ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਪ੍ਰਸਿੱਧ ਲੇਖਕ ਅਤੇ ਆਲੋਚਕ ਤੇਜਾ ਸਿੰਘ ਤਿਲਕ ਦੀ ਪੁਸਤਕ ਉਪਰ ਗੋਸ਼ਟੀ 23 ਮਾਰਚ ਨੂੰ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਹਿਤ ਸਰਵਰ ਬਰਨਾਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਉਕਤ ਮਿਤੀ ਨੂੰ ਤੇਜਾ ਸਿੰਘ ਤਿਲਕ ਦੀ ਸੰਪਾਦਿਤ ਪੁਸਤਕ “ਸਾਧੂ ਸਿੰਘ ਬੇਦਿਲ – ਜੀਵਨ ਤੇ ਰਚਨਾ” ਉਪਰ ਗੋਸ਼ਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਰਨਾਲਾ ਵਿਖੇ ਸਵੇਰੇ 9-30 ਵਜੇ ਕਰਵਾਈ ਜਾਵੇਗੀ ਜਿਸ ਉਪਰ ਡਾਕਟਰ ਇਕਬਾਲ ਸਿੰਘ ਸਕਰੌਦੀ ਪੇਪਰ ਪੜ੍ਹਨਗੇ ਅਤੇ ਹਾਜਰ ਵਿਦਵਾਨ ਆਪੋ ਆਪਣੇ ਵਿਚਾਰ ਪ੍ਰਗਟ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj


