ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬੰਗਾ 09.06.2025 () ਐਨ.ਆਰ. ਆਈਜ ਅਤੇ ਉੱਘੇ ਸਮਾਜ ਸੇਵਕ ਅਮਰੀਕਾ ਦੇ ਸ. ਮਹਿੰਦਰ ਸਿੰਘ ਧਾਮੀ ਅਤੋ ਸ੍ਰੀ ਜੌਹਨ ਬੰਗਾ ਵਲੋਂ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਨੂੰ ਚਾਰ ਲੱਖ ਰੁ. ਦੀ ਰਾਸ਼ੀ ਭੇਟ ਕੀਤੀ ਗਈ! ਜਿਨ੍ਹਾਂ ਨੇ ਪਹਿਲਾਂ ਵੀ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਨੂੰ ਆਪਣਾ ਦਿਲ ਖੋਲ੍ਹ ਕੇ ਮਾਇਆ ਭੇਟ ਕੀਤੀ ਹੈ ਜੋਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੁਪਨਿਆਂ ਨੂੰ ਪੂਰਾ ਕਰਨੇ ਲਈ ਸਭ ਮਰੀਜ਼ਾਂ ਦਾ ਧਿਆਨ ਰੱਖਦੇ ਹਨ ਅਤੇ ਹਰ ਤਰ੍ਹਾਂ ਦੀ ਸੇਵਾ ਕਰਨੇ ਨੂੰ ਤਿਆਰ ਰਹਿੰਦੇ ਹਨ ਇਸ ਮੋਕੇ ਡਾ. ਨਾਮਦੇਵ ਬੰਗੜ ਸੇਵਮੁਕਤ ਐਸ.ਐਮ.ਓ ,ਸ੍ਰੀ ਲਲਿਤ ਮਹਾਜਨ ਮੈਨੇਜਰ,ਡਾ. ਬਲਬੀਰ ਸਿੰਘ ਬੱਲ , ਸ੍ਰੀ ਕਿਰਪਾਲ ਸਿੰਘ ਝੱਲੀ ਸੇਵਾਮੁਕਤ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ,, ਡਾ. ਵਿਸ਼ਾਲਜੀਤ ਸਿੰਘ, ਸ੍ਰੀ ਸੰਤੋਖ ਦਾਸ ਸੇਵਾਮੁਕਤ ਪ੍ਰਿੰਸੀਪਲ, ਡਾ. ਮੁਕੇਸ਼ ਕੁਮਾਰ, ਸ੍ਰੀ ਸੰਤੋਖ ਸਿੰਘ ਅਤੇ ਹੋਰ ਸਟਾਫ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



