ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਕਨੇਡਾ ਦੇ ਓਨਟਾਰਿਓ ਸੂਬੇ ਦੇ ਸ਼ਹਿਰ ਹੈਮਿਲਟਨ ਵਿੱਚ ਨੌਜਵਾਨ ਲੜਕੇ ਲੜਕੀਆਂ ਨੂੰ ਵਾਲ ਕੱਟਣ ਅਤੇ ਸਜਾਉਣ ਦੇ ਢੰਗ ਤਰੀਕਿਆਂ ਬਾਰੇ ਸਿੱਖਿਅਤ ਕਰਨ ਸਬੰਧੀ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ’ਐਕਸਲ ਇਨ ਸਟਾਈਲ’ ਨਾਮਕ ਇਸ ਸਮਾਗਮ ਦੌਰਾਨ ਇਸ ਧੰਦੇ ਚ ਮਾਹਿਰ ਗਿਣੇ ਜਾਂਦੇ 71 ਤੋਂ ਸਿਖਿਅਕਾ ਵੱਲੋਂ ਵਾਲ ਮੁਫ਼ਤ ਵਿੱਚ ਕੱਟਣ ਅਤੇ ਸਜਾਉਣ ਦੀਆਂ ਸੇਵਾਵਾਂ ਨਿਭਾਈਆਂ ਗਈਆਂ। ਇਸ ਸਮਾਗਮ ਦਾ ਉਦੇਸ਼ ਨੌਜਵਾਨਾਂ ਨੂੰ ਆਤਮਵਿਸ਼ਵਾਸ ਦੇਣਾ ਅਤੇ ਉਨ੍ਹਾਂ ਨੂੰ ਸਿੱਖਿਆ ਨਾਲ ਜੋੜਨਾ ਵੀ ਹੈ। ਪਿਛਲੇ ਸਾਲ ਇਸੇ ਤਰ੍ਹਾਂ ਦੇ ਸਮਾਗਮ ਦੌਰਾਨ ਹੈਮਿਲਟਨ ਦੇ ਬਰਨੀ ਕਸਟਿਸ ਸੈਕੰਡਰੀ ਸਕੂਲ ਵਿੱਚ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਇਕ ਦਿਨ ਵਿੱਚ 287 ਨੌਜਵਾਨਾਂ ਦੇ ਵਾਲ ਕੱਟੇ ਅਤੇ ਸਜਾਏ ਗਏ ਸਨ। ਆਯੋਜਕਾਂ ਦਾ ਕਹਿਣਾ ਹੈ ਕਿ ਨੌਜਵਾਨ ਲੜਕੇ ਲੜਕੀਆਂ ਦੇ ਉਤਸ਼ਾਹ ਦੇ ਮੱਦੇਨਜ਼ਰ ਇਸ ਸਾਲ 300 ਤੋਂ ਵੱਧ ਨੌਜਵਾਨਾਂ ਨੂੰ ਸੇਵਾ ਪ੍ਰਦਾਨ ਕਰਨ ਦਾ ਟੀਚਾ ਮਿਥਿਆ ਗਿਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



