ਪੰਜਾਬ ਦੇ ਲੋਕ ਵੇਖਣਾ ਚਾਹੁੰਦੇ ਹਨ ਸੁਖਬੀਰ ਬਾਦਲ ਨੂੰ ਅਗਲਾ ਮੁੱਖ ਮੰਤਰੀ – ਡਾ ਥਿੰਦ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਥਿੰਦ ਦੇ ਗ੍ਰਹਿ ਵਿੱਖੇ ਮੀਟਿੰਗ ਕੀਤੀ ਮੀਟਿੰਗ।

(ਸਮਾਜਵੀਕਲੀ)– ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ਾਹਕੋਟ ਤੋਂ ਉਮੀਦਵਾਰ ਬਚਿੱਤਰ ਸਿੰਘ ਕੋਹਾੜ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ, ਪੀ ਏ ਸੀ ਮੈਂਬਰ ਅਤੇ ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ ਅਮਰਜੀਤ ਸਿੰਘ ਥਿੰਦ ਦੇ ਗ੍ਰਹਿ ਵਿੱਖੇ ਪਾਰਟੀ ਦੇ ਸਰਗਰਮ ਵਰਕਰਾਂ ਦੀ ਅਹਿਮ ਮੀਟਿੰਗ ਹੋਈ। ਜਿਸ ਵਿਚ ਹਲਕਾ ਸ਼ਾਹਕੋਟ ਤੋਂ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਰਣਨੀਤੀ ਤੇ ਵਿਚਾਰ ਚਰਚਾ ਹੋਈ ।ਅਤੇ ਵੱਖ-ਵੱਖ ਬੁਲਾਰਿਆਂ ਵਲੋਂ ਇੱਕ ਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਸਫਲ ਬਣਾਉਣ ਲਈ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਲਈ ਦਿਨ ਰਾਤ ਮਿਹਨਤ ਕਰਨ ਦੀ ਅਪੀਲ ਕੀਤੀ ਗਈ ।

ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਮੇਸ਼ ਵਰਮਾ ਅਤੇ ਬੀ ਸੀ ਵਿੰਗ ਦੇ ਹਲਕਾ ਪ੍ਰਧਾਨ ਜਸਬੀਰ ਸਿੰਘ ਥਿੰਦ ਵੱਲੋਂ 12 ਤਾਰੀਖ ਨੂੰ ਹੋਣ ਵਾਲੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਸਾਥੀਆਂ ਨੂੰ ਲੈ ਕੇ ਪੁਹੰਚਣ ਲਈ ਵਰਕਰਾਂ ਨੂੰ ਅਪੀਲ ਕੀਤੀ । ਇਸ ਮੌਕੇ ਸੀਨੀਅਰ ਅਕਾਲੀ ਆਗੂ ਕੇਵਲ ਸਿੰਘ ਰੁਪੇਵਾਲੀ ਵਲੋਂ ਸਮੂਹ ਪਾਰਟੀ ਵਰਕਰਾਂ ਨੂੰ ਬਚਿੱਤਰ ਸਿੰਘ ਕੋਹਾੜ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ ਅਮਰਜੀਤ ਸਿੰਘ ਥਿੰਦ ਨੇ ਆਏ ਹੋਏ ਸਮੂਹ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ ਸੁਖਬੀਰ ਸਿੰਘ ਬਾਦਲ ਦਾ ਮੁੱਖ ਮੰਤਰੀ ਬਣਨਾ ਤੈਅ ਹੈ ਅਤੇ ਇਹ ਚਾਹੁੰਦੇ ਹਨ ਕਿ ਬਚਿੱਤਰ ਸਿੰਘ ਕੋਹਾੜ ਵੱਡੀ ਗਿਣਤੀ ਨਾਲ ਸ਼ਾਹਕੋਟ ਤੋਂ ਜਿੱਤ ਹਾਸਲ ਕਰਨ ਤਾਂ ਜੋ ਹਲਕੇ ਦਾ ਵਿਕਾਸ ਸਿੱਖਰਾਂ ਤੇ ਪਹੁੰਚੇ। ਇਸ ਮੌਕੇ ਬਲਜੀਤ ਸਿੰਘ ਬੱਲੀ ਬੀ ਸੀ ਵਿੰਗ ਪ੍ਰਧਾਨ ਮਹਿਤਪੁਰ , ਗੁਰਨਾਮ ਸਿੰਘ ਸਾਦਾਂ ਬੀ ਸੀ ਵਿੰਗ ਪ੍ਰਧਾਨ ਸ਼ਾਹਕੋਟ , ਹਰਜਿੰਦਰ ਸਿੰਘ ਮੱਲੀਵਾਲ ਬੀ ਸੀ ਵਿੰਗ ਪ੍ਰਧਾਨ ਦੋਨਾਂ , ਰਾਜਾ ਬਹੁਗਨ , ਤੇਜਪਾਲ ਸਿੰਘ ਗਿੱਲ , ਸੁਸ਼ੀਲ ਕੁਮਾਰ ਬਾਵਾ , ਰਛਪਾਲ ਸਿੰਘ ਪੰਨੂ , ਤੇਜਿੰਦਰ ਸਿੰਘ ਬੱਬੂ , ਲੰਬੜਦਾਰ ਆਰਵਿੰਨ ਕੁਮਾਰ , ਰਾਕੇਸ਼ ਕੁਮਾਰ , ਗੁਰਵਿੰਦਰ ਸਿੰਘ , ਗੁਰਦੇਵ ਸਿੰਘ , ਰਾਜਵਿੰਦਰ ਸਿੰਘ ਮੋਮੀ , ਜਸਵੰਤ ਸਿੰਘ ਧੰਜੂ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਹੇਠ ਪਿੰਡਾਂ ਵਿੱਚ ਤੁਫਾਨੀ ਮੀਟਿੰਗਾਂ ਜਾਰੀ
Next articleਕਿਆਸੇ