ਸਰੀ/ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ ) – ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਅਮਨ ਮਿਕਸ ਮਿਊਜਿਕ ਦੀ ਪੇਸ਼ਕਸ਼ ਵਿੱਚ ਗਾਇਕ ਜਸਵੰਤ ਬਿੱਲਾ ਜੀ ਆਪਣੇ ਸਿੰਗਲ ਟ੍ਰੈਕ “ਸੀਸ ਝੁਕਾਵਾਂ ਮੈਂ” ਨਾਲ ਸੰਗਤ ਦੀ ਕਚਹਿਰੀ ਵਿੱਚ ਬਤੌਰ ਏ ਗਾਇਕ ਪਹਿਲੀ ਵਾਰ ਪੇਸ਼ ਹੋਏ ਹਨ । ਕੰਪਨੀ ਨੇ ਨਿਰਮਾਤਾ ਅਮਨ ਹੀਰ ਅਤੇ ਪ੍ਰੋਡਿਊਸਰ ਰਮਨ ਹੀਰ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਟਰੈਕ ਨੂੰ ਸੋਸ਼ਲ ਮੀਡੀਆ ਦੀਆਂ ਸਾਰੀਆਂ ਸਾਈਟਾਂ ਤੇ ਬਾਖੂਬੀ ਲਾਂਚ ਕਰ ਦਿੱਤਾ ਗਿਆ ਹੈ, ਜਿਸ ਦੇ ਪੋਸਟਰ ਤੇ ਟੀਜ਼ਰ ਨੂੰ ਭਰਵਾਂ ਪਿਆਰ ਮਿਲਿਆ ਹੈ। ਇਸਦੇ ਬਾਅਦ ਇਸ ਟਰੈਕ ਨੂੰ ਸੋਸ਼ਲ ਸਾਈਟਾਂ ਤੇ ਲਾਂਚ ਕੀਤਾ ਗਿਆ, ਜਿਸ ਨੂੰ ਸਮੂਹ ਸੰਗਤਾਂ ਨੇ ਮਣਾਂ ਮੂੰਹੀਂ ਮੁਹੱਬਤਾਂ ਦੇ ਕੇ ਨਿਵਾਜਿਆ। “ਸੀਸ ਝੁਕਾਵਾਂ” ਟ੍ਰੈਕ ਨੂੰ ਖੁਦ ਗਾਇਕ ਜਸਵੰਤ ਬਿੱਲਾ ਨੇ ਕੰਪੋਜ਼ ਅਤੇ ਕਲਮਬੱਧ ਕੀਤਾ ਹੈ। ਸੰਗੀਤ ਬੀਟ ਬਰੇਕਰਜ ਦਾ ਅਤੇ ਸੁਰਿੰਦਰ ਕਜਲਾ ਨੇ ਇਸ ਦਾ ਮਿਕਸ ਮਾਸਟਰਿੰਗ ਕੀਤੀ ਹੈ । ਮੁਨੀਸ਼ ਠੁਕਰਾਲ ਦੇ ਰਵਾਇਤੀ ਵੀਡੀਓ ਫ਼ਿਲਮਾਂਕਣ ਨੇ ਸਭ ਸੰਗਤਾਂ ਦਾ ਦਿਲ ਮੋਹਿਆ ਹੈ। ਸ਼ੰਕਰ ਦੇਵਾ ਡੀਓਪੀ ਦੀ ਕੈਮਰਾ ਭੂਮਿਕਾ ਵੀ ਇਸ ਵਿੱਚ ਵਿਲੱਖਣ ਤਰੀਕੇ ਨਾਲ ਨਿਭੀ ਹੈ । ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਤੇ ਚਾਅ ਨੂੰ ਇਹ ਟ੍ਰੈਕ ਹੋਰ ਵੀ ਦੂਣ ਸਵਾਇਆ ਕਰ ਰਿਹਾ ਹੈ । ਜਸਵੰਤ ਬਿੱਲਾ ਦੀ ਇਸ ਪੇਸ਼ਕਸ਼ ਨੂੰ ਸੰਗਤ ਨੇ ਕਬੂਲ ਕਰਦਿਆਂ ਉਸ ਨੂੰ ਦਿਲੀਂ ਅਸ਼ੀਰਵਾਦ ਦਿੱਤਾ ਹੈ । ਜਿਸ ਲਈ ਸਮੁੱਚੀ ਅਮਨ ਮਿਕਸ ਮਿਊਜਿਕ ਟੀਮ ਨੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



