ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਵਿਖੇ ਤੀਸਰੀ ਮੰਜ਼ਿਲ ਦਾ ਉਦਘਾਟਨ ਹੋਇਆ।

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਬੰਗਾ ਵਿਖੇ ਅੱਜ ਹਸਪਤਾਲ ਦੀ ਤੀਸਰੀ ਮੰਜ਼ਿਲ ਦਾ ਉਦਘਾਟਨ ਬਹੁਤ ਹੀ ਸਾਦਾ ਢੰਗ ਨਾਲ ਕੀਤਾ ਗਿਆ। ਇਸ ਮੰਜ਼ਿਲ ਦਾ ਉਦਘਾਟਨ ਮਾਣਯੋਗ ਸ੍ਰੀ ਲਲਿਤ ਮਹਾਜਨ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹਸਪਤਾਲ ਨੂੰ ਦੁਬਾਰਾ ਚਾਲੂ ਕਰ ਦਿੱਤਾ ਹੈ। ਮਰੀਜ਼ਾਂ ਦੀ ਸਹੂਲਤ ਲਈ ਦਿਲ ਅਤੇ ਛਾਤੀ ਦੇ ਰੋਗਾਂ ਦੇ ਮਾਹਿਰ ਡਾਕਟਰ, ਹੱਡੀਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ, ਦੰਦਾਂ ਦੀ ਬਿਮਾਰੀਆਂ, ਲੇਡੀ ਡਾਕਟਰ ਅੱਖਾਂ ਅਤੇ ਚਮੜੀ ਨਾਲ ਸਬੰਧਤ ਮਾਹਿਰ ਡਾਕਟਰਾਂ ਦੀ ਸੇਵਾਵਾਂ ਵੀ ਸ਼ੁਰੂ ਹੋ ਚੁੱਕੀਆਂ ਹਨ। ਇਸ ਦੇ ਨਾਲ ਲੈਬ,ਈ ਸੀ ਜੀ,ਵੈਂਟੀਲੇਟਰ ਆਦਿ ਦੀਆਂ ਸਹੂਲਤਾਂ ਸ਼ੁਰੂ ਹੋ ਚੁੱਕੀਆਂ ਹਨ।ਹਰ ਤਰ੍ਹਾਂ ਦੇ ਜਨਰਲ ਅਤੇ ਲੋਪਰੋਸਕੋਪਿਕ ਸਰਜਰੀਆਂ ਵੀ, ਅੱਖਾਂ ਦੇ ਆਪ੍ਰੇਸ਼ਨ,ਚੂਲੇ ਅਤੇ ਗੋਡੇ ਬਦਲਣ ਦੇ ਅਪ੍ਰੇਸ਼ਨ ਵੀ ਬਹੁਤ ਘੱਟ ਖਰਚ ਤੇ ਕੀਤੇ ਜਾ ਰਹੇ ਹਨ। ਇਸ ਮੌਕੇ ਡਾ ਬਲਬੀਰ ਬੱਲ,ਡਾ ਨਾਮਦੇਵ ਬੰਗੜ,ਡਾ ਮੁਕੇਸ਼ ਕੁਮਾਰ,ਡਾ ਵਿਸ਼ਾਲ ਪ੍ਰੀਤ,ਡਾ ਸਾਗਰਿਕਾ ਪਰਮਾਰ,ਡਾ ਹਰਜੋਤ ਰੰਧਾਵਾ,ਡਾ ਜਸਲੀਨ ਕੌਰ, ਅਰਸ਼ਪ੍ਰੀਤ ਕੌਰ, ਮਮਤਾ, ਕਰਨਪ੍ਰੀਤ ਕੌਰ, ਪਰਮਿੰਦਰ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ, ਜਸਪ੍ਰੀਤ ਕੌਰ ਅਤੇ ਮੁਸਕਾਨ ਆਦਿ ਵੀ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ
Next articleਯਾਦਗਾਰੀ ਹੋ ਨਿੱਬੜਿਆ ਐਚ ਆਰ ਇਲੈਕਟ੍ਰਾਨਿਕਸ ਪਲਾਜਾ’ ‘ ਦਾ ਉਦਘਾਟਨੀ ਸਮਾਗਮ