ਧੰਨੁ ਲੇਖਾਰੀ ਨਾਨਕਾ….

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਕਵੀਆਂ ਨੂੰ ਸਤਿਕਾਰ ਦਿੱਤਾ,
ਗੁਰੂਆਂ ਅਤੇ ਪੀਰਾਂ ਨੇ ਵੀ ।
ਸਲਾਹਾਂ ਪੁੱਛ ਕੇ ਕੰਮ ਕੀਤੇ ਸੀ,
ਰਾਜਿਆਂ ਅਤੇ ਵਜ਼ੀਰਾਂ ਨੇ ਵੀ।
ਕਵੀਆਂ ਨੂੰ….
ਧੰਨੁ ਲੇਖਾਰੀ ਨਾਨਕਾ ,
ਜਿਨਿ ਨਾਮੁ ਲਿਖਾਇਆ ਸਚੁ।
ਸਤਿਗੁਰ ਦੀ ਸਿਫ਼ਤ ਸੱਚੀ,
ਬਾਕੀ ਸਾਰੀ ਕਾਇਆ ਕੱਚ।
ਬਖਸ਼ੀ ਕੁਦਰਤਿ ਸਾਦਗੀ ਤੇ,
ਨਿਵ ਕੇ ਚਲਦੇ ਨੀਰਾਂ ਨੇ ਵੀ।
ਕਵੀਆਂ ਨੂੰ…..
ਇਸ਼ਕ ਮਜਾਜ਼ੀ,ਇਸ਼ਕ ਹਕੀਕੀ,
ਇਸ਼ਕ ਕਮਾਉਂਦੇ ਕਲਮ ਨਾਲ਼।
ਧਾਰ ਲੈਂਦੇ ਜਿਹਨੂੰ ਰੂਹ ਦਾ ਹਾਣੀ,
ਵਫ਼ਾ ਨਿਭਾਉਂਦੇ ਬਲਮ ਨਾਲ਼।
ਰਾਂਝਿਆਂ ਨੇ ਜੇ ਮੌਤ ਹੰਢਾਈ,
ਇਸ਼ਕ ਪੁਗਾਇਆ ਹੀਰਾਂ ਨੇ ਵੀ।
ਕਵੀਆਂ ਨੂੰ….
ਧੁਰ ਤੋਂ ਆਉਂਦੇ ਅੱਖਰ ਸਾਹਵੇਂ,
ਰਾਜ਼ੀ ਰੱਬ ਦੀ ਰਜ਼ਾ ਨੂੰ ਲਿਖਦੇ।
ਆਪਣੇ ਕੋਲੋਂ ਕੁਝ ਨਾ ਸੁੱਝਦਾ,
ਨਾ ਇਹ ਬਹਿ ਜਮਾਤੀਂ ਸਿਖਦੇ।
ਪਿਆਰ ‘ਚ ਅੰਨ੍ਹੇ ਹੋ ਕੇ ਲਿਖਿਆ,
ਅਨਪੜ੍ਹ ਅਤੇ ਫ਼ਕੀਰਾਂ ਨੇ ਵੀ।
ਕਵੀਆਂ ਨੂੰ……
ਮਾੜਾ ਇਹਨਾਂ ਦੇ ਨਾਲ਼ ਨਾ,
ਕੋਈ ਕਦੇ ਕਮਾਇਓ ਬਈ।
ਛਪ ਜਾਣਾ ਹਰ ਅੱਖਰ-ਅੱਖਰ,
ਸੋਚ ਕੇ ਗੱਲ ਸੁਣਾਇਓ ਸਈ।
ਇੱਕ ਇੱਕ ‘ਕਠੀ ਕਰ ਲੈਣੀ ਏ,
ਖਿੱਦੋ ਬਣ ਜਾਣਾ ਲੀਰਾਂ ਨੇ ਵੀ।
ਕਵੀਆਂ ਨੂੰ…..

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਸਲਾਂ
Next articleਅਜੇ ਵੀ ਬਾਕੀ ਐ,