ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਹੇਠ ਪਿੰਡਾਂ ਵਿੱਚ ਤੁਫਾਨੀ ਮੀਟਿੰਗਾਂ ਜਾਰੀ

ਐਡਵੋਕੇਟ ਬਚਿੱਤਰ ਸਿੰਘ ਕੋਹਾੜ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਹਕੋਟ 12 ਜਨਵਰੀ ਦਿਨ ਬੁੱਧਵਾਰ ਨੂੰ ਮਹਿਤਪੁਰ ਰੈਲੀ ਸਬੰਧੀ ਪਿੰਡ ਬਾਲੋਕੀ ਮਹਿਤਪੁਰ ਵਿੱਚ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ।

12 ਜਨਵਰੀ ਦਿਨ ਬੁੱਧਵਾਰ ਨੂੰ ਸੇਤੀਆ ਪੈਰਿਸ ਮਹਿਤਪੁਰ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਕਰਨਗੇ ਭਾਰੀ ਵਰਕਰ ਮੀਟਿੰਗ ਬਚਿੱਤਰ ਸਿੰਘ ਕੋਹਾੜ

ਮਹਿਤਪੁਰ (ਕੁਲਵਿੰਦਰ ਚੰਦੀ) – (ਸਮਾਜਵੀਕਲੀ) 12 ਜਨਵਰੀ ਦਿਨ ਬੁੱਧਵਾਰ ਨੂੰ ਸਮਾਂ ਦੁਪਹਿਰ 2- 00 ਵੱਜੇ ਸਥਾਨ ਸੇਤੀਆ ਪੈਲਸ ਮਹਿਤਪੁਰ ਵਿੱਖੇ ਅਕਾਲੀ ਦਲ ਬਾਦਲ ਦੇ ਦਿੱਗਜ ਲੀਡਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਐਡਵੋਕੇਟ ਸ੍ਰ ਬਚਿੱਤਰ ਸਿੰਘ ਕੋਹਾੜ ਉਮੀਦਵਾਰ ਦੇ ਹੱਕ ਵਿੱਚ ਇੱਕ ਭਾਰੀ ਵਿਸ਼ਾਲ ਮੀਟਿੰਗ ਕਰਨਗੇ।ਇਸ ਮੀਟਿੰਗ ਨੂੰ ਸਫ਼ਲ ਮੀਟਿੰਗ ਬਣਾਉਣ ਲਈ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਹਲਕਾ ਸ਼ਾਹਕੋਟ (ਮਹਿਤਪੁਰ) ਵਿੱਚ ਤੁਫਾਨੀ ਮੀਟਿੰਗਾਂ ਕਰਕੇ ਪੂਰੀ ਤਰ੍ਹਾਂ ਚਰਚਿਤ ਨੇ ਇਸ ਮੀਟਿੰਗ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਲਈ ਅੱਜ ਨੋਜਵਾਨ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਮਹਿਤਪੁਰ ਦੇ ਪਿੰਡਾਂ ਗਗੜਵਾਲ, ਸੰਗੋਵਾਲ ਬਸਤੀ, ਸੰਗੋਵਾਲ, ਰਾਇਪੁਰ ( ਮੰਡ) , ਰਾਇਪੁਰ ਗੁੱਜ਼ਰਾ,ਬੀਟਲਾ, ਝੂੱਗੀਆਂ,ਗੋਸੂਵਾਲ, ਬਾਗੀਵਾਲ,ਬਾਗੀਵਾਲ ਖੁਰਦ, ਲੋਹਗੜ੍ਹ,ਆਦਰਮਾਨ, ਗੋਬਿੰਦ ਪੁਰ,ਬਾਲੋਕੀ,ਛੋਟੀ ਬਾਲੋਕੀ,ਖਹਿਰਾ ਮੁਸਤਰਕਾ ,ਆਦਿ ਪਿੰਡਾਂ ਵਿੱਚ ਤੂਫ਼ਾਨੀ ਮੀਟਿੰਗਾਂ ਕਰਕੇ ਚਰਚਾ ਛੇੜ ਦਿੱਤੀ ਹੈ। ਇਨ੍ਹਾਂ ਪਿੰਡਾਂ ਵਿੱਚ ਹੋਈਆਂ ਮੀਟਿੰਗਾਂ ਵਿੱਚ ਵਰਕਰਾਂ ਵਿੱਚ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ।

ਇਸ ਮੋਕੇ ਭਾਈ ਉਤਸ਼ਾਹ ਨੂੰ ਦੇਖਦੇ ਹੋਏ ਸਰਕਲ ਪ੍ਰਧਾਨ ਮਹਿਤਪੁਰ ਸ੍ਰ ਦਲਜੀਤ ਸਿੰਘ ਕਾਹਲੋ ਨੇ ਕਿਹਾ ਤੁਹਾਡਾ ਉਤਸ਼ਾਹ ਦਸਦਾ ਹੈ ਸੀਟ ਤਾਂ ਦਿੱਤੀ ਗਈ ਹੈ ਹੁਣ ਤਾਂ ਬਸ ਐਲਾਨ ਬਾਕੀ ਹੈ। 12 ਜਨਵਰੀ ਦਿਨ ਬੁੱਧਵਾਰ ਨੂੰ ਹੋ ਰਹੀ ਮੀਟਿੰਗ ਸਬੰਧੀ ਗਲ ਕਰਦਿਆਂ ਸਰਕਲ ਪ੍ਰਧਾਨ ਸ੍ਰ ਦਲਜੀਤ ਸਿੰਘ ਕਾਹਲੋ ਨੇਂ ਦਸਿਆ ਕਿ ਇਹ ਮੀਟਿੰਗ ਨਵਾਂ ਇਤਿਹਾਸ ਸਿਰਜੇਗੀ ।ਨੋਜਵਾਨ ਤੇ ਟਕਸਾਲੀ ਪਰਿਵਾਰ ਦੇ ਪੜ੍ਹੇ ਲਿਖੇ ਮਿਹਨਤੀ ਸਿਰ ਕੱਢ ਉਮੀਦਵਾਰ ਸ੍ਰ ਬਚਿੱਤਰ ਸਿੰਘ ਕੋਹਾੜ ਜੀ ਨੂੰ ਹਲਕਾ ਸ਼ਾਹਕੋਟ ਤੋਂ ਟਿਕਟ ਦੇ ਕੇ ਅਕਾਲੀ ਪਾਰਟੀ ਨੇ ਨੋਜਵਾਨ ਪੀੜੀ ਨੂੰ ਮਾਣ ਬਖਸ਼ਿਆ ਹੈ।ਇਸ ਮੋਕੇ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਲੋਕ ਹੁਣ ਤੱਕ ਆਟਾ ਦਾਲ ਸਕੀਮ ਨੂੰ ਬਾਦਲ ਦੀ ਆਟਾ ਦਾਲ ਸਕੀਮ ਕਹਿੰਦੇ ਹਨ ਇਹ ਅਤਕਥਨੀ ਨਹੀਂ ਹੋਵੇਗੀ ਕਿ ਗਰੀਬਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਆਟਾ ਦਾਲ ਸਕੀਮ, ਸ਼ਗਨ ਸਕੀਮ, ਬਿਜਲੀ ਮੁਫਤ,ਕਿਸਾਨਾਂ ਦੀਆਂ ਮੋਟਰਾਂ ਦੀ ਬਿਜਲੀ ਮੁਫਤ, ਬੁਢਾਪਾ ਪੈਨਸ਼ਨ, ਵਿਧਵਾਂ ਪੈਨਸ਼ਨ, ਬਚਿਆਂ ਨੂੰ ਵਜ਼ੀਫੇ, ਮੁਫਤ ਸਾਈਕਲ, ਤੇ ਹੋਰ ਅਨੇਕਾਂ ਚਲ ਰਹੀਆਂ ਸਕੀਮਾਂ ਨੂੰ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਸਮੇਂ ਸ਼ਰੂ ਕੀਤਾ ਗਿਆ ।

ਤੇ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਸਰਕਾਰ ਆਉਣ ਤੇ ਭਾਰੀ ਉਤਸ਼ਾਹ ਨਾਲ ਜਾਰੀ ਰਹਿਣਗੀਆਂ ਤੇ ਲੋਕ ਇਨਾਂ ਸਕੀਮਾਂ ਦਾ ਪੂਰਾ ਲਾਭ ਉਠਾਉਣ ਗੇ। ਇਸ ਮੌਕੇ ਸ੍ਰ ਗੁਰਪ੍ਰਤਾਪ ਸਿੰਘ ,ਸ੍ਰ ਪਰਮਿੰਦਰ ਸਿੰਘ ਜੀ, ਚੈਅਰਮੈਨ ਸ੍ਰ ਤਰਸੇਮ ਸਿੰਘ ਜੀ, ਅਕਾਲੀ ਆਗੂ ਸ੍ਰ ਸਸਪਾਲ ਸਿੰਘ ਜੀ ਪੰਨੂ , ਸ੍ਰ ਬਲਦੇਵ ਸਿੰਘ ਕਲਿਆਣ ਮੈਂਬਰ ਐਸ ਜੀ ਪੀ ਸੀ, ਤੇ ਸਰਕਲ ਪ੍ਰਧਾਨ ਮਹਿਤਪੁਰ ਸ੍ਰ ਦਲਜੀਤ ਸਿੰਘ ਕਾਹਲੋ ਮੋਜੂਦ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਧੀਆਂ
Next articleਪੰਜਾਬ ਦੇ ਲੋਕ ਵੇਖਣਾ ਚਾਹੁੰਦੇ ਹਨ ਸੁਖਬੀਰ ਬਾਦਲ ਨੂੰ ਅਗਲਾ ਮੁੱਖ ਮੰਤਰੀ – ਡਾ ਥਿੰਦ