17 ਵੇਂ ਰਾਜ ਪੱਧਰੀ ਪੁਰਸਕਾਰ ਸਮਾਰੋਹ ਤੇ ‘ਮੇਜਰ ਮਹਿਰਮ ਯਾਦਗਾਰੀ ਰਾਜ ਪੁਰਸਕਾਰ” ਜਾਰੀ ਹੋਵੇਗਾ – ਭੋਲਾ ਯਮਲਾ
ਫਰੀਦਕੋਟ (ਰਮੇਸ਼ਵਰ ਸਿੰਘ) ਫਰੀਦਕੋਟ ਦੇ ਸੁਰੀਲੇ ਫਨਕਾਰ ਮੇਜਰ ਮਹਿਰਮ ਦੀ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਨਿਸ਼ਾਨ ਸਾਹਿਬ ਕੈਂਟ ਰੋਡ ਫਰੀਦਕੋਟ ਵਿਖੇ ਕੀਤੀ ਗਈ। ਅਰਦਾਸ ਉਪਰੰਤ ਫਰੀਦਕੋਟ ਹਲਕੇ ਦੇ ਸਾਰੇ ਸਾਹਿਤਕਾਰਾਂ ਕਲਾਕਾਰਾਂ ਸਜਿੰਦਿਆਂ ਅਤੇ ਬੁੱਧੀਜੀਵੀਆਂ ਦੀ ਅਹਿਮ ਮੀਟਿੰਗ ਆਰਟਿਸਟ ਵੈਲਫੇਅਰ ਸੋਸਾਇਟੀ ਰਜਿ. ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ.ਬਾਈ ਭੋਲਾ ਯਮਲਾ ( ਸਟੇਟ ਅਵਾਰਡੀ) ਹੋਰਾਂ ਨੇ ਕੀਤੀ, ਬਾਈ ਭੋਲਾ ਯਮਲਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੇਜਰ ਮਹਿਰਮ ਬਹੁਤ ਹੀ ਸੁਰੀਲੇ ਕਲਾਕਾਰ ਸਨ ਜਿਨਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਅਸੀਂ ਪਰਿਵਾਰ ਨਾਲ ਹਮੇਸ਼ਾ ਸਾਥ ਦਿੰਦੇ ਰਹਾਂਗੇ, ਇਸੇ ਦੌਰਾਨ ਬਾਈ ਭੋਲਾ ਯਮਲਾ ਨੇ ਕਿਹਾ ਕਿ ਕਲਾਕਾਰਾਂ ਨੂੰ ਇਕੱਠੇ ਹੋ ਕੇ ਇੱਕ ਦੂਸਰੇ ਦੀ ਮਦਦ ਕਰਨ ਦੀ ਬਹੁਤ ਵੱਡੀ ਜਰੂਰਤ ਹੈ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਲਾਕਾਰਾਂ ਦੀ ਭਲਾਈ ਤੇ ਵਿਕਾਸ ਲਈ ਕੋਈ ਨੀਤੀ,ਕੋਈ ਯੋਜਨਾ ਅਪਣਾਵੇ, ਇਸ ਮੌਕੇ ਬਾਈ ਭੋਲਾ ਯਮਲਾ ਨੇ 17 ਵੇਂ ਰਾਜ ਪੱਧਰੀ ਪੁਰਸਕਾਰ ਸਮਾਗਮ ਦੌਰਾਨ ਮੇਜਰ ਮਹਿਰਮ ਯਾਦਗਾਰੀ ਰਾਜ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ, ਉਹਨੂੰ ਦੱਸਿਆ ਕਿ ਇਹ ਪੁਰਸਕਾਰ ਸੰਗੀਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਸ਼ਖਸ਼ੀਅਤ ਨੂੰ ਦਿੱਤਾ ਜਾਵੇਗਾ।
ਇਸ ਮੌਕੇ ਲੋਕ ਗਾਇਕ ਬਲਧੀਰ ਮਾਹਲਾ, ਹਰਿੰਦਰ ਸੰਧੂ, ਨਿਰਮਾਤਾ ਤੇ ਗੀਤਕਾਰ ਮਨਜਿੰਦਰ ਸਿੰਘ ਗੋਲੀ, ਕੁਲਵਿੰਦਰ ਕੰਵਲ , ਭਿੰਦੇ ਸ਼ਾਹ ਰਾਜੋਵਾਲੀਆ , ਸੰਗੀਤਕਾਰ ਰਵਿੰਦਰ ਟੀਨਾ, ਪਾਲ ਰਸੀਲਾ, ਦਿਲਬਾਗ ਹੁੰਦਲ, ਕੁਲਦੀਪ ਕੰਡਿਆਰਾ, ਮੀਤ ਬਰਾੜ, ਮੀਤ ਗੁਰਨਾਮ, ਕ੍ਰਿਸ਼ਨ ਮਿੱਡਾ ਮੁਕਤਸਰ, ਦਿਲਬਾਗ ਬਾਗੂ, ਕੁਲਦੀਪ ਹੀਰਾ, ਗੁਰਸੇਵਕ ਮਾਨ, ਰਜਿੰਦਰ ਰਾਜਨ ਕੋਟਕਪੂਰਾ, ਤਾਰੀ ਗੋਲੇਵਾਲੀਆ, ਸੁਖਚੈਨ ਬਿੱਟਾ, ਰਜਿੰਦਰ ਨਾਗੀ, ਰਣਜੀਤ ਬਿੱਟਾ, ਰਾਜ ਗਿੱਲ ਭਾਣਾ, ਰਾਜ ਕੰਡਿਆਰਾ, ਨਛੱਤਰ ਗੋਨੇਆਣਾ, ਗੀਤਕਾਰ ਚਮਕੌਰ ਸਿੰਘ ਥਾਂਦੇਵਾਲਾ, ਵਿਜੇ ਕਟਾਰੀਆ, ਚੰਨੀ ਘੁੱਦੂਵਾਲਾ, ਮੀਤ ਬਰਾੜ, ਕਾਕਾ ਨੂਰ, ਚਮਕੋਰ ਹੰਸ, ਗੀਤਕਾਰ ਜਸਵੰਤ ਬੋਪਾਰਾਏ, ਮਿੱਠੂ ਚੰਮ ਵਾਲਾ , ਕੋਰਲ ਮੱਲ੍ਹਾ , ਜੈਕੀ ਮਾਨ , ਲਖਵਿੰਦਰ ਮਾਨ , ਛਿੰਦਾ ਸਿੰਘ ਛਿੰਦਾ , ਜੋਬਨ ਮੋਤਲੇਵਾਲਾ , ਲੱਕੀ ਕੰਮੇਆਣਾ , ਜੀਤ ਕੰਮੇਆਣਾ , ਪਰਵਾਜ਼ ਅਖਤਰ , ਟੇਕ ਸਿੰਘ , ਗੁਰਬਾਜ ਗਿੱਲ ਐਡੀਟਰ ਜਸਟ ਪੰਜਾਬੀ ,ਗਾਇਕ ਰਾਜਾ ਮਰਖਾਈ, ਧਰਮ ਪਰਵਾਨਾ , ਜਗੀਰ ਸਧਾਰ , ਇਕਬਾਲ ਘਾਰੂ , ਪਾਲ ਸਿੰਘ , ਲਛਮਣ ਭਾਣਾ, ਅਮਰਜੀਤ ਸੇਖੋਂ, ਅਮਰੀਕ ਭੁੱਲਰ , ਸੰਗੀਤਕਾਰ ਸੰਨੀ ਸੇਵਨ, ਡਾਇਰੈਕਟਰ ਰਾਜ ਧਾਲੀਵਾਲ, ਗਾਇਕਾ ਪਾਲੀ ਸਿੱਧੂ , ਗੁਲਸ਼ਨ ਗਰੋਵਰ, ਨਵਦੀਪ ਸਿੰਘ ਬੱਬੂ ਬਰਾੜ , ਜੋਧਾਂ , ਸੇਠ ਸਿੰਧ. ਜਤਿੰਦਰ ਜੋਤੀ,ਬੋਹੜ ਸਿੰਘ ਬਰਾੜ ਅਤੇ ਜਸਵੰਤ ਸਿੰਘ ਕੁਲ ਸਮੇਤ ਵੱਡੀ ਗਿਣਤੀ ਵਿੱਚ ਕਲਾਕਾਰ ਅਤੇ ਸਾਹਿਤਕਾਰ ਕਲਾ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਲੋਕ ਗਾਇਕ ਬਲਧੀਰ ਮਾਹਲਾ, ਸਾਹਿਤਕਾਰ ਮਨਜਿੰਦਰ ਸਿੰਘ ਗੋਲੀ ਅਤੇ ਗਾਇਕ ਪਾਲ ਰਸੀਲਾ ਹੋਰਾਂ ਨੇ ਵੀ ਸੰਬੋਧਨ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly