ਅਜੇ ਵੀ ਬਾਕੀ ਐ,

ਸਰਬਜੀਤ ਸਿੰਘ ਭਟੋਏ

(ਸਮਾਜ ਵੀਕਲੀ)

ਬੁੱਲ੍ਹਾਂ ਉੱਤੇ ਨਾਮ, ਅਜੇ ਵੀ ਬਾਕੀ ਐ,
ਦਿਲ ਵਿੱਚ ਇੱਕ ਪੈਗ਼ਾਮ, ਅਜੇ ਵੀ ਬਾਕੀ ਐ।

ਭਰਦੇ-ਭਰਦੇ ਭਰ ਗਏ, ਜਖਮ ਜੁਦਾਈ ਦੇ,
ਪਰ ਜਖਮਾਂ ਦਾ ਨਿਸ਼ਾਨ, ਅਜੇ ਵੀ ਬਾਕੀ ਐ।

ਕਸਰ ਨਾ ਛੱਡੀ ਬੇਸ਼ੱਕ, ਸਾਨੂੰ ਮਾਰਨ ਦੀ,
ਪਰ ਹੱਡਾਂ ਦੇ ਵਿੱਚ ਜਾਨ, ਅਜੇ ਵੀ ਬਾਕੀ ਐ।

ਚੁੱਕ ਕੁਰਾਹੇ ਪੈ ਗਏ, ਅਰਥੀ ਜਿੰਦਗੀ ਦੀ,
ਬੁੱਤ ਸਾਡਾ ਬੇ-ਜਾਨ, ਅਜੇ ਵੀ ਬਾਕੀ ਐ।

ਲੱਥਿਆ ਨਾ ਗਰੂਰ, ਅਜੇ ਵੀ ਸੱਜਨਾ ਦਾ,
ਸਿਰ ਸਾਡੇ ਇਲਜ਼ਾਮ, ਅਜੇ ਵੀ ਬਾਕੀ ਐ।

ਜ਼ਹਿਰ ਭਟੋਏ ਪੀੰਦੇ ਰਹੇ, ਜੋ ਸੱਜਨਾ ਤੋਂ,
ਆਖਰੀ ਉਸਦਾ ਜਾਮ, ਅਜੇ ਵੀ ਬਾਕੀ ਐ।

ਜਿੰਦਗੀ ਦੇ ਦਰਦ ਚੋਂ

ਸਰਬਜੀਤ ਸਿੰਘ ਭਟੋਏ
‌ ਚੱਠਾ ਸੇਖਵਾਂ (ਸੰਗਰੂਰ)
9257023345

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੰਨੁ ਲੇਖਾਰੀ ਨਾਨਕਾ….
Next articleਚੁੱਪ ਨਾ ਰਿਹਾ ਕਰ ਪੜ੍ਹਦਿਆਂ… !!!