HOME ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਪ੍ਰੋਗਰਾਮ ਉਲੀਕੇ

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਪ੍ਰੋਗਰਾਮ ਉਲੀਕੇ

1

ਰਾਹੋਂ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਯੁੱਗ ਪਲਟਾਊ ਰਹਿਬਰ, ਸਾਹਿਬ-ਏ-ਕਮਾਲ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਉਤਸਵ ਗੁਰਦੁਆਰਾ ਸੱਚ ਖੰਡ ਸਾਹਿਬ ਮੁਹੱਲਾ ਸਰਾਫਾਂ ਰਾਹੋਂ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਅਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਲਈ ਸੰਗਤਾਂ ਦਿਨ ਰਾਤ ਇੱਕ ਕਰ ਰਹੀਆਂ ਹਨ। ਬੀਤੇ ਦਿਨੀਂ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਕੀਤੀ ਗਈ ਭਰਵੀਂ ਮੀਟਿੰਗ ਦੌਰਾਨ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਸਕੱਤਰ ਦਰਸ਼ਨ ਮਾਹੀ ਜੀ ਨੇ ਦੱਸਿਆ ਕੀ ਪ੍ਰਭਾਤ ਫੇਰੀਆਂ 17 ਜਨਵਰੀ ਤੋਂ ਆਰੰਭ ਹੋਣਗੀਆ। 30 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਅਤੇ ਮਿਤੀ 31 ਜਨਵਰੀ ਨੂੰ ਸਵੇਰ 11 ਵਜੇ ਗੁਰਦੁਆਰਾ ਸੱਚ ਖੰਡ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਸੋ ਕਿ ਵੱਖ ਵੱਖ ਪੜਾਵਾਂ ਵਿੱਚੋਂ ਹੁੰਦਾ ਹੋਇਆ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਵਿਖੇ ਸੰਪਨ ਹੋਵੇਗਾ। ਨਗਰ ਕੀਰਤਨ ਦੌਰਾਨ ਭਾਈ ਪਰਮਜੀਤ ਸਿੰਘ ਖਾਲਸਾ ਰਾਹੋਂ ਵਾਲੇ ਆਪਣੇ ਜੱਥੇ ਸਮੇਤ ਗੁਰੂ ਮਹਿਮਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਮਿਤੀ 01 ਫ਼ਰਵਰੀ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਉੱਘੇ ਫ਼ਨਕਾਰ ਵਿਜੇ ਹੰਸ ਐਂਡ ਪਾਰਟੀ ਧਾਰਮਿਕ ਪ੍ਰੋਗ੍ਰਾਮ ਰਾਹੀਂ ਸੰਗਤਾਂ ਦੇ ਰੂਬਰੂ ਹੋਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਦਿਨ ਰਾਤਰੀ ਦਿਵਾਨ ਸਮੇਂ ਬਾਬਾ ਰਣਜੀਤ ਸਿੰਘ ਜੀ ਤੇ ਬਾਬਾ ਬਲਰਾਮ ਸਿੰਘ ਜੀ ਭਵਾਨੀ ਪੁਰ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਨਗੇ। ਇਸ ਮੀਟਿੰਗ ਵਿੱਚ ਪ੍ਰਧਾਨ ਬਲਵੀਰ ਚੰਦ ਸਰੋਆ, ਸੱਤਪਾਲ ਸਰੋਆ, ਅਜੀਤ ਰਾਏ ਮਾਹੀ, ਸਕੱਤਰ ਦਰਸ਼ਨ ਮਾਹੀ, ਸੁਰਿੰਦਰ ਕੂਮਾਰ, ਕਸਤੂਰੀ ਲਾਲ, ਖਜ਼ਾਨਚੀ ਕਾਂਸ਼ੀ ਲਾਲ, ਜਸਵੀਰ ਸਰੋਆ ਵਿੱਕੀ, ਰਜਿੰਦਰ ਕੁਮਾਰ ਨਰ, ਮੈਂਬਰ ਸੁਭਾਸ਼ ਚੰਦਰ ਨਰ, ਸੱਤਪਾਲ ਰਾਏ, ਵਿਜੇ ਕੁਮਾਰ, ਰਾਮ ਸਰੂਪ, ਅਸ਼ੋਕ ਮਾਹੀ, ਬਲਦੇਵ ਭਾਰਤੀ, ਗੁਰਦਿਆਲ ਮਾਹੀ, ਬਲਦੇਵ ਮਾਹੀ, ਕਾਲਾ ਰਾਮ ਦੁੱਗਲ, ਨੌਜਵਾਨ ਸਭਾ ਦੇ ਮੈਂਬਰ ਲੱਖਵਿੰਦਰ ਸਰੋਆ, ਰਾਮ ਪਾਲ, ਡਾ ਰਾਜ ਕੁਮਾਰ, ਸੁਨੀਲ ਕੁਮਾਰ, ਹਰਜਿੰਦਰ ਬੱਲ, ਹੀਰਾ ਬੱਲ, ਸੰਨੀ ਦੁੱਗਲ, ਮਿੰਟੂ ਦੁੱਗਲ, ਹਰਸ਼ਦੀਪ ਉਆਣ, ਸੋਨਾ ਮਾਹੀ, ਕਰਨ ਮਾਹੀ, ਕਰਨ ਸਰੋਆ, ਅੰਸ਼ੂ ਸੰਧੂ, ਸੰਦੀਪ ਬੱਧਣ, ਵਿੱਕੀ ਨਰ, ਰਵੀ ਨਰ, ਰਾਜੇਸ਼ ਗੋਹਲੀ, ਜਸਕਰਨ ਰਾਜੂ, ਮਨਦੀਪ ਰਾਜੂ, ਸ਼ਤੀਸ਼ ਕੁਮਾਰ, ਰਮਨ ਕੁਮਾਰ, ਦਿਨੇਸ਼ ਨਰ, ਸੁੱਖਵਿੰਦਰ ਰਾਏ, ਸੁੱਖਦੇਵ ਰਾਏ ਅਤੇ ਸੇਠੀ ਸਿੱਧੂ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਦੁਰਘਟਨਾਵਾਂ ‘ਤੇ ਰੋਕ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ – ਆਰ.ਟੀ.ਓ ਅਮਨਦੀਪ ਕੌਰ
Next articleਪੰਜਾਬ ਸੰਭਾਲੋ ਮਹਿਮ,ਪੰਜਾਬ ਸਰਕਾਰ ਚੁਣਾਵੀ ਵਾਅਦੇ ਪੂਰੇ ਕਰੋ ਵਰਨਾ ਕੁਰਸੀ ਖਾਲੀ ਕਰੋ-ਕਰੀਮਪੁਰੀ