ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਪਿੰਡ ਕਾਦੀਆਂ ਵਿਖੇ ਸ਼੍ਰੀ ਗੁਰੂ ਰਵਿਦਾਸ ਅੰਮ੍ਰਿਤ ਬਾਣੀ ਦਾ ਕੀਤਾ ਗਿਆ ਪ੍ਰਕਾਸ਼ ਅਤੇ ਰਹਿਨੁਮਾਈ ਹੇਠ ਕੱਢੀ ਗਈ ਸ਼ੋਭਾ ਯਾਤਰਾ

ਲੁਧਿਆਣਾ (ਸਮਾਜ ਵੀਕਲੀ)( ਕਰਨੈਲ ਸਿੰਘ ਐੱਮ.ਏ.) ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਡੇਰਾ ਸੱਚਖੰਡ ਬੱਲਾਂ ਤੋਂ ਧਰਮ ਗੁਰੂ ਸ੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਪਿੰਡ ਕਾਦੀਆਂ, ਲੁਧਿਆਣਾ ਵਿਖੇ ਸਤਿਗੁਰੂ ਰਵਿਦਾਸ ਧਰਮ ਸਮਾਜ ਸਰਧਸ ਪੰਜਾਬ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਬਾਣੀ ਦਾ ਪ੍ਰਕਾਸ਼ ਕੀਤਾ ਗਿਆ। ਉਸ ਤੋਂ ਪਹਿਲੇ ਸ਼੍ਰੀ ਗੁਰੂ ਰਵਿਦਾਸ ਮੰਦਿਰ, ਚਿੱਟੀ ਕਲੋਨੀ ਭੱਟੀਆਂ ਤੋਂ ਅੰਮ੍ਰਿਤਬਾਣੀ ਦੀ ਛਤਰ-ਛਾਇਆ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ । ਸ਼ੋਭਾ ਯਾਤਰਾ  ਕਾਲੋਨੀ ਤੋਂ ਸ਼ੁਰੂ ਹੋ ਕੇ ਹਜ਼ੂਰੀ ਬਾਗ਼ ਕਲੋਨੀ, ਅਮਲਤਾਸ ਕਾਲੋਨੀ, ਪਿੰਡ ਭੱਟੀਆਂ ਅਤੇ ਵੱਖ-ਵੱਖ ਰਸਤਿਆਂ ਵਿੱਚੋਂ ਹੁੰਦੀ ਹੋਈ ਗੁਰੂ ਘਰ ਕਾਦੀਆਂ ਵਿਖੇ ਸੰਪੰਨ ਹੋਈ । ਜਿਸ ਦਾ ਪੂਰੇ ਰਸਤੇ ਵਿੱਚ ਥਾਂ- ਥਾਂ ਤੇ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਲੰਗਰ ਲਗਾਏ ਗਏ। ਵੱਖ-ਵੱਖ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਪ੍ਰਬੰਧਕ ਕਮੇਟੀਆਂ ਵੱਲੋਂ ਥਾਂ-ਥਾਂ ਤੇ ਸਟੇਜਾਂ ਲਗਾ ਕੇ ਸਨਮਾਨਿਤ ਕੀਤਾ ਗਿਆ ਅਤੇ ਅੰਮ੍ਰਿਤ ਬਾਣੀ ਨੂੰ ਗੁਰਦੁਆਰਾ ਸਾਹਿਬ ਪਿੰਡ ਕਾਦੀਆਂ ਵਿਖੇ ਸਥਾਪਿਤ ਕੀਤਾ ਗਿਆ। ਇਸ ਮੌਕੇ ਸਤਿਗੁਰੁ ਰਵਿਦਾਸ ਧਰਮ ਸਮਾਜ ਪੰਜਾਬ ਦੇ ਪ੍ਰਧਾਨ ਅਨੰਦ ਕਿਸ਼ੋਰ ਨੇ ਸਾਰੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ ਅਤੇ ਰਵਿਦਾਸੀਆ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਹੋਰ ਅੱਗੇ ਵਧਾਉਣ ਦੀ ਗੱਲ ਕੀਤੀ ਅਤੇ ਇਲਾਕਾ ਨਿਵਾਸੀਆਂ ਨੂੰ ਅੰਮ੍ਰਿਤਬਾਣੀ ਦੀ ਮਰਯਾਦਾ ਅਤੇ ਸੁੱਚਮ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਧਸ ਚੇਅਰਮੈਨ ਸੋਮ ਨਾਥ ਹੀਰ, ਸਕੱਤਰ ਬਲਵਿੰਦਰ ਬਿੱਟਾ, ਕੈਸ਼ੀਅਰ ਵਿਜੈ ਕੁਮਾਰ ਝੱਲੀ, ਦੀਪਕ ਸੈਂਪਲਾ, ਇੰਦਰਜੀਤ ਲੰਗਾਹ, ਹਰਜਿੰਦਰ ਸੁਜਾਤਵਾਲ, ਗੁਰਪ੍ਰੀਤ ਲਾਲੀ, ਸਨੀ ਲੰਗਾਹ, ਸੁਰਿੰਦਰ ਹੁਸੈਨਪੁਰਾ, ਕੁਲਬੀਰ ਮਲ, ਝਲਮਣ ਲੋਹਟ, ਸਰਪੰਚ ਵੀਰ ਦਾਸ, ਸੌਰਵ ਲਗਾਹ ਅਤੇ ਗੁਰੂ ਘਰ ਕਾਦੀਆਂ ਦੇ ਕਮੇਟੀ ਮੈਂਬਰ ਚੇਅਰਮੈਨ ਮਨਵੀਰ, ਪ੍ਰਧਾਨ ਪਰਮਜੀਤ ਸਿੰਘ, ਸਾਬਕਾ ਸਰਪੰਚ ਕਰਮ ਚੰਦ, ਰੇਸ਼ਮ ਲਾਲ, ਰੁਲਦੂ ਰਾਮ, ਜਗਦੀਸ਼ ਕੁਮਾਰ, ਸਿਕੰਦਰ ਪਾਲ, ਰਿੰਕੂ, ਬਲਵਿੰਦਰ ਸਿੰਘ, ਹਰਨੇਕ ਸਿੰਘ,ਹਰਬੰਸ ਲਾਲ, ਰਜਿੰਦਰ ਕੁਮਾਰ, ਬੈਸਾਖਾ ਰਾਮ, ਹਰਿ ਕ੍ਰਿਸ਼ਨ,ਦੇਵ ਰਾਜ, ਅਵਤਾਰ ਚੰਦ, ਸਰਦਾ ਰਾਮ, ਹੁਸਨ ਲਾਲ, ਕਾਲ਼ਾ ਰਾਮ, ਰਵੀ ਕੁਮਾਰ, ਨਛਤਰ ਸਿੰਘ, ਕਰਮ ਚੰਦ, ਅਵਤਾਰ ਸਿੰਘ, ਕਮਲਜੀਤ, ਸੁਰਿੰਦਰ ਕਾਸਾਬਾਦ, ਕਸਤੂਰੀ ਲਾਲ, ਸਰਪੰਚ ਵੀਰ ਦਾਸ, ਸੌਰਵ ਲੰਗਾਹ, ਜਸਪਾਲ, ਚਾਨਾ ਰਾਮ ਆਦਿ ਸਾਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਹਿਤਕ ਅੰਬਰੋਂ ਟੁੱਟਿਆ ਇਕ ਹੋਰ ਤਾਰਾ,ਬਠਿੰਡੇ ਦੇ ਗ਼ਜ਼ਲਗੋ ਭੁਪਿੰਦਰ ਸੰਧੂ ਦੇ ਤੁਰ ਜਾਣ ਤੇ ਸਾਹਿਤਕ ਖੇਤਰ ‘ਚ ਸੋਗ ਦੀ ਲਹਿਰ
Next articleਸੰਤ ਨਿਰੰਕਾਰੀ ਮਿਸ਼ਨ ਨੇ ਲਾਇਆ ਸਮਗੋਲੀ ਚ ਖੂਨ ਦਾਨ ਕੈਂਪ