ਭੀਖੀ (ਸਮਾਜ ਵੀਕਲੀ) ( ਕਮਲ ਜਿੰਦਲ ) ਸਥਾਨਕ ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਲਾਨਾ ਨਤੀਜਾ ਘੋਸ਼ਿਤ ਕਰਨ ਦੀ ਪ੍ਰਕਿਰਿਆ ਵੱਖ-ਵੱਖ ਦਿਨਾਂ ਵਿੱਚ ਸਫਲਤਾਪੂਰਵਕ ਸੰਪੰਨ ਹੋਈ। ਕਲਾਸ 3 ਤੋਂ 5ਵੀਂ ਦਾ ਨਤੀਜਾ 26 ਮਾਰਚ ਨੂੰ, 6ਵੀਂ ਅਤੇ 7ਵੀਂ ਦਾ 27 ਮਾਰਚ ਨੂੰ ਅਤੇ 9ਵੀਂ ਤੇ 11ਵੀਂ ਕਲਾਸ ਦਾ ਨਤੀਜਾ 28 ਮਾਰਚ ਨੂੰ ਘੋਸ਼ਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਿਸ਼ੂ ਵਾਟਿਕਾ ਦੇ ਨੰਨੇ ਮੁੰਨੇ ਵਿਦਿਆਰਥੀਆਂ ਦਾ ਨਤੀਜਾ ਵੀ ਦੋ ਪੜਾਵਾਂ ਵਿੱਚ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਨਰਸਰੀ ਅਤੇ ਐਲ.ਕੇ.ਜੀ. ਦਾ ਨਤੀਜਾ 20 ਮਾਰਚ ਨੂੰ ਅਤੇ ਯੂ.ਕੇ.ਜੀ. ਤੋਂ 2ਵੀਂ ਕਲਾਸ ਤੱਕ ਦਾ ਨਤੀਜਾ 25 ਮਾਰਚ ਨੂੰ ਐਲਾਨਿਆ ਗਿਆ ਸੀ। ਇਸ ਮੌਕੇ ਤੇ ਸਕੂਲ ਪ੍ਰਬੰਧਕ ਸਮਿਤੀ ਦੇ ਪ੍ਰਧਾਨ ਬ੍ਰਿਜਲਾਲ, ਵਾਈਸ ਪ੍ਰਧਾਨ ਐਡਵੋਕੇਟ ਮਨੋਜ ਕੁਮਾਰ, ਪ੍ਰਬੰਧਕ ਸਤੀਸ਼ ਕੁਮਾਰ , ਮੈਂਬਰ ਐਡਵੋਕੇਟ ਗਗਨਦੀਪ ਸਿੰਘ, ਡਾ. ਗੌਰਵ ਗਰਗ, ਜਗਦੀਪ ਸਿੰਘ, ਰਾਕੇਸ਼ ਕੁਮਾਰ, ਅਸ਼ੋਕ ਜੈਨ ਅਤੇ ਪ੍ਰਿੰਸੀਪਲ ਰਪਿੰਦਰ ਪਟਿਆਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਇਸ ਦੌਰਾਨ ਹਰ ਕਲਾਸ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਧਾਨ ਬ੍ਰਿਜ ਲਾਲ , ਪ੍ਰਬੰਧਕ ਸਤੀਸ਼ ਕੁਮਾਰ ਅਤੇ ਮੈਂਬਰ ਗਗਨਦੀਪ ਸਿੰਘ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਉਹਨਾਂ ਦੇ ਸ਼ਾਨਦਾਰ ਨਤੀਜਿਆਂ ਲਈ ਦਿਲੋਂ ਵਧਾਈ ਦਿੱਤੀ। ਇਸ ਦੇ ਨਾਲ ਹੀ ਪ੍ਰਧਾਨ ਜੀ ਨੇ ਉਹਨਾਂ ਮਾਤਾ-ਪਿਤਾ ਲਈ ਵੀ ਹੌਸਲਾ ਅਫਜ਼ਾਈ ਭਰਿਆ ਸੰਦੇਸ਼ ਦਿੱਤਾ ਜਿਨ੍ਹਾਂ ਦੇ ਬੱਚੇ ਇਸ ਵਾਰ ਕੋਈ ਪੁਜੀਸ਼ਨ ਹਾਸਲ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਹਰ ਬੱਚਾ ਆਪਣੀ ਥਾਂ ‘ਤੇ ਖਾਸ ਹੁੰਦਾ ਹੈ ਅਤੇ ਸਫਲਤਾ ਹਾਸਲ ਕਰਨ ਲਈ ਲਗਾਤਾਰ ਮਿਹਨਤ ਅਤੇ ਹੌਸਲਾ ਬਹੁਤ ਜ਼ਰੂਰੀ ਹੈ। ਅਗਲੇ ਸਮੇਂ ਵਿੱਚ ਇਹ ਬੱਚੇ ਹੋਰ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ, ਇਸ ਲਈ ਮਾਪੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਦਾ ਹੌਸਲਾ ਬਣਾਈ ਰੱਖਣ ਕਿਉਂਕਿ ਸਿੱਖਿਆ ਦਾ ਮੂਲ ਉਦੇਸ਼ ਸਿਰਫ ਪੁਜੀਸ਼ਨ ਨਹੀਂ, ਸਗੋਂ ਬੱਚਿਆਂ ਦੀ ਸਰਵਾਂਗੀਣ ਵਿਕਾਸ ਹੈ। ਪ੍ਰਿੰਸੀਪਲ ਰਪਿੰਦਰ ਪਟਿਆਲ ਨੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਦੀ ਸਫਲਤਾ ਵਿੱਚ ਅਧਿਆਪਕਾਂ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਅਹਿਮ ਭੂਮਿਕਾ ਨਿਭਾਉਂਦੀ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਖੁਸ਼ੀ ਅਤੇ ਉਤਸ਼ਾਹ ਸਾਫ਼ ਝਲਕਦਾ ਨਜ਼ਰ ਆਇਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



