HOME ਪੰਜਾਬ ਸੰਭਾਲੋ ਮਹਿਮ,ਪੰਜਾਬ ਸਰਕਾਰ ਚੁਣਾਵੀ ਵਾਅਦੇ ਪੂਰੇ ਕਰੋ ਵਰਨਾ ਕੁਰਸੀ ਖਾਲੀ ਕਰੋ-ਕਰੀਮਪੁਰੀ

ਪੰਜਾਬ ਸੰਭਾਲੋ ਮਹਿਮ,ਪੰਜਾਬ ਸਰਕਾਰ ਚੁਣਾਵੀ ਵਾਅਦੇ ਪੂਰੇ ਕਰੋ ਵਰਨਾ ਕੁਰਸੀ ਖਾਲੀ ਕਰੋ-ਕਰੀਮਪੁਰੀ

1

 ਹੁਸ਼ਿਆਰਪੁਰ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) 15 ਜਨਵਰੀ ਨੂੰ ਗੜਸ਼ੰਕਰ ਦਾਣਾ ਮੰਡੀ ਵਿਖੇ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮ ਦਿਨ ਤੇ ਕੀਤੇ ਜਾਣ ਵਾਲੇ ਜਨ ਕਲਿਆਣ ਦਿਵਸ ਸਮਾਂਰੋਹ ਦੀਆਂ ਤਿਆਰੀਆਂ ਲਈ ਸ਼ਾਮਚੁਰਾਸੀ ਵਿਖੇ ਮੀਟਿੰਗ ਕਰਕੇ ਲੀਡਰਸ਼ਿਪ ਦੀਆਂ ਜਿੰਮੇਵਾਰੀਆਂ ਲਗਾਈਆਂ ਗਈਆਂ ਵੱਡੀ ਗਿਣਤੀ ਵਿੱਚ ਗੜਸ਼ੰਕਰ ਦਾਣਾ ਮੰਡੀ ਪਹੁੰਚਣ ਦਾ ਸੱਦਾ ਦਿੱਤਾ ਗਿਆ ਇਸ ਮੌਕੇ ਪੰਜਾਬ ਸਰਕਾਰ ਨੂੰ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਚਾਰ ਸਾਲ ਦਾ 48 -48 ਹਜਾਰ ਰੁਪਆ ਤੁਰੰਤ ਔਰਤਾਂ ਦੇ ਖਾਤੇ ਵਿੱਚ ਟ੍ਰਾਂਸਫਰ ਕਰੇ ਸਰਕਾਰ ਵਰਨਾ ਕੁਰਸੀ ਖਾਲੀ ਕਰੋ ਬਸਪਾ ਵੱਲੋਂ ਇਹ ਅਭਿਆਨ 15 ਜਨਵਰੀ ਤੋਂ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮ ਦਿਨ ਤੋਂ ਸ਼ੁਰੂ ਕੀਤਾ ਜਾਵੇਗਾ ਕਿ ਚੁਣਾਵੀ ਵਾਅਦੇ ਪੂਰੇ ਕਰੋ ਵਰਨਾ ਕੁਰਸੀ ਖਾਲੀ ਕਰੋ ਕਿਉਂਕਿ ਸਰਕਾਰ ਨੇ ਔਰਤਾਂ ਨਾਲ ਇੱਕ-ਇੱਕ ਹਜ਼ਾਰ ਦਾ ਵਾਅਦਾ ਪੂਰਾ ਨਹੀਂ ਕੀਤਾ, ਪੰਜਾਬ ਵਿੱਚ ਨਸ਼ਿਆਂ ਦਾ ਖਾਤਮਾ ਕਰਨ ਸਰਕਾਰ ਫੇਲ ਹੋਈ, ਪੰਜਾਬ ਦੇ ਵਿੱਚ ਰੇਤ ਮਾਫੀਆ ਸੂਬੇ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰ ਰਿਹਾ, ਸਿੱਖਿਆ ਕ੍ਰਾਂਤੀ ਫੇਲ,ਸਿਹਤ ਕ੍ਰਾਂਤੀ ਫੇਲ,ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੇ ਵਾਅਦੇ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਮੁੱਦੇ ਤੇ ਸਰਕਾਰ ਫੇਲ, 78 ਸਾਲਾਂ ਦੇ ਹਾਕਮਾਂ ਨੇ ਪੰਜਾਬ ਨੂੰ ਬਦਹਾਲ ਬਣਾ ਦਿੱਤਾ ਪੰਜਾਬ ਸੰਭਾਲੋ ਮਹਿਮ ਬਣਾਏ ਗਏ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ, ਇਸ ਮੌਕੇ ਪਾਰਟੀ ਦੇ ਸਟੇਟ ਕੁਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਜਿਲਾ ਪ੍ਰਧਾਨ ਦਲਜੀਤ ਰਾਏ ਹਲਕਾ ਪ੍ਰਧਾਨ ਸੰਦੀਪ ਹੈਪੀ ਤੋਂ ਇਲਾਵਾ ਪਾਰਟੀ ਦੀ ਹੋਰ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਬਸਪਾ ਸਮਰਥਕ ਪਾਰਟੀ ਵਰਕਰ ਮੌਜੂਦ ਸਨ ਸਾਰਿਆਂ ਨੇ ਬੜੀ ਗਿਣਤੀ ਚ ਆਪਣੀ ਨੇਤਾ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮ ਦਿਨ ਤੇ ਪਹੁੰਚਣ ਦਾ ਭਰੋਸਾ ਦਿੱਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਪ੍ਰੋਗਰਾਮ ਉਲੀਕੇ
Next articleਅਡਵਾਂਸ ਗਲੂਕੋਮਾ ਸਰਜਨ ਡਾ. ਸੰਦੀਪ ਸਿੰਘ ਦਿਉਲ ਯੂ. ਕੇ. ਵੱਲੋਂ ਅੱਖਾਂ ਅਪਰੇਸ਼ਨਾਂ ਦਾ ਸਮਾਨ ਅਤੇ ਆਧੁਨਿਕ ਮਸ਼ੀਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਭੇਟ