HOME ਕਹਾਣੀ : ਹੋਣਹਾਰ ਮਨਦੀਪ

ਕਹਾਣੀ : ਹੋਣਹਾਰ ਮਨਦੀਪ

2
ਮਾਸਟਰ ਸੰਜੀਵ ਧਰਮਾਣੀ

   (ਸਮਾਜ ਵੀਕਲੀ)   ਮਨਦੀਪ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਬਹੁਤ ਹੋਣਹਾਰ ਵਿਦਿਆਰਥੀ ਸੀ। ਸਭ ਦਾ ਆਗਿਆਕਾਰੀ ਵੀ ਸੀ। ਉਹ ਹਮੇਸ਼ਾ ਸਾਰੇ ਕੰਮ ਸਮੇਂ ਸਿਰ ਕਰਦਾ। ਮਨਦੀਪ  ਆਪਣੇ ਅਧਿਆਪਕਾਂ ਅਤੇ ਮਾਤਾ – ਪਿਤਾ ਦਾ ਕਹਿਣਾ ਮੰਨਦਾ ਸੀ। ਉਹ ਸਾਰੀ ਜਮਾਤ ਵਿੱਚ ਅਜਿਹਾ ਵਿਦਿਆਰਥੀ ਸੀ ਜੋ ਆਪਣੇ ਅਧਿਆਪਕਾਂ ਦੀ ਹਰ ਗੱਲ ਨੂੰ ਬਹੁਤ ਹੀ ਧਿਆਨ ਦੇ ਨਾਲ਼ ਸੁਣਦਾ , ਸਮਝਦਾ ਅਤੇ ਨਿਰਸੰਕੋਚ ਆਪਣੇ ਅਧਿਆਪਕ ਪਾਸੋਂ ਉੱਤਰ ਪੁੱਛਦਾ ਵੀ। ਉਸ ਨੇ ਕਦੇ ਵੀ ਨਕਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇੱਕ ਵਾਰ ਉਸਦੇ ਅਧਿਆਪਕ ਨੇ ਇੱਕ ਟੈਸਟ ਕਰਨ ਲਈ ਦਿੱਤਾ। ਜਦੋਂ ਮਨਦੀਪ ਦੀ ਵਾਰੀ ਆਈ ਤਾਂ ਉਸ ਦੀ ਕਾਪੀ ਦੇਖ ਕੇ ਅਧਿਆਪਕ ਨਰਾਸ਼ ਹੋ ਗਏ। ਉਸਦੇ ਅਧਿਆਪਕ ਨੇ ਉਸਨੂੰ ਪੁੱਛਿਆ ਕਿ ਅੱਜ ਤੂੰ ਟੈਸਟ ਦੀ ਤਿਆਰੀ ਨਹੀਂ ਕੀਤੀ ? ਇਹ ਤਾਂ ਬਹੁਤ ਗਲਤ ਗੱਲ ਹੈ। ਤਦ ਮਨਦੀਪ ਨੇ ਆਪਣੀ ਭੋਲੀ – ਭਾਲ਼ੀ ਆਵਾਜ਼ ਵਿੱਚ ਆਪਣੇ ਅਧਿਆਪਕ ਨੂੰ ਦੱਸਿਆ ਕਿ ਕੱਲ੍ਹ ਜ਼ਿਆਦਾ ਗਰਮੀ ਹੋਣ ਕਰਕੇ ਉਹ ਬਿਮਾਰ ਹੋ ਗਿਆ ਸੀ ਅਤੇ ਉਹ ਟੈਸਟ ਦੀ ਤਿਆਰੀ ਨਹੀਂ ਕਰ ਸਕਿਆ। ਇਸ ਦੇ ਨਾਲ਼ ਹੀ ਉਸਨੇ ਆਪਣੇ ਅਧਿਆਪਕ ਨੂੰ ਇਹ ਵੀ ਦੱਸਿਆ ਕਿ ਮੈਂ ਕਿਸੇ ਵੀ ਹੋਰ ਵਿਦਿਆਰਥੀ ਦੀ ਕਾਪੀ ਤੋਂ ਨਕਲ ਨਹੀਂ ਕੀਤੀ। ਉਸਦੇ ਅਧਿਆਪਕ ਉਸ ਦੀ ਸਾਰੀ ਗੱਲ ਸੁਣ ਕੇ ਬਹੁਤ ਖੁਸ਼ ਹੋਏ ਅਤੇ ਮਨਦੀਪ ਨੂੰ ਸ਼ਾਬਾਸ਼ ਦਿੱਤੀ ਕਿ ਤੂੰ ਸਾਰੀ ਗੱਲ ਮੈਨੂੰ ਸੱਚ ਦੱਸੀ ਹੈ ਅਤੇ ਨਕਲ ਵੀ ਨਹੀਂ ਕੀਤੀ। ਸਮਾਂ ਬੀਤਦਾ ਰਿਹਾ ਅਤੇ ਕਈ ਸਾਲਾਂ ਬਾਅਦ ਮਨਦੀਪ ਫੌਜ ਵਿੱਚ ਭਰਤੀ ਹੋ ਗਿਆ ਤੇ ਇੱਕ ਵੱਡਾ ਅਫਸਰ ਬਣ ਗਿਆ। ਇੱਕ ਦਿਨ ਮਨਦੀਪ ਆਪਣੇ ਅਧਿਆਪਕ ਨੂੰ ਮਿਲਣ ਲਈ ਉਹਨਾਂ ਦੇ ਘਰ ਗਿਆ। ਤਦ ਮਨਦੀਪ ਨੇ ਆਪਣੇ ਅਧਿਆਪਕ ਨੂੰ ਪ੍ਰਣਾਮ ਕੀਤਾ ਤੇ ਆਪਣੇ ਬਾਰੇ ਦੱਸਿਆ। ਉਸਦੇ ਅਧਿਆਪਕ ਨੂੰ ਸਾਰਾ ਕੁਝ ਸੁਣ ਕੇ ਬਹੁਤ ਖੁਸ਼ੀ ਹੋਈ। ਫਿਰ ਉਸ ਦੇ ਅਧਿਆਪਕ ਨੇ ਉਸ ਨੂੰ ਸਮਝਾਉਂਦੇ ਹੋਏ ਸ਼ਾਬਾਸ਼ੀ ਦਿੱਤੀ ਤੇ ਕਿਹਾ ਕਿ ਜੇਕਰ ਤੂੰ ਜ਼ਿੰਦਗੀ ਵਿੱਚ ਮਨ ਲਗਾ ਕੇ ਪੜ੍ਹਾਈ ਕੀਤੀ ਅਤੇ ਕਦੇ ਵੀ ਨਕਲ ਨਹੀਂ ਕੀਤੀ , ਤਦ ਹੀ ਅੱਜ ਇੰਨਾ ਵੱਡਾ ਅਫਸਰ ਬਣਿਆ ਹੈ। ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਅਧਿਆਪਕਾਂ ਅਤੇ ਆਪਣੇ ਮਾਤਾ – ਪਿਤਾ ਦਾ ਕਹਿਣਾ ਮੰਨਣਾ ਚਾਹੀਦਾ ਹੈ , ਮਨ ਲਗਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਕਦੇ ਵੀ ਨਕਲ ਨਹੀਂ ਕਰਨੀ ਚਾਹੀਦੀ।

ਕਹਾਣੀਕਾਰ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਸ਼੍ਰੀ ਅਨੰਦਪੁਰ ਸਾਹਿਬ 

9478561356 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleजवाहर लाल नेहरू: भारत का सौभाग्य है कि वे शुरुआत में ही हमारे बीच थे
Next articleਖੁਸ਼ਖਬਰੀ: ਸ੍ਰੀ ਗੁਰੁ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਸਲਾਨਾ 35 ਲੱਖ ਯਾਤਰੀਆਂ ਦੀ ਸੂਚੀ ‘ਚ ਸ਼ਾਮਲ