ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਮਹਿਤਪੁਰ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਬੂਟੇ ਲਗਾਏ ਗਏ

ਮਹਿਤਪੁਰ (ਨੀਰਜ ਵਰਮਾ) (ਸਮਾਜ ਵੀਕਲੀ): ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਮਹਿਤਪੁਰ ਦੇ ਬੈਂਕ ਸਟਾਫ ਵੱਲੋਂ ਅੱਜ ਮਿਤੀ 1/7/2021 ਨੂੰ ਬੈਂਕ ਦੇ ਮੈਨੇਜਰ ਸ੍ਰੀ ਸੁਨੀਤ ਸ਼ਰਮਾ ਅਤੇ ਸਮੂਹ ਸਟਾਫ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਜ਼ਿਲ੍ਹਾ ਜਲੰਧਰ ਦੇ ਖੇਡ ਮੈਦਾਨ ਵਿੱਚ ਬੂਟੇ ਲਗਾਏ ਗਏ। ਜਿਸ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ(ਜਲੰਧਰ) ਦੇ ਪ੍ਰਿੰਸੀਪਲ ਹਰਜੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ ।

ਸਟੇਟ ਬੈਂਕ ਆਫ ਇੰਡੀਆ ਮਹਿਤਪੁਰ ਬਰਾਂਚ ਦੇ ਸਥਾਪਨਾ ਦਿਵਸ ਤੇ ਬੂਟੇ ਲਾਉਣ ਦਾ ਮੇਨ ਮਕਸਦ ਵਾਤਾਵਰਣ ਨੂੰ ਸਾਫ ਰੱਖਣਾ ਹੈ।ਇਨ੍ਹਾਂ ਬੂਟਿਆਂ ਵਿੱਚ ਕਈ ਤਰ੍ਹਾਂ ਦੇ ਬੂਟੇ ਲਗਾਏ ਗਏ ਤਾਂ ਜੋ ਵਾਤਾਵਰਣ ਹਰਾ ਭਰਿਆ ਰੱਖਿਆ ਜਾ ਸਕੇ ਪ੍ਰਿੰਸੀਪਲ ਹਰਜੀਤ ਸਿੰਘ ਜੀ ਨੇ ਬੈਂਕ ਮੈਨੇਜਰ ਸਾਹਿਬ ਅਤੇ ਸਮੂਹ ਸਟਾਫ ਦੀ ਸਰਾਹਨਾ ਕਰਦੇ ਹੋਏ ਸਾਰਿਆਂ ਨੂੰ ਇਕ ਇਕ ਪੌਦਾ ਲਾਉਣ ਲਈ ਪ੍ਰੇਰਿਤ ਵੀ ਕੀਤਾ। ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleइंजी. मयंक भटनागर वरिष्ठ अनुभाग अभियंता,की सेवानिवृत्ति पर समारोह का आयोजन
Next articleਸਰਕਾਰੀ ਸਕੂਲ ਦੇ ਚਪੜਾਸੀ ਘਰੋਂ ਮਿਲੀ 40 ਪੇਟੀਆਂ ਸ਼ਰਾਬ, ਪੜ੍ਹੋ ਕਿਵੇਂ ਕਰਦਾ ਸੀ ਸਪਲਾਈ