HOME ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਦਾ ਅੱਠਵੀ ਕਲਾਸ ਦਾ ਨਤੀਜਾ...

ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਦਾ ਅੱਠਵੀ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

2
ਭੀਖੀ,(ਸਮਾਜ ਵੀਕਲੀ) ( ਕਮਲ ਜਿੰਦਲ ) ਪੰਜਾਬ ਸਕੂਲ ਸਿੱਖਿਆਂ ਬੋਰਡ ਮੁਹਾਲੀ ਵੱਲੋਂ ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਦਾ ਅੱਠਵੀ ਕਲਾਸ ਦਾ ਨਤੀਜਾ ਮਿਤੀ 04 ਅਪ੍ਰੈਲ, 2025 ਦਿਨ ਸ਼ੁੱਕਰਵਾਰ ਨੂੰ ਘੋਸ਼ਿਤ ਕੀਤਾ ਗਿਆ। ਇਸ ਸਕੂਲ ਦੇ ਅੱਠਵੀ ਕਲਾਸ ਦੇ 52 ਵਿਦਿਆਰਥੀਆਂ ਵਿੱਚੋਂ ਸਾਰੇ ਹੀ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ।11 ਵਿਦਿਆਰਥੀਆਂ ਨੇ 90 ਪ੍ਰ਼ਤੀਸ਼ਤ ਤੋਂ ਵੱਧ ਅੰਕ, 17 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ, 13 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਅਤੇ 11 ਵਿਦਿਆਰਥੀਆਂ ਨੇ 60 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਮਨਪ੍ਰੀਤ ਕੌਰ ਪੁੱਤਰੀ ਮੇਜਰ ਸਿੰਘ ਨੇ 600 ਅੰਕਾਂ ਵਿੱਚੋਂ 575 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ , ਰਾਹੁਲ ਸਿੰਘ ਪੁੱਤਰ ਮੱਖਣ ਲਾਲ ਨੇ 600 ਅੰਕਾਂ ਵਿੱਚੋਂ 574 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਪਰਨੀਤ ਸ਼ਰਮਾ ਪੁੱਤਰੀ ਜੀਵਨ ਕੁਮਾਰ ਅਤੇ ਅਮਨਦੀਪ ਸਿੰਘ ਪੁੱਤਰ ਪਾਲੀ ਸਿੰਘ ਨੇ 600 ਅੰਕਾਂ ਵਿੱਚੋਂ 572 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਦੀਆਂ ਵਧੀਆ ਪੁਜੀਸ਼ਨਾਂ ਆਉਣ ਤੇ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ—ਪਿਤਾ ਨੂੰ ਵਧਾਈ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੇ ਮਨ ਰਹੇਗਾ ਖੁਸ਼ ਤਾਂ ਤਨ ਰਹੇਗਾ ਤੰਦਰੁਸਤ 
Next article8ਵੀਂ ਕਲਾਸ ਦੇ ਰਿਜ਼ਲਟ ‘ਚ ਜਿਲਾ ਜਲੰਧਰ ‘ਚ ਪਹਿਲਾ ਤੇ ਪੰਜਾਬ ਭਰ ‘ਚ 7ਵਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਹਰਸਿਮਰਜੀਤ ਕੌਰ ਨੂੰ ਐੱਸ. ਡੀ. ਐੱਮ. ਫਿਲੌਰ ਨੇ ਕੀਤਾ ਸਨਮਾਨਿਤ