HOME ਗਾਇਕਾ ਪ੍ਰੇਮ ਲਤਾ ਦੇ “ਸਤਿਨਾਮ” ਸ਼ਬਦ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ –...

ਗਾਇਕਾ ਪ੍ਰੇਮ ਲਤਾ ਦੇ “ਸਤਿਨਾਮ” ਸ਼ਬਦ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ – ਰੱਤੂ ਰੰਧਾਵਾ

ਸਰੀ/ਵੈਨਕੂਵਰ   (ਸਮਾਜ ਵੀਕਲੀ)  (ਕੁਲਦੀਪ ਚੁੰਬਰ )-ਪ੍ਰਸਿੱਧ ਮਿਸ਼ਨਰੀ ਗਾਇਕਾ ਪ੍ਰੇਮ ਲਤਾ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਨਾਲ ਸ਼ਿੰਗਾਰਿਆ ਸ਼ਬਦ “ਸਤਿਨਾਮ” ਦੇ ਟਾਈਟਲ ਹੇਠ ਤਾਜ ਇੰਟਰਟੇਨਮੈਂਟ ਤੇ ਰੱਤੂ ਰੰਧਾਵਾ ਦੀ ਪੇਸ਼ਕਸ਼ ਵਿੱਚ ਹਾਲ ਹੀ ਸਮੇਂ ਦੌਰਾਨ ਸੋਸ਼ਲ ਸਾਈਟਾਂ ਤੇ ਰਿਲੀਜ਼ ਕੀਤਾ ਗਿਆ। ਜਿਸ ਸ਼ਬਦ ਨੂੰ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੇ ਬਹੁਤ ਹੀ ਭਰਵਾਂ ਹੁੰਗਾਰਾ ਵਿਸ਼ਵ ਪੱਧਰ ਤੇ ਦਿੱਤਾ ਹੈ । ਇਸ ਸ਼ਬਦ ਰਚਨਾ ਦੇ ਲੇਖਕ ਪ੍ਰਸਿੱਧ ਮਿਸ਼ਨਰੀ ਕਲਮ ਰੱਤੂ ਰੰਧਾਵਾ ਨੇ ਦੱਸਿਆ ਕਿ ਇਸ ਟਰੈਕ ਲਈ ਕੇ ਕੇ ਕੌਲਧਾਰ ਇਟਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਜਿਨ੍ਹਾਂ ਨੇ ਆਪਣਾ ਵਡਮੁੱਲਾ ਸਹਿਯੋਗ ਦੇ ਕੇ ਇਸ ਨੂੰ ਰਿਲੀਜ਼ ਕਰਵਾਉਣ ਵਿੱਚ ਸਾਰਥਿਕ ਭੂਮਿਕਾ ਨਿਭਾਈ ਹੈ। ਰੱਤੂ ਰੰਧਾਵਾ ਨੇ ਦੱਸਿਆ ਕਿ ਪ੍ਰੇਮ ਲਤਾ ਦੀ ਸੁਰੀਲੀ ਅਤੇ ਮਧੁਰ ਆਵਾਜ਼ ਨੇ ਸੰਗਤਾਂ ਵਿੱਚ ਇੱਕ ਵਾਰ ਫੇਰ ਆਪਣਾ ਜਲਵਾ ਬਿਖੇਰਿਆ ਹੈ।  ਇਸ ਸ਼ਬਦ ਨੂੰ ਸਮੁੱਚੀਆਂ ਸੰਗਤਾਂ ਨੇ ਅਥਾਹ ਮੁਹੱਬਤਾਂ ਦੇ ਕੇ ਨਿਵਾਜਿਆ ਹੈ। ਇਸ ਦਾ ਸੰਗੀਤ ਨਿੱਕੂ ਜੀ ਨੇ ਸੁਪਰ ਸੋਨਿਕ ਸਟੂਡੀਓ ਵਿੱਚ ਰਵਾਇਤੀ ਅੰਦਾਜ਼ ਨਾਲ ਤਿਆਰ ਕੀਤਾ ਹੈ। ਮੁਨੀਸ਼ ਠੁਕਰਾਲ ਦੇ ਵੀਡੀਓਜ ਨੇ ਵੀ ਵੱਖਰੀ ਦਿਖ ਇਸਦੇ ਫਿਲਮਾਂਕਣ ਦੀ ਬਣਾਈ ਹੈ । ਜੱਸੀ ਆਰਟਸ ਵਲੋਂ ਇਸ ਦਾ ਖੂਬਸੂਰਤ ਪੋਸਟਰ ਡਿਜ਼ਾਇਨ ਕੀਤਾ ਗਿਆ ਹੈ । ਤਾਜ ਇੰਟਰਟੇਨਮੈਂਟ ਕੰਪਨੀ ਨੇ ਇਸ ਨੂੰ ਲਾਂਚ ਕਰਕੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਸਤਿਨਾਮ ਸ਼ਬਦ ਨੂੰ ਮਿਲੇ ਪਿਆਰ ਅਤੇ ਸਤਿਕਾਰ ਲਈ ਗਾਇਕਾ ਪ੍ਰੇਮ ਲਤਾ ਤੇ ਗੀਤਕਾਰ ਰੱਤੂ ਰੰਧਾਵਾ ਨੇ ਸਮੁੱਚੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ। ਰੱਤੂ ਰੰਧਾਵਾ ਜੀ ਨੇ ਦੱਸਿਆ ਕਿ ਉਹਨਾਂ ਦੇ ਹੋਰ ਆਉਣ ਵਾਲੇ ਟਰੈਕਾਂ ਦੇ ਗਾਇਕ ਕੁਲਦੀਪ ਚੁੰਬਰ, ਸੋਡੀ ਮੱਲ, ਕੇ ਐਸ ਮੱਖਣ ਸਮੇਤ ਕਈ ਹੋਰ ਮਿਸ਼ਨਰੀ ਆਵਾਜਾਂ ਹਨ, ਜਿਨ੍ਹਾਂ ਨੂੰ ਜਲਦ ਹੀ ਰਿਲੀਜ਼ ਕਰ ਦਿੱਤਾ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਤੇ ਜਸਵੰਤ ਬਿੱਲਾ ਜੀ ਲੈ ਕੇ ਹਾਜ਼ਰ ਹੋਏ “ਸੀਸ ਝੁਕਾਵਾਂ ਮੈਂ” ਟ੍ਰੈਕ
Next articleਗਾਇਕ ਸੋਡੀ ਮੱਲ ਇਟਲੀ ਦਾ “ਸਤਿਨਾਮ ਬੋਲ ਜਿੰਦੜੀਏ” ਟਰੈਕ ਨੇ ਆਗਮਨ ਪੁਰਬ ਤੇ ਭਰੀ ਹਾਜ਼ਰੀ