HOME ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 26ਵੇਂ...

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 26ਵੇਂ ਮਹਾਨ ਨਗਰ ਕੀਰਤਨ ਸ਼ਾਨਦਾਰ ਢੰਗ ਨਾਲ ਚੜ੍ਹਦੀ ਕਲਾ ਵਿੱਚ ਸੈਕਰਾਮੈਂਟੋ , ਅਮਰੀਕਾ ਦੀ ਧਰਤੀ ਉੱਤੇ ਸੰਪੰਨ ਹੋਏ।

4

ਕੀਰਤਨੀ ਜਥਿਆਂ ਵਲੋਂ ਸਜਾਏ ਗਏ ਕੀਰਤਨ ਦਰਬਾਰ, ਹੈਲੀਕਾਪਟਰ ਰਾਹੀਂ ਗੁਰੂ ਸਾਹਿਬ ਦੀ ਪਾਲਕੀ ਅਤੇ ਸੰਗਤਾਂ ਉਤੇ ਫੁੱਲਾਂ ਦੀ ਵਰਖਾ ਦਾ ਮਨਮੋਹਕ ਨਜ਼ਾਰਾ।

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 26ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਮੂਹ ਸਾਧਸੰਗਤਿ ਦੇ ਸਹਿਯੋਗ ਨਾਲ ਐਤਵਾਰ 8 ਮਾਰਚ 2026 ਨੂੰ ਸ੍ਰੀ ਗੁਰੂ ਰਵਿਦਾਸ ਟੈਪਲ ਰਿਓ ਲਿੰਡਾ (ਸੈਕਰਾਮੈਂਟੋ) ਵਿਖੇ ਬਹੁਤ ਸ਼ਰਧਾ ਅਤੇ ਸਤਿਕਾਰ ਪੂਰਵਕ ਸਜਾਏ ਗਏ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੈਲੀਕਾਪਟਰ ਨਾਲ ਗੁਰੂ ਸਾਹਿਬ ਦੀ ਸ਼ਾਨਦਾਰ ਪਾਲਕੀ ਅਤੇ ਸੰਗਤਾਂ ਉਤੇ ਫੁੱਲ ਵਰਸਾਏ ਗਏ। ਜਿਸ ਵਿੱਚ ਰਿਕਾਰਡ ਤੋੜ ਗਿਣਤੀ ਵਿੱਚ ਸੰਗਤਾਂ ਨੇ ਦੇਸ਼ ਵਿਦੇਸ਼ਾਂ ਤੋਂ ਰਿਓ ਲਿੰਡਾ ਸੈਕਰਾਮੈਂਟੋ ਪਹੁੰਚ ਕੇ ਨਗਰ ਕੀਰਤਨ ਦੀਆਂ ਰੌਣਕਾਂ ਵਿੱਚ ਵਾਧਾ ਕੀਤਾ ਅਤੇ ਸ਼ਬਦ ਗੁਰਬਾਣੀ ਕੀਰਤਨ ਸਰਬਣ ਕਰ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਵੀਰਵਾਰ 5 ਮਾਰਚ ਨੂੰ ਬੱਚਿਆਂ ਦੇ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਇਲਾਹੀ ਬਾਣੀ ਦੇ ਕੀਰਤਨ ਕੀਤੇ ਅਤੇ ਸੰਗਤ ਵੱਲੋਂ ਭਾਗ ਲੈਣ ਵਾਲੇ ਬੱਚਿਆਂ ਨੂੰ ਗਿਫਟ ਕਾਰਡ ਅਤੇ ਸ੍ਰੀ ਸਿਰਪਾਓ ਸਾਹਿਬ ਬਖਸ਼ਿਸ਼ ਕੀਤੇ ਗਏ । ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਸ਼ੁੱਕਰਵਾਰ 6 ਮਾਰਚ 2026 ਨੂੰ ਹੋਏ ਅਤੇ ਜਿਨ੍ਹਾਂ ਦੇ ਭੋਗ ਐਤਵਾਰ 8 ਮਾਰਚ 2026 ਨੂੰ ਪਏ ਗਏ। ਸ਼ਨੀਵਾਰ 7 ਮਾਰਚ ਸ਼ਾਮ ਨੂੰ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਸੇਵਾਦਾਰ ਪਰਿਵਾਰਾਂ ਅਤੇ ਸਮੂਹ ਸਾਧਸੰਗਤਿ ਦੇ ਸਹਿਯੋਗ ਨਾਲ ਹੋਈ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤ ਦੇਸ਼ਾਂ ਵਿਦੇਸ਼ਾਂ ਵਿਚੋਂ ਵਿਸ਼ੇਸ਼ ਤੌਰ ਤੇ ਪਹੁੰਚੀ। ਸਥਾਨਕ ਸਰਕਾਰਾਂ ਦੇ ਵੱਖ ਵੱਖ ਅਧਿਕਾਰੀ ਵੀ ਪ੍ਰਬੰਧਕ ਕਮੇਟੀ ਦੇ ਬੁਲਾਵੇ ਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਜਿੰਨਾ ਵਿੱਚ California State Assembly Woman Maggy Krell, Vice Mayor of Sacramento Karina Talamantes, Thien Ho District Attorney of Sacramento County, Andre Favila from the office of Senate Majority Leader Angelique Ashby ਸ਼ਾਮਲ ਸਨ । ਇੰਨ੍ਹਾ ਚੁਣੇ ਹੋਏ ਪ੍ਰੀਤੀਨਿਧਾ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। 6, 7 ਅਤੇ 8 ਮਾਰਚ ਨੂੰ ਤਿੰਨੇ ਦਿਨ ਦੇਸ਼ਾਂ ਵਿਦੇਸ਼ਾਂ ਤੋਂ ਆਏ ਹੋਏ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ। ਇਨ੍ਹਾਂ ਕੀਰਤਨੀ ਜਥਿਆਂ ਵਿੱਚ ਖ਼ਾਸ ਤੌਰ ਤੇ ਭਾਈ ਸਤਵਿੰਦਰ ਸਿੰਘ ਭਾਈ ਹਰਵਿੰਦਰ ਸਿੰਘ ਦਿੱਲੀ ਵਾਲੇ, ਭਾਈ ਕਰਨਜੀਤ ਸਿੰਘ ਖ਼ਾਲਸਾ UK (ਮਰਹੂਮ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਭਤੀਜੇ), ਭਾਈ ਆਤਮਜੋਤ ਸਿੰਘ ਯੂਬਾ ਸਿਟੀ ਵਾਲੇ, ਭਾਈ ਜਸਪਾਲ ਸਿੰਘ ਸਾਰੰਗ, ਭਾਈ ਅਮ੍ਰਿਤਪਾਲ ਸਿੰਘ ਸੰਗਰੂਰ ਵਾਲੇ, ਅਤੇ ਗੁਰੂਘਰ ਦਾ ਹਜ਼ੂਰੀ ਰਾਗੀ ਜਥਾ (ਭਾਈ ਗੁਰਦੀਪ ਸਿੰਘ, ਭਾਈ ਮਨੋਹਰ ਸਿੰਘ, ਭਾਈ ਜੀਵਨ ਸਿੰਘ ਅਤੇ ਭਾਈ ਅਮਰਜੀਤ ਸਿੰਘ) ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਵੱਡੀ ਗਿਣਤੀ ਵਿੱਚ ਵੱਖ ਵੱਖ ਤਰ੍ਹਾ ਦੇ ਲੰਗਰਾਂ ਅਤੇ ਅਨੇਕਾਂ ਪ੍ਰਕਾਰ ਦੇ ਹੋਰ ਸਮਾਨ ਦੇ ਸਟਾਲ ਲਗਾਏ ਗਏ ਸਨ।

Desh Doaba ਦੇ facebook ਅਤੇ Youtube ਚੈਨਲ ਅਤੇ Shri Guru Ravidass Temple Sacramento ਦੇ facebook ਅਤੇ Youtube ਚੈਨਲ ਅਤੇ ਹੋਰ ਅਨੇਕਾਂ ਸੋਸ਼ਲ ਮੀਡੀਆ ਉਤੇ ਇਹ ਨਗਰ ਕੀਰਤਨ ਸਿਧੇ ਪ੍ਰਸਾਰਿਤ ਕੀਤੇ ਗਏ। ਸ਼੍ਰੀ ਗੁਰਜਤਿੰਦਰ ਸਿੰਘ ਰੰਧਾਵਾ ਵਲੋ ਵੀ Punjab Mail USA TV ਉੱਤੇ ਇਹ ਸਮਾਗਮ ਪ੍ਰਸਾਰਿਤ ਕੀਤੇ ਗਏ। ਜਿਸ ਦੁਆਰਾ ਇਹ ਸਮਾਗਮ ਪੂਰੀ ਦੁਨੀਆਂ ਵਿੱਚ ਦੇਖੇ ਗਏ। ਇਹ ਸੇਵਾ ਸ਼੍ਰੀ ਅਜੈ ਪੜਵੱਗਾ ਗੁਰੂਘਰ ਮੀਡੀਆ ਟੀਮ ਅਤੇ ਸ਼੍ਰੀ ਪ੍ਰੇਮ ਚੁੰਬਰ ਮੁੱਖ ਸੰਪਾਦਕ ਦੇਸ਼ ਦੋਆਬਾ ਅਤੇ ਅੰਬੇਡਕਰ ਟਾਇਮਸ ਅਤੇ ਸ਼੍ਰੀ ਗੁਰਜਤਿੰਦਰ ਸਿੰਘ ਰੰਧਾਵਾ ਵਲੋਂ ਨਿਭਾਈ ਗਈ। ਇਸ ਮੌਕੇ ਗੁਰੂਘਰ ਦੇ ਸਟੇਜ ਸਕੱਤਰ ਸ਼੍ਰੀ ਬਲਜੀਤ ਸਿੰਘ ਨੇ ਪ੍ਰਬੰਧਕ ਕਮੇਟੀ ਵਲੋਂ ਗੁਰੂਘਰ ਦੀ ਸਟੇਜ ਦੀ ਸੇਵਾ ਨਿਭਾਈ ਅਤੇ ਸਮੂਹ ਬੀਬੀਆਂ, ਭੈਣਾਂ, ਮਾਤਾਵਾਂ, ਬੱਚੇ, ਬੱਚੀਆਂ, ਨੌਜਵਾਨਾਂ, ਬਜੁਰਗਾਂ, ਭਾਈ ਸਾਹਿਬਾਨਾਂ, ਸਾਬਕਾ ਕਮੇਟੀਆਂ ਦੇ ਮੈਂਬਰ ਸਾਹਿਬਾਨਾਂ ਅਤੇ ਸਮੂਹ ਸਾਧਸੰਗਤਿ ਦਾ ਵੱਖ ਵੱਖ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ। ਪ੍ਰਭਾਤ ਫੇਰੀਆਂ, ਸੰਧਿਆ ਫੇਰੀਆ ਅਤੇ ਸ੍ਰੀ ਅਖੰਡ ਪਾਠਾਂ ਦੀਆਂ ਸੇਵਾਵਾਂ ਲੈਣ ਵਾਲੇ ਪਰਿਵਾਰਾਂ ਦਾ ਵੀ ਧੰਨਵਾਦ ਕੀਤਾ ਗਿਆ ਪ੍ਰਬੰਧਕ ਕਮੇਟੀ ਵਲੋਂ ਸਾਰੇ ਸੇਵਾਦਾਰਾਂ ਜਿਨ੍ਹਾਂ ਨੇ ਇਸ ਮਹਾਨ ਨਗਰ ਕੀਰਤਨ ਦੀ ਤਿਆਰੀ ਲਈ ਕੰਮ ਕਾਰਾ ਤੋਂ ਛੁਟੀਆਂ ਲੈ ਕੇ ਦਿਨ ਰਾਤ ਸੇਵਾ ਕਰਕੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਇਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਮੂਹ ਸੰਗਤਾਂ ਜੋ ਕੇ ਦੂਰੋਂ ਨੇੜਿਓਂ, ਦੇਸ਼ ਵਿਦੇਸ਼ਾਂ, ਅਮਰੀਕਾ ਦੇ ਵੱਖ ਵੱਖ ਰਾਜਾਂ ਤੋਂ ਵਿਸ਼ੇਸ਼ ਤੌਰ ਉਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਪਹੁਚੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ। ਪ੍ਰਬੰਧਕ ਕਮੇਟੀ ਵਲੋਂ ਅਗਲੇ ਸਾਲ ਐਤਵਾਰ 14 ਮਾਰਚ 2027 ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਸਤਾਬਦੀ ਪ੍ਰਕਾਸ਼ ਪੁਰਬ ਨੂੰ ਸਮਰਪਿਤ 27ਵੇਂ ਮਹਾਨ ਨਗਰ ਕੀਰਤਨ ਧੂਮ ਧਾਮ ਅਤੇ ਚੜਦੀ ਕਲਾ ਵਿੱਚ ਮਨਾਉਣ ਦਾ ਐਲਾਨ ਕੀਤਾ ਗਿਆ।

ਰਿਪੋਰਟ: ਪ੍ਰਬੰਧਕ ਕਮੇਟੀ
ਸ੍ਰੀ ਗੁਰੂ ਰਵਿਦਾਸ ਟੈਪਲ ਰਿਓ ਲਿੰਡਾ (ਸੈਕਰਾਮੈਂਟੋ)
6221 16th Street, Rio Linda, CA-95673

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਾਲ ਕੱਟਣ ਅਤੇ ਸਜਾਉਣ ਦਾ ਵਿਸ਼ੇਸ਼ ਸਮਾਗਮ ਆਯੋਜਿਤ
Next articleਪ੍ਰਿੰ ਸੁਖਵਿੰਦਰ ਸਿੰਘ ਨੂੰ ‘ਫੁੱਟਬਾਲ ਦੇ ਅੰਗ ਸੰਗ’ ਕਿਤਾਬਾਂ ਭੇਂਟ ਕੀਤੀਆਂ