“ਦੀਵਾਲੀ….।”

ਗੁਰਵੀਰ ਅਤਫ਼
(ਸਮਾਜ ਵੀਕਲੀ)

ਆਉਂਦੀ ਏ ਹਰ ਸਾਲ ਦਿਵਾਲੀ ,

ਮਨਾਉਦੇ ਖ਼ੁਸ਼ੀਆਂ ਨਾਲ ਦੀਵਾਲੀ।
ਮਨ ਵਿੱਚ ਨਾ ਚਾਅ ਜਿਹਾ ਉੱਠੇ ,
ਆਈ ਜੋ ਇਸ ਵਾਰ ਦੀਵਾਲੀ ।
ਸੁਪਨਿਆਂ  ਨੂੰ  ਨਾ ਤੂੰ ਜਾਲੀ ,
ਮਸਤਕਜੋਤ ‘ਚ ਤੇਲ ਤੂੰ ਪਾ ਲਈ।
ਸਾਡੇ  ਹਾਕਮ  ਡਾਢੇ ਬਾਹਲੇ ,
ਇਨ੍ਹਾਂ ਤੋਂ ਕੋਈ ਆਸ ਨਾ ਲਾ ਲਈ।
ਉੱਥੇ  ਹੁੰਦੀ  ਕਾਲੀ  ਦੀਵਾਲੀ ,
ਨਾ ਆਵੇ ਰੌਸ਼ਨਾਈ ਦੀਵਾਲੀ ।
ਝੂਮੀਆਂ ‘ਚ ਦੀਪ ਨਾ ਜਾਗਦੇ ,
ਉਨ੍ਹਾਂ ਹੁੰਦੀ ਕਾਹਦੀ ਦੀਵਾਲੀ ।
ਵਾਡਰਾ ਉੱਤੇ ਰੋਜ਼ ਦੀਵਾਲੀ ,
ਖੇਡਦੀ ਹੈ ਨਿੱਤ ਫ਼ੌਜ ਦੀਵਾਲੀ।
ਘਰ ਆਏ ਨੂੰ ਸਮਾਂ ਹੋ ਗਿਆ ,
ਮਨਾਈ ਨਾ ਕਦੇ ਮੌਜ਼ ਦੀਵਾਲੀ।
ਗੁਰਵੀਰ ਅਤਫ਼
ਛਾਜਲਾ ਸੰਗਰੂਰ
Previous articleਧੀ
Next articleGlobal Covid-19 cases top 52.6mn: Johns Hopkins