ਮੁੰਬਈ— ਸ਼ੇਅਰ ਬਾਜ਼ਾਰ ‘ਚ ਕਾਰੋਬਾਰੀ ਹਫਤੇ ਦਾ ਅੱਜ ਪਹਿਲਾ ਦਿਨ ਹੈ ਅਤੇ ਪਹਿਲੇ ਹੀ ਦਿਨ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਰਜ ਕੀਤੀ ਗਈ। BSE ਸੈਂਸੈਕਸ 608.83 ਅੰਕ ਡਿੱਗ ਕੇ 75,330.38 ‘ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ NASE ਨਿਫਟੀ 194.50 ਅੰਕ ਡਿੱਗ ਕੇ 22,734.75 ਅੰਕ ‘ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਬਾਜ਼ਾਰ ਨੇ 23,800 ਦੇ ਆਪਣੇ ਮਹੱਤਵਪੂਰਨ ਸਮਰਥਨ ਨੂੰ ਤੋੜ ਦਿੱਤਾ ਹੈ। ਮਹਿੰਦਰਾ, ਟਾਟਾ ਸਟੀਲ, ਐਨਟੀਪੀਸੀ, ਜ਼ੋਮੈਟੋ, ਟੀਸੀਐਸ, ਇੰਫੋਸਿਸ ਆਦਿ ਵਿੱਚ ਵੱਡੀ ਗਿਰਾਵਟ ਹੈ। ਬਾਜ਼ਾਰ ਦੇ ਸਾਰੇ ਸੂਚਕਾਂਕ ਲਾਲ ਨਿਸ਼ਾਨ ‘ਚ ਕਾਰੋਬਾਰ ਕਰ ਰਹੇ ਹਨ। ਮਿਡ ਕੈਪ ਅਤੇ ਸਮਾਲ ਕੈਪ ‘ਚ ਅੱਜ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਨਿਫਟੀ ‘ਚ ਪਿਛਲੇ ਹਫਤੇ 2.8 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਗਿਰਾਵਟ ਦੇ ਲਿਹਾਜ਼ ਨਾਲ ਇਹ ਇਸ ਸਾਲ ਦਾ ਸਭ ਤੋਂ ਖਰਾਬ ਹਫਤਾ ਸੀ। ਨਿਫਟੀ ਰੀਅਲਟੀ ਇੰਡੈਕਸ ਨੇ ਗਿਰਾਵਟ ਦੀ ਅਗਵਾਈ ਕੀਤੀ ਅਤੇ ਇਹ ਹਫ਼ਤੇ ਵਿੱਚ 9 ਪ੍ਰਤੀਸ਼ਤ ਤੋਂ ਵੱਧ ਫਿਸਲ ਗਿਆ। ਇਸ ਦੇ ਨਾਲ ਹੀ ਨਿਫਟੀ ਆਇਲ ਐਂਡ ਗੈਸ ਇੰਡੈਕਸ ‘ਚ 6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਮਿਡਕੈਪ ‘ਚ ਕੋਰੋਨਾ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਸਮਾਲਕੈਪ 250 ਇੰਡੈਕਸ ਹਫਤੇ ਦੌਰਾਨ 9.5 ਫੀਸਦੀ ਫਿਸਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly