ਫਿਲੌਰ/ਅੱਪਰਾ (ਜੱਸੀ) (ਸਮਾਜ ਵੀਕਲੀ)-ਸ੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਸ੍ਰੀ ਮਹਿੰਦਰ ਸਿੰਘ ਕੇ. ਪੀ ਅੱਜ ਵਿਸ਼ੇਸ਼ ਤੌਰ ‘ਤੇ ਨਜ਼ਦੀਕੀ ਪਿੰਡ ਚੱਕ ਸਾਹਬੂ ਵਿਖੇ ਸਥਿਤ ਦਰਬਾਰ ਬਾਪੂ ਮਾਲੀ ਸ਼ਾਹ ਜੀ ਵਿਖੇ ਨਤਮਸਤਕ ਹੋਣ ਪਹੁੰਚੇ ਤੇ ਉਨਾਂ ਦਰਬਾਰ ਦੇ ਗੱਦੀਨਸ਼ੀਨ ਬਾਬਾ ਬਲਵੀਰ ਜੀ ਨਾਲ ਵੀ ਮੁਲਾਕਾਤ ਕੀਤੀ | ਇਸ ਮੌਕੇ ਉਨਾਂ ਨਾਲ ਸ. ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ ਵਿਧਾਨ ਸਭਾ ਹਲਕਾ ਫਿਲੌਰ ਤੇ ਚੌਧਰੀ ਸੋਮਪਾਲ ਮੈਂਗੜਾ ਵੀ ਹਾਜ਼ਰ ਸਨ | ਇਸ ਮੌਕੇ ਬੋਲਦਿਆਂ ਸ. ਮਹਿੰਦਰ ਸਿੰਘ ਕੇ. ਪੀ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਆਪ ਸਰਕਾਰ ਤੇ ਕੇਂਦਰ ਦੀ ਸੱਤਾਧਾਰੀ ਭਾਜਪਾ ਸਰਕਾਰ ਨੇ ਕ੍ਰਮਵਾਰ ਪੰਜਾਬ ਤੇ ਦੇਸ਼ ਦਾ ਕਚੂੰਮਰ ਕੱਢ ਦਿੱਤਾ ਹੈ ਤੇ ਦੇਸ਼ ਦੀਵਾਲੀਆ ਹੋਣ ਦੀ ਕਗਾਰ ‘ਤੇ ਹੈ | ਉਨਾਂ ਕਿਹਾ ਕਿ ਆਪ ਨੇ ਪੰਜਾਬ ਨੂੰ ਕਰਜੇ ‘ਚ ਡੁਬੋ ਕੇ ਰੱਖ ਦਿੱਤਾ ਹੈ ਤੇ ਇਹ ਕਰਜਾ ਪੰਜਾਬ ਜਾਂ ਪੰਜਾਬ ਵਾਸੀਆਂ ਦੇ ਵਿਕਾਸ ਲਈ ਨਹੀਂ ਸਗੋਂ ਆਪ ਆਗੂਆਂ ਦੀ ਮਸ਼ਹੂਰੀ ਲਈ ਖਰਚਿਆ ਜਾ ਰਿਹਾ ਹੈ | ਇਸੇ ਤਰਾਂ ਕਾਂਗਰਸ ਤੇ ਭਾਜਪਾ ਨੇ ਜਦੋਂ ਜਦੋਂ ਸੱਤਾ ਸੰਭਾਲੀ ਹੈ ਸਿਰਫ ਤੇ ਸਿਰਫ਼ ਸਰਮਾਏਦਾਰਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਤੇ ਉਨਾਂ ਦੇ ਹੱਕਾਂ ਲਈ ਹੀ ਨੀਤੀਆਂ ਬਣਾਈਆਂ ਹਨ | ਇਸ ਲਈ ਸਮੇਂ ਦੀ ਲੋੜ ਹੈ ਕਿ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਬਾਰੀ ਬਹੁਮਤ ਨਾਲ ਜਿਤਾਇਆ ਜਾਵੇ, ਕਿਉਂਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਤੇ ਪੰਜਾਬ ਦੇ ਹਾਲਾਤਾਂ ਤੇ ਸਮੱਸਿਆਵਾਂ ਨੂੰ ਭਲੀਂ ਭਾਂਤ ਜਾਣਦੀ ਹੈ | ਇਸ ਮੌਕੇ ਸ਼ੀਰਾ ਬਾਬਾ ਲਸਾੜਾ ਤੇ ਹੋਰ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly