ਸੂਬਾ ਪ੍ਰਧਾਨ ਜਸਵੀਰ ਸਿੰਘ ਗਡ਼੍ਹੀ ਦੀ ਪ੍ਰਧਾਨਗੀ ਹੇਠ ਬਸਪਾ ਦੀ ਨਵੀਂ ਕਾਰਜਕਾਰਨੀ ਗਠਨ ਕੀਤੀ – ਰਣਧੀਰ ਸਿੰਘ ਬੈਨੀਵਾਲ

ਜਸਵੀਰ ਸਿੰਘ ਗੜ੍ਹੀ

ਚੰਡੀਗਡ਼੍ਹ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ )

ਬਹੁਜਨ ਸਮਾਜ ਪਾਰਟੀ, ਪੰਜਾਬ, ਚੰਡੀਗਡ਼੍ਹ, ਹਰਿਆਣਾ ਦੇ ਮੁੱਖ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਨੇ ਇੱਕ ਪ੍ਰੈੱਸ ਨੋਟ ਰਾਹੀਂ ਦੱਸਿਆ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਜਸਵੀਰ ਸਿੰਘ ਗਡ਼੍ਹੀ ਸੂਬਾ ਪ੍ਰਧਾਨ ਬਣੇ ਰਹਿਣਗੇ। ਡਾ. ਨਛੱਤਰ ਪਾਲ ਪੰਜਾਬ ਦੇ ਸੂਬਾ ਇੰਚਾਰਜ ਵਿਧਾਇਕ ਹੋਣਗੇ। ਸ਼੍ਰੀ ਰਾਜਾ ਰਾਜਿੰਦਰ ਸਿੰਘ ਨਨ੍ਹੇਡ਼ੀਆਂ ਜੀ ਨੂੰ ਚੰਡੀਗਡ਼੍ਹ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸ਼੍ਰੀ ਬੇਨੀਵਾਲ ਨੇ ਅੱਗੇ ਕਿਹਾ ਕਿ ਸੂਬੇ ਦੇ ਉਪਪ੍ਰਧਾਨ ਸ਼੍ਰੀ ਅਜੀਤ ਸਿੰਘ ਭੈਣੀ ਹੋਣਗੇ। ਸੂਬਾ ਜਨਰਲ ਸਕੱਤਰਾਂ ਦੀ ਸੂਚੀ ਵਿੱਚ ਸ੍ਰੀ ਬਲਦੇਵ ਮਹਿਰਾ, ਸ੍ਰੀ ਗੁਰਲਾਲ ਸੈਲਾ, ਸ੍ਰੀ ਬਲਵਿੰਦਰ ਕੁਮਾਰ ਐਡਵੋਕੇਟ, ਸ੍ਰੀ ਗੁਰਨਾਮ ਸਿੰਘ ਚੌਧਰੀ, ਸ੍ਰੀ ਹਰਭਜਨ ਸਿੰਘ ਬਜਹੇਰੀ, ਸ੍ਰੀ ਤਰਸੇਮ ਥਾਪਰ, ਸ੍ਰੀ ਚਮਕੌਰ ਸਿੰਘ ਵੀਰ, ਸ੍ਰੀ ਨਿੱਕਾ ਸਿੰਘ ਬਠਿੰਡਾ, ਸ੍ਰੀ ਸੁਖਦੇਵ ਸਿੰਘ ਸ਼ੀਰਾ, ਸ੍ਰੀ ਲਾਲ ਸਿੰਘ ਸੁਲਹਾਨੀ ਅਤੇ ਸ੍ਰੀ ਕੁਲਦੀਪ ਸਿੰਘ ਸਰਦੂਲਗਡ਼੍ਹ ਸ਼ਾਮਲ ਹਨ। ਇਸ ਮੌਕੇ ਸੂਬਾ ਦਫ਼ਤਰ ਦੇ ਸਕੱਤਰ ਜਸਵੰਤ ਰਾਏ ਅਤੇ ਸੂਬਾ ਕੈਸ਼ੀਅਰ ਪਰਮਜੀਤ ਮੱਲ ਹੋਣਗੇ। ਸੂਬਾ ਸਕੱਤਰਾਂ ਦੀ ਸੂਚੀ ਵਿੱਚ ਮਾਸਟਰ ਰਾਮਪਾਲ ਅਬੀਆਣਾ, ਬਲਵੰਤ ਕੇਹਰਾ ਅੰਮ੍ਰਿਤਸਰ, ਤਾਰਾਚੰਦ ਭਗਤ, ਤੀਰਥ ਰਾਜਪੁਰਾ ਅਤੇ ਮਾ. ਓਮਪ੍ਰਕਾਸ਼ ਸਰੋਆ ਫਿਰੋਜ਼ਪੁਰ ਸ਼ਾਮਲ ਹੋਣਗੇ। ਸੂਬਾ ਕਾਰਜਕਾਰਨੀ ਮੈਂਬਰਾਂ ਦੀ ਸੂਚੀ ਵਿੱਚ ਸ੍ਰੀਮਤੀ ਸ਼ੀਲਾ ਰਾਣੀ, ਐਡਵੋਕੇਟ ਅਵਤਾਰ ਕ੍ਰਿਸ਼ਨ ਅਤੇ ਸ੍ਰੀ ਲੇਖਰਾਜ ਜਮਾਲਪੁਰੀ ਹੋਣਗੇ। ਲੋਕ ਸਭਾ ਇੰਚਾਰਜਾਂ ਦੀ ਸੂਚੀ ਵਿੱਚ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਕੁਲਵੰਤ ਸਿੰਘ ਮੈਹਤੋਂ, ਪਟਿਆਲਾ ਲੋਕ ਸਭਾ ਇੰਚਾਰਜ ਜਗਜੀਤ ਸਿੰਘ ਛੜਬੜ, ਸੰਗਰੂਰ ਲੋਕ ਸਭਾ ਇੰਚਾਰਜ ਡਾਕਟਰ ਮੱਖਣ ਸਿੰਘ, ਬਠਿੰਡਾ ਲੋਕ ਸਭਾ ਇੰਚਾਰਜ ਸ਼੍ਰੀਮਤੀ ਮੀਨਾ ਰਾਣੀ, ਫਰੀਦਕੋਟ ਲੋਕ ਸਭਾ ਇੰਚਾਰਜ ਗੁਰਬਖਸ਼ ਸਿੰਘ ਚੌਹਾਨ, ਲੁਧਿਆਣਾ ਲੋਕ ਸਭਾ ਇੰਚਾਰਜ ਦਵਿੰਦਰ ਸਿੰਘ ਰਾਮਗੜੀਆ, ਫਿਰੋਜਪੁਰ ਲੋਕ ਸਭਾ ਇੰਚਾਰਜ ਸੁਰਿੰਦਰ ਕੰਬੋਜ, ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਇੰਚਾਰਜ ਪਰਵੀਨ ਬੰਗਾ, ਹੁਸ਼ਿਆਰਪੁਰ ਲੋਕ ਸਭਾ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ, ਗੁਰਦਾਸਪੁਰ ਲੋਕ ਸਭਾ ਇੰਚਾਰਜ ਰਾਜ ਕੁਮਾਰ ਜਨੋਤਰਾ, ਅੰਮ੍ਰਿਤਸਰ ਲੋਕ ਸਭਾ ਇੰਚਾਰਜ ਵਿਸ਼ਾਲ ਸਿੱਧੂ ਅਤੇ ਖਡੂਰ ਸਾਹਿਬ ਲੋਕ ਸਭਾ ਇੰਚਾਰਜ ਇੰਜ. ਸਤਨਾਮ ਸਿੰਘ ਤੁੜ ਹੋਣਗੇ। ਇਸ ਮੌਕੇ ਕੇਂਦਰੀ ਕੋਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੇ ਪੰਜਾਬ ਦੇ ਜਿਲ੍ਹਾ ਅਤੇ ਵਿਧਾਨ ਸਭਾ ਪੱਧਰ ਦੇ ਢਾਂਚੇ ਦੀ ਸਮੀਖਿਆ ਦੇ ਨਿਰਦੇਸ਼ ਦਿੱਤੇ, ਜਿਸ ਦਾ ਕੰਮ ਅਗਸਤ ਮਹੀਨੇ ਵਿੱਚ ਪੂਰਾ ਕਰਕੇ ਪਾਰਟੀ ਨੂੰ ਦਿੱਤਾ ਜਾਵੇਗਾ। ਵਿਧਾਨ ਸਭਾ ਪੱਧਰ ਤੇ ਪੰਜ ਪੰਜ ਅਸੈਂਬਲੀ ਜੋਨ ਇੰਚਾਰਜ ਬਣਾਕੇ ਸੀਨੀਅਰ ਲੀਡਰਸ਼ਿਪ ਨੂੰ ਕੰਮ ਵੰਡਣ ਦੇ ਨਿਰਦੇਸ਼ ਦਿੱਤੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੀਟਿੰਗਾ ਦਾ ਕੰਮ ਜੰਗੀ ਪੱਧਰ ਤੇ ਹੋਵੇਗਾ –ਜਸਵੀਰ ਸਿੰਘ ਗੜ੍ਹੀ
Next articleਸੂਬਾਈ ਸ਼ੌਕਰ ਮੁਕਾਬਲਿਆਂ ’ਚੋਂ ਬੀ. ਸੀ. ਟਾਈਗਰਜ਼ ਕਲੱਬ ਦੀ ਟੀਮ ਜੇਤੂ