ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਨੂੰ ਬੱਧਣ ਪਰਿਵਾਰ ਵੱਲੋਂ 10 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਵਿਖੇ ਵਿਦੇਸ਼ਾਂ ਦੀ ਧਰਤੀ ਤੇ ਰਹਿ ਕੇ ਵੀ ਆਪਣੇ ਪੰਜਾਬ ਪ੍ਰਤੀ ਆਪਣੇ ਧਰਮ ਮਜ੍ਹਬ ਅਤੇ ਗੁਰੂਆਂ ਦੀ ਸੋਚ ਨੂੰ ਅਸਲੀ ਜਾਮਾਂ ਪਹਿਨਾਉਣ ਵਾਲੇ ਗੁਰਸਿੱਖ ਪਰਿਵਾਰ ਵੱਲੋਂ ਲੱਖਾਂ ਦੀ ਨਹੀਂ ਕਰੌੜਾਂ ਦੀ ਮੱਦਦ ਕਰਨ ਵਾਲੇ ਦਾਨੀ ਸੱਜਣ ਦਾਨੀ ਪਰਿਵਾਰ ਸ੍ਰੀ ਗੁਰਮੁਖ ਬੱਧਣ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਆਸ਼ਾ ਰਾਣੀ ਅਤੇ ਉਨ੍ਹਾਂ ਦੇ ਬੇਟੇ ਮਿਸਟਰ ਗੁਰਪ੍ਰੀਤ ਬੱਧਣ ਅਤੇ ਮਿਸਟਰ ਦੀਪਕ ਬੱਧਣ ਜੀ ਵੱਲੋਂ ਹਸਪਤਾਲ ਨੂੰ 10 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਸ ਬੱਧਣ ਪਰਿਵਾਰ ਵੱਲੋਂ ਇਹਨਾਂ ਦੇ ਭਰਾ ਮਿਸਟਰ ਕਰਨੈਲ ਬੱਧਣ ਅਤੇ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਸੁਸ਼ਮਾ ਬੱਧਣ ਅਤੇ ਮਿਸਟਰ ਕੁਲਦੀਪ ਬੱਧਣ ਤੇ ਉਹਨਾਂ ਦੇ ਮਿਸਿਜ਼ ਸ੍ਰੀਮਤੀ ਮੀਨਾ ਬੱਧਣ ਵੱਲੋਂ ਕਰੌੜਾਂ ਰੁਪਏ ਦੀ ਮੱਦਦ ਕਰਕੇ ਹਸਪਤਾਲ ਨੂੰ ਦੁਬਾਰਾ ਖੋਲ੍ਹਣ ਲਈ ਜੋ ਮੱਦਦ ਕੀਤੀ ਗਈ ਹੈ। ਉਸ ਲਈ ਅਸੀਂ ਪੂਰੇ ਹਸਪਤਾਲ ਦੇ ਟਰੱਸਟ , ਟਰੱਸਟੀ ਮੈਂਬਰਾਂ ਅਤੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਵੱਲੋਂ ਬੱਧਣ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਇਸ ਦੀ ਜਾਣਕਾਰੀ ਡਾ ਬਲਵੀਰ ਸਿੰਘ ਬੱਲ ਨੇ ਦਿੱਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੁਸਤਕ ਗੋਸ਼ਟੀ 23 ਮਾਰਚ ਨੂੰ ਕਰਵਾਈ ਜਾਵੇਗੀ 
Next article5 ਮਾਰਚ ਦੇ ਚੰਡੀਗੜ੍ਹ ਮੋਰਚੇ ਸੰਬੰਧੀ ਕਿਸਾਨ ਆਗੂਆਂ ਵਲੋਂ ਮੀਟਿੰਗਾ ਦਾ ਦੌਰ ਜਾਰੀ