ਕਨੇਡਾ (ਸਮਾਜ ਵੀਕਲੀ) ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿਸ਼ਵ ਭਰ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵਿੱਚ ਛਾਈਆਂ ਪਈਆਂ ਹਨ । ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਅਨੇਕ ਕਲਾਕਾਰਾਂ ਵਲੋਂ ਬਹੁਤ ਹੀ ਸ਼ਿੱਦਤ ਨਾਲ ਆਪਣੀਆਂ ਰਚਨਾਵਾਂ ਰਾਹੀਂ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਗਾਇਕ ਕੁਲਦੀਪ ਚੁੰਬਰ ਵਲੋਂ ਵੀ ਆਪਣਾ ਇੱਕ ਧਾਰਮਿਕ ਗੀਤ ਜੋ ਸਤਿਗੁਰਾਂ ਦੀ ਪਾਵਨ ਜਨਮ ਸਥੱਲੀ ਬਨਾਰਸ ਕਾਂਸ਼ੀ ਨੂੰ ਸਮਰਪਿਤ ਹੈ, “ਕਾਂਸ਼ੀ ਨਗਰੀ ਦਾ ਦੀਦਾਰ” ਐਸ ਐਮ ਆਰ ਫ਼ਿਲਮਜ਼ ਤੇ ਹੈਪੀ ਡੱਲੀ ਵਲੋਂ ਹੱਕ ਰਿਕਾਰਡਸ ਦੇਖ ਲੇਵਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਨਿਤਿਨ ਪੌਲ ਨਿਊਜ਼ੀਲੈਂਡ ਅਤੇ ਹੈਪੀ ਡੱਲੀ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਗਾਇਕ ਕੁਲਦੀਪ ਚੁੰਬਰ ਦੀ ਕਲਮ ਨੇ ਹੀ ਰਚਿਆ ਹੈ । ਸੰਗੀਤ ਮਿਊਜਿਕ ਐਮ ਐਸ ਵਲੋਂ ਕੀਤਾ ਗਿਆ ਹੈ। ਇਸ ਟ੍ਰੈਕ ਦਾ ਵੀਡੀਓ ਫਿਲਮਾਂਕਣ ਰਿੰਕਾ ਨਸਰਾਲਾ ਦੀ ਸਮੁੱਚੀ ਟੀਮ ਡੀ ਓ ਪੀ ਰਾਜਨ ਬਟਾਲਵੀ, ਡਰੋਨ ਤੁਸ਼ਾਰ ਗੁਪਤਾ ਵਲੋਂ ਡੇਰਾ ਸੱਚਖੰਡ ਬੱਲਾਂ ਅਤੇ ਡੇਰਾ ਸਤਿ ਸਾਹਿਬ ਮੇਘੋਵਾਲ ਗੰਜਿਆਂ ਵਿਖੇ ਕੀਤਾ ਹੈ। ਇਸ ਟ੍ਰੈਕ ਦਾ ਪੋਸਟਰ ਸੋਸ਼ਲ ਮੀਡੀਆ ਦੀਆਂ ਵੱਖ ਵੱਖ ਸਾਈਟਾਂ ਤੇ ਪਾ ਦਿੱਤਾ ਗਿਆ ਹੈ ਜਿਸ ਨੂੰ ਸੰਗਤਾਂ ਵੱਲੋਂ ਬਹੁਤ ਪਿਆਰ ਮੁਹੱਬਤ ਨਸੀਬ ਹੋਇਆ ਹੈ। । ਹੈਪੀ ਡੱਲੀ ਮੁਤਾਬਿਕ ਜਲਦ ਹੀ ਇਹ ਧਾਰਮਿਕ ਟਰੈਕ ਸਾਰੀਆਂ ਸੋਸ਼ਲ ਸਾਈਟਾਂ ਤੇ ਲਾਂਚ ਕਰ ਦਿੱਤਾ ਜਾਵੇਗਾ। ਗੁਰਜੋਤ ਚੁੰਬਰ ਦੇ ਇਸ ਪ੍ਰੋਜੈਕਟ ਲਈ ਵਿਸ਼ੇਸ਼ ਤੌਰ ਤੇ ਸਤਿਕਾਰਯੋਗ ਬਿੱਲ ਬਸਰਾ ਕਨੇਡਾ, ਜਸਵਿੰਦਰ ਇਟਲੀ, ਅਜੇ ਕੁਮਾਰ ਗਾਟ ਯੂਐਸਏ, ਕੌਲ ਬ੍ਰਦਰਜ਼ ਯੂਐਸਏ, ਰਾਮ ਜੀ ਵਿਰਦੀ ਨਿਊਯਾਰਕ, ਕੁਲਵੰਤ ਯੂਕੇ ਸਮੇਤ ਕਈ ਹੋਰਾਂ ਦਾ ਧੰਨਵਾਦ ਕੀਤਾ ਗਿਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



