ਸਰਕਾਰੀ ਸਕੂਲ ਦੇ ਚਪੜਾਸੀ ਘਰੋਂ ਮਿਲੀ 40 ਪੇਟੀਆਂ ਸ਼ਰਾਬ, ਪੜ੍ਹੋ ਕਿਵੇਂ ਕਰਦਾ ਸੀ ਸਪਲਾਈ

ਗੁਰਦਾਸਪੁਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਜ਼ਿਲ੍ਹੇ ਵਿਚ ਇਕ ਸਰਕਾਰੀ ਸਕੂਲ ਦੇੇ ਚਪੜਾਸੀ ਦੇ ਘਰੋਂ ਚੰਡੀਗੜ੍ਹ ਤੋਂ ਆਈ 50 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਇਹ ਐਕਸਾਈਜ਼ ਵਿਭਾਗ ਦੀ ਉੱਚ ਪੱਧਰੀ ਟੀਮ ਨੇ ਬੀਤੀ ਦੇਰ ਸ਼ਾਮ ਪਿੰਡ ਚਗੁਵਾਲ ਵਿੱਚ ਵੱਡੀ ਕਾਰਵਾਈ ਕੀਤੀ।ਮਿਲੀ ਜਾਣਕਾਰੀ ਮੁਤਾਬਿਕ ਚਪੜਾਸੀ ਨੇ ਇਹ ਸ਼ਰਾਬ ਅਲਮਾਰੀ ਵਿੱਚ ਲੁਕਾ ਕੇ ਰੱਖੀ ਹੋਈ ਸੀ। ਫਿਲਹਾਲ ਨਾਜਾਇਜ਼ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਚਪੜਾਸੀ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਰੇਡ ਦੌਰਾਨ ਗੱਲਬਾਤ ਕਰਦਿਆਂ ਈਟੀਓ ਰਾਜਿੰਦਰ ਤੰਵਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਚੱਗੁਵਾਲ ਵਿੱਚ ਇੱਕ ਵਿਅਕਤੀ ਆਪਣੇ ਘਰ ਵਿੱਚ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ।

ਅੱਜ ਟੀਮ ਨੇ ਪਿੰਡ ਵਿੱਚ ਪਹੁੰਚ ਕੇ ਪਹਿਲਾਂ ਇੱਕ ਫਰਜ਼ੀ ਗਾਹਕ ਨੂੰ ਸ਼ਰਾਬ ਖਰੀਦਣ ਲਈ ਉਕਤ ਵਿਅਕਤੀ ਦੇ ਘਰ ਭੇਜਿਆ ਗਿਆ। ਵਿਅਕਤੀ ਨੇ ਉਸ ਕੋਲੋਂ 5 ਬੋਤਲਾਂ ਖ਼ਰੀਦੀਆਂ ਤੇ ਇਸੇ ਦੌਰਾਨ ਟੀਮ ਨੇ ਛਾਪਾਮਾਰੀ ਕੀਤੀ।ਮੁਲਜ਼ਮ ਦੇ ਘਰ ਕੀਤੀ ਰੇਡ ਦੌਰਾਨ ਵਿਅਕਤੀ ਦੇ ਘਰ ਦੇ ਵੱਖ-ਵੱਖ ਕਮਰਿਆਂ ਵਿੱਚੋਂ ਅਲਮਾਰੀਆਂ ਅੰਦਰ ਲੁਕਾ ਕੇ ਰੱਖੀਆਂ ਹੋਈਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਇੱਕ ਪੂਰੀ ਵੱਡੀ ਅਲਮਾਰੀ ਵਿੱਚ ਵੀ ਸ਼ਰਾਬ ਲੁਕਾ ਕੇ ਰੱਖੀ ਹੋਈ ਸੀ ਜਿਸ ਨੂੰ ਕਢਵਾ ਕੇ ਗਿਣਤੀ ਕੀਤੀ ਗਈ ਤਾਂ ਤਕਰੀਬਨ 50 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਮਹਿਤਪੁਰ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਬੂਟੇ ਲਗਾਏ ਗਏ
Next articleAkalis, AAP slam Punjab govt on power shortage