ਮਤਰੇਆ ਪੁਤ-ਪੰਜਾਬ

(ਸਮਾਜ ਵੀਕਲੀ)

ਗੈਰ- ਬੀਜੇਪੀ ਸਟੇਟਾਂ ਨਾਲ ਹੋਵੇ,
ਭੇਦਭਾਵ ਵਿਤਕਰਾ ਹੱਦ ਦਰਜੇ ਦਾ।
ਪੰਜਾਬ ਤੋਂ ਡਰੀ ਹੋਈ ਹੈ ਸਿਰੇ ਦੀ,
ਦੁੱਖ ਦੇਵੇ ਮਤਰੇਏ ਪੁੱਤ ਵਰਗੇ ਹਰਜੇ ਦਾ।

ਤਾਜ਼ੀ ਤਾਜ਼ੀ ਖ਼ਬਰ ਹੈ ਥਰਮਲ ਪਲਾਂਟਾਂ ਨੂੰ,
ਛੱਤੀਸਗੜ੍ਹ ਦੀਆਂ ਖਾਣਾਂ ਵਿਚੋਂ ਕੋਲਾ ਪੁਚਾਉਣ ਦੀ।
ਰੇਲ ਮਾਰਗ ਨਹੀਂ ਸਮੁੰਦਰੀ ਮਾਰਗ ਹੀ ਸਾਧਨ,
ਬਚਿਆ ਵਾਯਾ ਲੰਕਾ-ਗੁਜਰਾਤ ਲਿਆਉਣ ਦੀ।

ਜੀਐਸਟੀ ਦੀਆ ਗ੍ਰਾਂਟਾਂ ਦੇ ਬਕਾਏ ਰੋਕਣੇ,
ਹੋਰ ਸਹਾਈ ਕਰਜ਼ਿਆਂ ਦਾ ਵੀ ਨਾ ਹੋਵੇ ਭੁਗਤਾਨ।
ਇਹ ਕਿਹੋ ਜਿਹੀ ਵਿਡੰਬਨਾ ਪੰਜਾਬ ਲਈ,
ਫੁੱਟੀ ਅੱਖ ਨਾ ਦੇਖਣਾ ਚਾਹੇ, ਨਾ ਭਲਾ ਨਾ ਨੁਕਸਾਨ।

ਇੱਕ ਗੱਲ ਬੀਜੇਪੀ ਚੰਗੀ ਕਰਦੀ,
ਭੜਕਦੇ ਦੰਗੇ ਰੋਕੇ ਸਰਦਾਰਾਂ ਦੇ।
ਐਮਐਸਟੀ ਕਿਉਂ ਨਹੀਂ ਦਿਵਾਉਂਦੀ,
ਪੰਜਾਬ ਅਨਾਜ ਦੇ ਭਰੇ ਸਟੋਰ ਭੰਡਾਰਾਂ ਦੇ ।

ਅਧੀਰ ਰੰਜਨ ਬੰਗਾਲ ਤੋਂ ਸਰਕਾਰ ਨੂੰ ਕਹਿਣ,
ਨੋਟਬੰਦੀ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ।
ਅਜੇ ਤੱਕ ਨਹੀਂ ਪਕੜੇ ਗੁਜਰਾਤੀ ਜਾਅਲਸਾਜ,
ਆਮ ਜਨਤਾ ਨੂੰ ਲਾਭ ਦੀ ਥਾਂ ਨੁਕਸਾਨ ਸੀ ਹੋਇਆ।

ਪੰਜਾਬ ਤੋਂ ਵੱਡੀ ਗਿਣਤੀ ਭਰਤੀ ਹੁੰਦੀ ਫੌਜ ਲਈ,
ਬਾਰਡਰਾਂ ਤੇ ਸ਼ਹੀਦ ਹੁੰਦੇ ਅਪਣੇ ਦੇਸ਼ ਲਈ।
ਇਵਜਾਨਾ ਸੂਬਾ ਸਰਕਾਰ ਨਾ ਪੂਰਾ ਕਰ ਸਕੇ,
ਕਮਾਊ ਮੈਂਬਰ ਚਲੇ ਜਾਂਦੇ ਹਮੇਸ਼ ਲਈ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ ਅੰਬੇਡਕਰ ਸੁਸਾਇਟੀ ਦੁਆਰਾ ਅਸਿਸਟੈਂਟ ਪ੍ਰੋਫੈਸਰ ਡਾਕਟਰ ਇੰਦੂ ਚੌਧਰੀ ਸਨਮਾਨਿਤ
Next articleਗਜ਼ਲ