਸ ਬਣਾ ਲੈਂਦੀ ਦੂਜੇ ਘਰੋਂ ਆਈ ਧੀ ਨੂੰਹ ਰਾਣੀ ਨੂੰ,
ਇਹੋ ਜਿਹਾ ਪਿਆਰ ਅਸੀਂ ਟੱਬਰਾਂ ‘ਚ ਚਾਹੁੰਦੇ ਹਾਂ l

ਤਾਈ, ਚਾਚੀ, ਮਾਮੀ, ਭੂਆ, ਮਾਸੀ ਅਤੇ ਦਾਦੀ,
ਸਾਰੇ ਰਿਸ਼ਤਿਆਂ ਨੂੰ ਕਹਿੰਦੇ ਬਹੁਤ ਮਨਭਾਉਂਦੇ ਹਾਂ l

ਗੱਲ ਇਹੋ ਮੈਨੂੰ ਬਿਲਕੁਲ ਸਮਝ ਨਾ ਲੱਗੇ,
ਕੁੜੀਆਂ ਕੁੱਖ ਵਿੱਚ ਫਿਰ ਕਿਉਂ ਕਤਲ ਕਰਾਉਂਦੇ ਹਾਂ?

ਜੀਵ ਹੱਤਿਆ ਪਾਪ ਦਾ ਹੋਕਾ ਭਾਵੇਂ ਦੇਈ ਜਾਈਏ,
ਕਈ ਵਾਰੀ ਜਾਨਵਰ ਛੱਡ ਇਨਸਾਨ ਮਰਾਉਂਦੇ ਹਾਂ l

ਮਨੁੱਖਤਾ ਦੀ ਸਾਰੀ ਜਾਤ ਭਾਵੇਂ ਹੈਗੀ ਇੱਕ ਆ,
ਮਨੁੱਖ ਦੀ ਜਾਤ ਪਰ ਦੇਖ ਕੇ ਹੀ ਗਲ ਲਾਉਂਦੇ ਹਾਂ l

ਧੰਨਵਾਨ ਪਤਵੰਤਿਆਂ ਨੂੰ ਅੱਗੇ ਕਰਕੇ ਬਿਠਾਉਂਦੇ ਹਾਂ l
ਮਾੜੇ ਹਲਾਤਾਂ ਵੇਲੇ ਪਿੱਛੇ ਕਰਕੇ ਔਕਾਤ ਦਿਖਾਉਂਦੇ ਹਾਂ l

ਪੁੱਤ ਜੰਮੇ ਤੇ ਸਿਰ ਸਾਡਾ ਮਾਣ ਨਾਲ ਉੱਚਾ ਹੋਈ ਜਾਵੇ,
ਸਾਰੀ ਉਮਰ ਭਾਵੇਂ ਕੁੜੀਆਂ ਦੇ ਕਾਤਲ ਕਹਾਉਂਦੇ ਹਾਂ l

ਖੁਰਦਪੁਰੀਆ ਸਭ ਕੁੱਝ ਕਰ ਨਾ ਰਤਾ ਪਛਤਾਉਂਦੇ ਹਾਂ,
ਅਵਤਾਰ ਨਾਗਾ ਪਾਏ ਬਿਨਾਂ ਰੱਬ ਵੀ ਧਿਆਉਂਦੇ ਹਾਂ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਪੇ……
Next articleਆਜ਼ਾਦੀ ਦੇ ਨਿੱਘ ਤੋਂ ਬਾਂਝੇ ਸਿੱਖ