ਵੱਖ ਵੱਖ ਜਥੇਬੰਦੀਆਂ ਦੇ ਅਹੁਦੇਦਰਾਂ ਦੀ ਭਰਵੀਂ ਮੀਟਿੰਗ ਹੋਈ

ਭਾਰਤੀ ਹਾਕੀ ਟੀਮ ਦੀ ਖਿਡਾਰਨ, ਵੰਦਨਾ ਕਟਾਰੀਆ ਦੇ ਸ਼ਰਾਰਤੀ ਅਨਸਰਾਂ ਵਲੋਂ ਹੁੱਲੜਬਾਜ਼ੀ ਕਰਨ ਤੇ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ

ਕਪੂਰਥਲਾ  (ਸਮਾਜ ਵੀਕਲੀ) (ਕੌੜਾ) –ਭਾਰਤ ਦੇਸ਼ ਵਿਚ ਦਲਿਤ ਬੇਸ਼ੱਕ ਉੱਚੀ ਤੋਂ ਉਚੀ ਪਦਵੀ ਤੇ ਪਹੁੰਚ ਜਾਵੇ ਪਰ ਜਾਤ ਰੂਪੀ ਕੋਹੜ ਉਸ ਦਾ ਪਿੱਛਾ ਨਹੀਂ ਛੱਡਦਾ। ਦੇਸ਼ ਵਿੱਚ ਇਹ ਦਲਿਤਾਂ ਦੀ ਇਹ ਹੋਣੀ ਹੀ ਕਹੀ ਜਾ ਸਕਦੀ ਹੈ ਕਿ ਆਜ਼ਾਦੀ ਦੇ 74 ਸਾਲ ਬੀਤਣ ਦੇ ਬਾਵਜੂਦ ਵੀ ਦਲਿਤਾਂ ਨੂੰ ਦੋ ਨੰਬਰ ਦੇ ਸ਼ਹਿਰੀ ਹੀ ਸਮਝਿਆ ਜਾ ਰਿਹਾ ਹੈ। ਇਹ ਵਿਚਾਰ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਰਨਲ ਸਕੱਤਰ ਧਰਮ ਪਾਲ ਪੈਂਥਰ ਨੇ ਵਰਕਰ ਕਲੱਬ ਵਿਖੇ ਵੱਖ ਵੱਖ ਜਥੇਬੰਦੀਆਂ ਦੇ ਆਹੁਦੇਦਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ।

ਉਨ੍ਹਾਂ ਨੇ ਦੱਸਿਆ ਕਿ ਭਾਰਤੀ ਹਾਕੀ ਟੀਮ ਦੀ ਖਿਡਾਰਨ, ਦੇਸ਼ ਦੀ ਹੋਣਹਾਰ ਬੇਟੀ ਵੰਦਨਾ ਕਟਾਰੀਆ ਦੇ ਉਤਰਾਂਚਲ (ਹਰਿਦੁਆਰ) ਵਿਖੇ ਘਰ ਦੇ ਬਾਹਰ ਪਿੰਡ ਦੇ ਸ਼ਰਾਰਤੀ ਅਨਸਰਾਂ ਅਤੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਵਲੋਂ ਹੁੱਲੜਬਾਜ਼ੀ ਕਰਨ ਤੇ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ। ਇਹ ਦੇਸ਼ ਦੇ ਮੱਥੇ ਤੇ ਕਲੰਕ ਹੈ। ਦੇਸ਼ ਦੀ ਹੋਣਹਾਰ ਬੇਟੀ ਵੰਦਨਾ ਕਟਾਰੀਆ ਨੇ ਜਪਾਨ ਦੇ ਸ਼ਹਿਰ ਟੋਕੀਓ ਵਿਚ ਚਲ ਰਹੀਆਂ ਉਲੰਪਿਕ ਖੇਡਾਂ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹੈਟ੍ਰਿਕ ਲਗਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਭਾਰਤ ਸਰਕਾਰ ਅਤੇ ਸੂਬਾ ਸਰਕਾਰ ਨੂੰ ਦੋਸ਼ੀਆਂ ਖਿਲਾਫ ਐਸ ਸੀ/ ਐਸ ਟੀ ਐਟਰੋਸਿਟੀ ਐਕਟ ਦੇ ਅਧੀਨ ਕਾਰਵਾਈ ਕਰਕੇ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।

ਬੇਟੀ ਵੰਦਨਾ ਕਟਾਰੀਆ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਕੁੜੀਆਂ ਦੀ ਹਾਕੀ ਟੀਮ ਸੈਮੀ ਫਾਈਨਲ ਵਿੱਚ ਕੁਆਲੀਫਾਈ ਕੀਤਾ। ਖੇਡਾਂ ਵਿੱਚ ਜਿੱਤ ਹਾਰ ਦਾ ਸਿਹਰਾ ਸਮੁੱਚੀ ਟੀਮ ਦੇ ਸਿਰ ਜਾਂਦਾ ਹੈ । ਅਰਜਨਟੀਨਾ ਦੀ ਟੀਮ ਤੋਂ ਹਾਰਨ ਮਗਰੋਂ ਬੇਟੀ ਵੰਦਨਾ ਕਟਾਰੀਆ ਨੂੰ ਨਿਸ਼ਾਨਾ ਬਣਾ ਕੇ ਜਾਤੀਸੂਚਕ ਵਰਗੇ ਘਟੀਆ ਸ਼ਬਦਾਂ ਦਾ ਪ੍ਰਯੋਗ ਕਰਨਾ ਵੰਦਨਾ ਅਤੇ ਉਹਦੇ ਪਰਿਵਾਰ ਦਾ ਮਨੋਬਲ ਗਿਰਾਉਣਾ ਘਾਤਕ ਕਾਰਵਾਈ ਹੈ। ਕੋਈ ਵੀ ਖਿਡਾਰੀ ਜਿਹੜਾ ਨੈਸ਼ਨਲ ਪੱਧਰ ਤੇ ਜਾਂ ਇੰਟਰ ਨੈਸ਼ਨਲ ਪਧਰ ਤੇ ਟੀਮ ਲਈ ਚੁਣਿਆ ਜਾਂਦਾ ਹੈ ਉਹ ਬਹੁਤ ਹੀ ਕੜੇ ਸੰਘਰਸ਼ ਅਤੇ ਖੂਨ ਪਸੀਨਾ ਵਹਾ ਕੇ ਇਸ ਮੁਕਾਮ ਤੱਕ ਪਹੁੰਚਦਾ ਹੈ। ਖੇਡ ਮੰਤਰੀ, ਮੁੱਖ ਮੰਤਰੀ ਅਤੇ ਨਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਅਜਿਹੀ ਘਟਨਾ ਤੇ ਨਿੰਦਾ ਨਾ ਕਰਨਾ ਬਹੁਤ ਹੀ ਅਫਸੋਸਨਾਕ ਅਤੇ ਸ਼ਰਮ ਦੀ ਗੱਲ ਹੈ। ਦੋਨਾਂ ਆਗੂਆਂ ਨੇ ਦੱਸਿਆ ਕਿ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਨੇ ਸਹੀ ਕਿਹਾ ਸੀ ਦੇਸ਼ ਅੰਦਰ ਕਿਸੇ ਵਿਆਕਤੀ ਦੀ ਕਦਰ ਉਸ ਦੇ ਗੁਣਾਂ ਕਰਕੇ ਨਹੀਂ ਸਗੋਂ ਜਾਤੀ ਦੇ ਆਧਾਰਿਤ ਕੀਤੀ ਜਾਂਦੀ ਹੈ। ਇਹ ਗਲ ਅਜ ਵੀ ਸੋਲਾਂ ਆਨੇ ਸੱਚ ਹੈ।

ਮੀਟਿੰਗ ਵਿੱਚ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਉਪ ਪ੍ਰਧਾਨ ਨਿਰਮਲ ਸਿੰਘ, ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਕ੍ਰਿਸ਼ਨ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਕੈਲਪੁਰੀਆ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮਲ, ਐਸ ਸੀ ਐਸ ਟੀ ਦੇ ਜੋਨਲ ਪ੍ਰਧਾਨ ਰਣਜੀਤ ਸਿੰਘ, ਕੈਸ਼ੀਅਰ ਸੋਹਨ ਬੈਠਾ, ਸਮਾਜ ਸੇਵਕ ਧਰਮਵੀਰ, ਪ੍ਰਚਾਰ ਸਕੱਤਰ ਨਿਰਵੈਰ ਸਿੰਘ, ਬਾਮਸੇਫ ਦੇ ਕਨਵੀਨਰ ਕਸ਼ਮੀਰ ਸਿੰਘ, ਕਰਨੈਲ ਸਿੰਘ ਬੇਲਾ, ਪ੍ਰਨੀਸ਼ ਕੁਮਾਰ, ਝਲਮਣ ਸਿੰਘ, ਗੁਰਬਖਸ਼ ਸਲੋਹ, ਸੰਤੋਖ ਸਿੰਘ ਜਬੋਵਾਲ, ਗੁਰਨਾਮ ਸਿੰਘ, ਲੱਖੀ ਬਾਬੂ, ਰਾਜੇਸ਼ ਕੁਮਾਰ ਅਤੇ ਰਜਿੰਦਰ ਸਿੰਘ ਆਦਿ ਸ਼ਾਮਿਲ ਆਹੁਦੇਦਰਾਂ ਨੇ ਵੀ ਬੇਟੀ ਵੰਦਨਾ ਕਟਾਰੀਆ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਸਜਾ ਦੀ ਮੰਗ ਕੀਤੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਫੋਟੋਗ੍ਰਾਫ਼ਰ ਐਸੋਸੀਏਸ਼ਨ ਦੇ ਰਣਧੀਰ ਸਿੰਘ ਫੱਗੂਵਾਲ ਪ੍ਰਧਾਨ ਨਿਯੁਕਤ
Next articleਪੀਰ ਚੋਧਰੀ ਦਾ 103ਵਾ ਉਰਸ ਬੜੀ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ