ਛੁਰੇਬਾਜੀ ਦੀ ਘਟਨਾ ਤੋਂ ਬਾਅਦ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਚ ਫੈਲੀ ਹਿੰਸਾ, ਲੈਸਟਰ ਚ ਦੋ ਧਿਰਾਂ ਵਿਚਕਾਰ ਟਕਰਾਅ ਹੁੰਦਾ ਵਾਲ ਵਾਲ ਬਚਿਆ,ਪੁਲਿਸ ਦੀ ਮੁਸਤੈਦੀ ਨਾਲ ਵੱਡੀ ਘਟਨਾ ਹੋਣ ਤੋਂ ਟਲੀ

ਲੈਸਟਰ ਦੇ ਟਾਊਨ ਸੈਂਟਰ ਚ ਪ੍ਰਦਰਸ਼ਨ ਦੌਰਾਨ ਹਿੰਸਾਕਾਰੀ, ਅਤੇ ਦੂਜੇ ਪਾਸੇ ਸ਼ਾਂਤੀ ਪਸੰਦ ਜਥੇਬੰਦੀ ਇੰਡੀਅਨ ਵਰਕਰਜ ਐਸੋਸੀਏਸ਼ਨ ਅਤੇ ਹੋਰ ਅਮਨ ਪਸੰਦ ਜਥੇਬੰਦੀਆਂ ਹਿੰਸਾਕਾਰੀਆ ਦਾ ਵਿਰੋਧ ਕਰਦੇ ਹੋਏ, ਅਤੇ ਸਥਿਤੀ ਤੇ ਕਾਬੂ ਪਾਉਣ ਲਈ ਘਟਨਾ ਸਥਾਨ ਤੇ ਮੌਜੂਦ ਵੱਡੀ ਗਿਣਤੀ ਚ ਪੁਲਿਸ ਫੋਰਸ। ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ
ਲੈਸਟਰ ਦੇ ਟਾਊਨ ਸੈਂਟਰ ਚ ਪ੍ਰਦਰਸ਼ਨ ਦੌਰਾਨ ਹਿੰਸਾਕਾਰੀ, ਅਤੇ ਦੂਜੇ ਪਾਸੇ ਸ਼ਾਂਤੀ ਪਸੰਦ ਜਥੇਬੰਦੀ ਇੰਡੀਅਨ ਵਰਕਰਜ ਐਸੋਸੀਏਸ਼ਨ ਅਤੇ ਹੋਰ ਅਮਨ ਪਸੰਦ ਜਥੇਬੰਦੀਆਂ ਹਿੰਸਾਕਾਰੀਆ ਦਾ ਵਿਰੋਧ ਕਰਦੇ ਹੋਏ, ਅਤੇ ਸਥਿਤੀ ਤੇ ਕਾਬੂ ਪਾਉਣ ਲਈ ਘਟਨਾ ਸਥਾਨ ਤੇ ਮੌਜੂਦ ਵੱਡੀ ਗਿਣਤੀ ਚ ਪੁਲਿਸ ਫੋਰਸ।
ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ
ਲੈਸਟਰ ਦੇ ਟਾਊਨ ਸੈਂਟਰ ਚ ਪ੍ਰਦਰਸ਼ਨ ਦੌਰਾਨ ਹਿੰਸਾਕਾਰੀ, ਅਤੇ ਦੂਜੇ ਪਾਸੇ ਸ਼ਾਂਤੀ ਪਸੰਦ ਜਥੇਬੰਦੀ ਇੰਡੀਅਨ ਵਰਕਰਜ ਐਸੋਸੀਏਸ਼ਨ ਅਤੇ ਹੋਰ ਅਮਨ ਪਸੰਦ ਜਥੇਬੰਦੀਆਂ ਹਿੰਸਾਕਾਰੀਆ ਦਾ ਵਿਰੋਧ ਕਰਦੇ ਹੋਏ, ਅਤੇ ਸਥਿਤੀ ਤੇ ਕਾਬੂ ਪਾਉਣ ਲਈ ਘਟਨਾ ਸਥਾਨ ਤੇ ਮੌਜੂਦ ਵੱਡੀ ਗਿਣਤੀ ਚ ਪੁਲਿਸ ਫੋਰਸ।
ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ

ਲੈਸਟਰ (ਇੰਗਲੈਂਡ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਸਮੁੰਦਰੀ ਕੰਢੇ ਵੱਸੇ ਸ਼ਹਿਰ ਸਾਉਥਪੋਰਟ ਚ ਪਿਛਲੇ ਹਫਤੇ ਵਾਪਰੀ ਛੁਰੇਬਾਜੀ ਦੀ ਘਟਨਾ,ਜਿਸ ਵਿੱਚ ਤਿੰਨ ਬੱਚਿਆਂ ਦੀ ਮੌਤ ਅਤੇ ਕਈ ਗੰਭੀਰ ਜ਼ਖ਼ਮੀ ਹੋ ਗਏ ਸਨ।ਇਸ ਘਟਨਾ ਦੇ ਸਬੰਧ ਚ ਫੈਲੀ ਇਕ ਅਫਵਾਹ ਕਾਰਨ ਇਥੋਂ ਦੀ”ਇੰਗਲਿਸ਼ ਡਿਫੈਂਸ ਲੀਗ”ਜਥੇਬੰਦੀ ਵੱਲੋਂ ਇਕ ਭਾਈਚਾਰੇ ਨੂੰ ਇਸ ਘਟਨਾ ਦਾ ਜ਼ਿੰਮੇਵਾਰ ਦੱਸਦਿਆਂ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਚ ਪ੍ਰਦਰਸ਼ਨ ਅਤੇ ਭੰਨ ਤੋੜ ਕਰਕੇ ਨਸਲੀ ਹਿੰਸਾ ਫੈਲਾਈ ਜਾ ਰਹੀ ਹੈ।ਇਸੇ ਸਬੰਧ ਚ ਲੈਸਟਰ ਚ ਉਕਤ ਜਥੇਬੰਦੀ ਵੱਲੋਂ ਪ੍ਰਦਰਸ਼ਨ ਕਰਕੇ ਨਸਲੀ ਟਿੱਪਣੀਆਂ ਕਰਦਿਆਂ ਨਾਹਰੇਬਾਜੀ ਕੀਤੀ ਗਈ, ਜਿਸ ਦੇ ਵਿਰੋਧ ਚ ਇਥੋਂ ਦੀਆਂ ਸ਼ਾਂਤੀ ਪਸੰਦ ਜਥੇਬੰਦੀਆਂ ਜਿਨ੍ਹਾਂ ਚ ਇੰਡੀਅਨ ਵਰਕਰਜ ਐਸੋਸੀਏਸ਼ਨ ਵੱਲੋਂ ਵੀ ਇਨ੍ਹਾਂ ਹਿੰਸਾਕਾਰੀ ਘਟਨਾਵਾਂ ਦੇ ਵਿਰੋਧ ਚ ਆਵਾਜ਼ ਬੁਲੰਦ ਕੀਤੀ ਗਈ।ਇਸ ਮੌਕੇ ਤੇ ਲੈਸਟਰ ਟਾਊਨ ਸੈਂਟਰ ਚ ਇਕੱਤਰ ਹੋਈਆਂ ਦੋਵਾਂ ਧਿਰਾਂ ਦਾ ਆਪਸੀ ਟਕਰਾਅ ਹੁੰਦਾ ਵਾਲ ਵਾਲ ਬਚਿਆ।ਇਸ ਮੌਕੇ ਤੇ ਹਾਜਰ ਵੱਡੀ ਗਿਣਤੀ ਚ ਪੁਲਿਸ ਫੋਰਸ ਵੱਲੋਂ ਸਥਿਤੀ ਤੇ ਕਾਬੂ ਪਾਉਂਦਿਆਂ ਕੁਝ ਹਿੰਸਾਕਾਰੀਆਂ ਨੂੰ ਹਿਰਾਸਤ ਚ ਵੀ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਡੀਅਨ ਵਰਕਰਜ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਗਿੱਲ ਨੇ ਦੱਸਿਆ ਕਿ ਬਰਤਾਨੀਆ ਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਹਿੰਸਾ ਫੈਲਾਅ ਰਹੀਆਂ ਅਜਿਹੀਆਂ ਨਸਲਵਾਦੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।ਸ ਗਿੱਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਅਗਵਾਈ ਚ ਉਨ੍ਹਾਂ ਦੀ ਜਥੇਬੰਦੀ ਇੰਡੀਅਨ ਵਰਕਰਜ ਐਸੋਸੀਏਸ਼ਨ ਅਤੇ ਹੋਰ ਅਮਨ ਪਸੰਦ ਜਥੇਬੰਦੀਆਂ ਵੱਲੋਂ ਹਿੰਸਾ ਫੈਲਾਅ ਰਹੀਆਂ ਜਥੇਬੰਦੀਆਂ ਦੇ ਵਿਰੋਧ ਚ ਲੈਸਟਰ ਦੇ ਟਾਊਨ ਸੈਂਟਰ ਚ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉਥੇ ਮੌਜੂਦ ਵੱਡੀ ਗਿਣਤੀ ਚ ਹਿੰਸਾਕਾਰੀਆ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਮਨਸ਼ਾ ਨਾਲ ਉਨ੍ਹਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਮੌਕੇ ਤੇ ਮੌਜੂਦ ਵੱਡੀ ਗਿਣਤੀ ਚ ਪੁਲਿਸ ਫੋਰਸ ਵੱਲੋਂ ਕੁਝ ਹਿੰਸਾਕਾਰੀਆ ਨੂੰ ਹਿਰਾਸਤ ਚ ਲੈਣ ਕੇ ਉਨ੍ਹਾਂ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ ਅਤੇ ਦੋ ਦੇ ਕਰੀਬ ਹਿੰਸਾਕਾਰੀਆਂ ਨੂੰ ਹਿਰਾਸਤ ਚ ਲੈਣ ਕੇ ਸਥਿਤੀ ਤੇ ਕਾਬੂ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਚ ਅਜੇ ਵੀ ਹਿੰਸਕ ਕਾਰਵਾਈਆਂ ਜਾਰੀ ਹਨ, ਜਿਸ ਤੋਂ ਤੰਗ ਆ ਕੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਹਿੰਸਾਕਾਰੀਆ ਖਿਲਾਫ ਸਖਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰਵਨੀਤ ਬਿੱਟੂ ਕਾਂਗਰਸ ਤੋਂ ਭਾਜਪਾਈ ਬਣਿਆ ਤੇ ਉਸਦੇ ਮਾਮੇ ਕਾਂਗਰਸ ਚੋਂ ਕੱਢੇ
Next articleਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮੀਟਿੰਗ ਵਿੱਚ ਚੱਲਿਆ ਰਚਨਾਵਾਂ ਦਾ ਦੌਰ