HOME ਏਅਰਟੈੱਲ ਕੰਪਨੀ ਦੇ ਮੁਲਾਜ਼ਮਾਂ ਨੇ ਹੀ ਕੰਪਨੀ ਦੇ ਟਾਵਰਾਂ ਤੋਂ ਲੱਖਾਂ ਦੇ...

ਏਅਰਟੈੱਲ ਕੰਪਨੀ ਦੇ ਮੁਲਾਜ਼ਮਾਂ ਨੇ ਹੀ ਕੰਪਨੀ ਦੇ ਟਾਵਰਾਂ ਤੋਂ ਲੱਖਾਂ ਦੇ ਪੁਰਜ਼ੇ ਚੋਰੀ ਕਰਕੇ ਕੌਡੀਆਂ ਦੇ ਭਾਅ ਕਬਾੜੀਆਂ ਨੂੰ ਵੇਚੇ

4

(ਪੁਲਿਸ ਵੱਲੋਂ 6 ਮੈਂਬਰੀ ਚੋਰ ਗਰੋਹ ਚੋਰੀ ਕੀਤੇ ਮਾਲ ਸਣੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ : ਐਸ ਪੀ ਸਤਪਾਲ ਸ਼ਰਮਾ) 

ਮਾਲੇਰਕੋਟਲਾ- (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ” ਘਰ ਦਾ ਭੇਤੀ ਲੰਕਾ ਢਾਹੇ ” ਦੀ ਕਹਾਵਤ ਉਸ ਵੇਲੇ ਸੱਚ ਸਾਬਤ ਹੋਈ ਜਦੋਂ ਏਅਰਟੈਲ ਕੰਪਨੀ  ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਖੁਦ ਹੀ ਏਅਰਟੈਲ ਦੇ ਟਾਵਰਾਂ ਦੇ ਉੱਪਰ ਲੱਗਿਆ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਰਕੇ ਦਿੱਲੀ ਵਿਖ਼ੇ ਕਵਾੜ ਦੀਆਂ ਦੁਕਾਨਾਂ ਉਪਰ ਕੌਡੀਆਂ ਦੇ ਭਾਅ ਵੇਚ ਦਿੱਤਾ ਗਿਆ, ਜਿਨ੍ਹਾਂ ਨੂੰ ਮਾਲੇਰਕੋਟਲਾ ਪੁਲਿਸ ਵੱਲੋਂ ਏਅਰਟੈੱਲ ਕੰਪਨੀ ਵੱਲੋਂ ਕੀਤੀ ਲਿਖਤੀ ਸ਼ਿਕਾਇਤ ਉਪਰ ਕਾਰਵਾਈ ਕਰਦਿਆਂ ਕੰਪਨੀ ਦੇ ਮੁਲਾਜ਼ਮਾਂ ਸਮੇਤ ਕੁੱਲ 6 ਅਰੋਪੀਆਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ ਹੈ, ਇਸ ਸਬੰਧੀ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਗਾਗਨਜੀਤ ਸਿੰਘ ਦੇ ਦਫਤਰ ਵਿਖੇ ਐਸ.ਪੀ ਹੈਡਕੁਆਰਟਰ (ਆਈ) ਸ੍ਰੀ ਸੱਤਪਾਲ ਸਰਮਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰਸ ਵਿੱਚ ਦੱਸਿਆ ਕਿ ਕੰਪਨੀ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ਤੇ ਥਾਣਾ ਅਮਰਗੜ੍ਹ ਚ ਮੁਕੱਦਮਾ ਦਰਜ ਕਰਕੇ ਬੜੀ ਡੂੰਘਾਈ ਤੇ ਟੈਕਨੀਕ ਤਰੀਕੇ ਨਾਲ ਕੀਤੀ ਗਈ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਜੋ ਚੋਰੀ ਕੀਤੀ ਗਈ ਹੈ, ਅਖਲੇਸ਼ ਉਰਫ ਅਖਿਲ ਪੁੱਤਰ ਬਿਕਰਮ ਕੁਮਾਰ ਅਤੇ ਸਚਿਨ ਪੁੱਤਰ ਸੰਜੇ ਕੁਮਾਰ,ਵਾਸੀ ਪਿੰਡ ਧੰਨਕੋਰ (ਪੰਜੋਖਰਾ) ਜ਼ਿਲ੍ਹਾ ਅੰਬਾਲਾ ਹਰਿਆਣਾ,ਵੱਲੋਂ ਕੀਤੀ ਗਈ ਸੀ, ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਕੀਤੀ ਪੁਛਗਿਛ ਚ ਦੱਸਿਆ ਕਿ ਸਾਡੇ ਨਾਲ ਇਸ ਚੋਰੀ ਦੇ ਵਿੱਚ ਸ਼ਮਸ਼ੇਰ ਸਿੰਘ ਸ਼ੇਰਾ ਤੇ ਇੱਕ ਪੰਕਜ ਵਾਸੀ ਮਨੀਮਾਜਰਾ ਵੀ ਸ਼ਾਮਿਲ ਸੀ।
                     ਸ੍ਰੀ ਸਤਪਾਲ ਸ਼ਰਮਾ ਨੇ ਦੱਸਿਆ ਕਿ ਆਖਲੇਸ਼ ਤੇ ਸ਼ਮਸ਼ੇਰ ਸਿੰਘ ਸ਼ੇਰਾ ਇਹ ਦੋਵੇਂ ਜੋ ਆਰ ਐਫ ਨਾਮ ਦੀ ਕੰਪਨੀ ਚ ਕੰਮ ਕਰਦੇ ਹਨ ਅਤੇ ਇਸ ਨਾਲ ਹੀ ਇਹ ਦੋਵੇਂ ਏਅਰਟੈਲ ਕੰਪਨੀ ਦੇ ਸਾਰੇ ਟਾਵਰਾਂ ਦੀ ਅੱਗੇ ਦੇਖਭਾਲ ਕਰਨ ਲਈ ਏਅਰਟੈਲ ਕੰਪਨੀ ਵੱਲੋਂ ਵੈਂਡਰ ਰੱਖੇ ਹੋਏ ਆ। ਇਸੇ ਕੰਪਨੀ ਚ ਕੰਮ ਕਰਨ ਵਾਲਾ ਸ਼ਮਸ਼ੇਰ ਸਿੰਘ ਸ਼ੇਰਾ, ਉਪਰੋਕਤ ਦੋਵਾਂ ਨੂੰ ਬੁਲਾਉਂਦਾ ਸੀ.ਜਿਸ ਤੋਂ ਬਾਅਦ ਅਖਿਲ ਤੇ ਸੱਜਣ ਮੋਟਰਸਾਈਕਲ ਤੇ ਜੀਰਕਪੁਰ ਆ ਜਾਂਦੇ ਸੀ, ਜਿੱਥੇ ਪਹੁੰਚ ਕੇ ਸ਼ਮਸ਼ੇਰ ਸਿੰਘ ਸ਼ੇਰਾ ਤੇ ਇਹਦਾ ਡਰਾਈਵਰ ਪੰਕਜ ਆਪਣੀ ਬੈਲੀਨੋ ਗੱਡੀ ਚ ਬਿਠਾਕੇ ਇਹਨਾਂ ਨੂੰ ਨਾਲ ਲੈ ਕੇ ਰਾਤ ਸਮੇਂ ਇਹ ਸਾਰੇ ਟਾਵਰਾਂ ਤੋਂ ਬੀ.ਟੀ.ਐਸ ਕਾਰਡ(ਜਿਸਦੀ ਕੀਮਤ ਇੱਕ ਲੱਖ ਰੁਪਏ) ਦੇ ਲਗਪਗ ਹੁੰਦੀ ਹੈ,ਜਿਨ੍ਹਾਂ ਨੂੰ ਚੋਰੀ ਕਰਨ ਤੋਂ ਬਾਅਦ ਅਖਿਲ ਹੋਣੀ ਚਲੇ ਜਾਂਦੇ ਸੀ ਅਤੇ ਸ਼ਮਸ਼ੇਰ ਸਿੰਘ ਸ਼ੇਰਾ, ਚੋਰੀ ਕੀਤੇ ਬੀ.ਟੀ.ਐਸ ਕਾਰਡ ਨੂੰ 15 ਤੋਂ 20 ਹਜਾਰ ਪ੍ਰਤੀ ਬੀ.ਟੀ.ਐਸ ਕਾਰਡ ਅੱਗੇ ਸਮੀਰ ਮਲਿਕ ਪੁੱਤਰ ਮੁਸਤਾਕੀਮ ਵਾਸੀ ਪਿੰਡ ਮਲੂਪੁਰ ਮੁਜੱਫਰ ਨਗਰ ਉਤਰ ਪ੍ਰਦੇਸ਼ ਨੂੰ ਵੇਚਦਾ ਹੁੰਦਾ ਸੀ।ਸਮੀਰ ਮਲਿਕ ਇਨ੍ਹਾਂ ਬੀ.ਟੀ.ਐਸ ਕਾਰਡਾਂ ਨੂੰ ਅੱਗੇ ਨਫੀਸ਼ ਅਹਿਮਦ ਪੁੱਤਰ ਖੁਰਸ਼ੀਦ ਅਹਿਮਦ ਵਾਸੀ ਅਹਿਮਦ ਨਗਰ ਮੇਰਠ ਉਤਰ ਪ੍ਰਦੇਸ਼ ਨੂੰ 35-40 ਹਜ਼ਾਰ ਚ ਵੇਚ ਦਿੰਦਾ ਸੀ।
             ਐਸ ਪੀ ਸਤਪਾਲ ਸ਼ਰਮਾ ਨੇ ਅੱਗੇ ਦੱਸਿਆ ਕਿ ਆਰੋਪੀ ਨਫੀਸ਼ ਅਹਿਮਦ ਇਸ ਬੀ ਟੀ ਐਸ ਕਾਰਡ ਨੂੰ ਅੱਗੇ ਦਿੱਲੀ ਕਵਾੜੀ ਮਾਰਕੀਟ ਚ 50 ਹਜ਼ਾਰ ਦੇ ਕਰੀਬ ਵੇਚ ਦਿੰਦਾ ਸੀ।ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਪੁਲਿਸ ਵੱਲੋਂ ਇਨ੍ਹਾਂ ਸਾਰੇ ਅਰੋਪੀਆਂ ਚੋਂ ਅਸੀਂ ਸਚਿਨ, ਸ਼ਮਸ਼ੇਰ ਸਿੰਘ ਸ਼ੇਰਾ, ਪੰਕਜ, ਸਮੀਰ ਤੇ ਨਾਫ਼ੀਸ ਨੂੰ ਗ੍ਰਿਫਤਾਰ ਕੀਤਾ ਜਾ ਚੱਕਿਆ ਹੈ, ਜਿਨ੍ਹਾਂ ਪੁੱਛਗਿੱਛ ਦੌਰਾਨ ਮੰਨਿਆ ਕਿ ਇਨ੍ਹਾਂ ਵੱਲੋਂ ਇੱਕ ਸਾਲ ਵਿੱਚ ਕਰੀਬ 60 ਤੋਂ 70 ਅਜਿਹੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਅਰੋਪੀਆਂ ਵੱਲੋਂ ਹੁਣ ਤੱਕ ਸੰਗਰੂਰ- ਪਟਿਆਲਾ-ਫਤਿਹਗੜ੍ਹ ਸਾਹਿਬ-ਮਲੇਰਕੋਟਲਾ- ਰੋਪੜ ਅਤੇ ਚੰਡੀਗੜ੍ਹ ਦੇ ਨੇੜਲੇ ਜ਼ਿਲ੍ਹਿਆਂ ਅੰਦਰ ਅਜਿਹੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਇਹਨਾਂ ਸਾਰੇ ਅਰੋਪੀਆਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਊਗੀ, ਜਿਨ੍ਹਾਂ ਕੋਲੋਂ ਹੋਰ ਵੀ ਵਧੇਰੇ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਇਸ ਮੌਕੇ ਇਨ੍ਹਾਂ ਦੇ ਨਾਲ ਡੀ.ਐਸ.ਪੀ (ਆਈ) ਸ਼੍ਰੀ ਸਤੀਸ਼ ਕੁਮਾਰ, ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ ਆਈ ਏ ਸਟਾਫ, ਇੰਸਪੈਕਟਰ ਮਨਜੋਤ ਸਿੰਘ ਇੰਚਾਰਜ ਸਾਈਬਰਸੈੱਲ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੁਨੀਆ ਦੇ ਇੱਕ ਮਹਾਂਨ ਕ੍ਰਾਂਤੀਕਾਰੀ ਸੰਤ ਹੋਏ ਜਿਨ੍ਹਾਂ ਨੇ ਕੌਮ ਦੀਆਂ ਭਟਕਦੀਆਂ ਹੋਈਆਂ ਦੁਖੀ ਰੂਹਾਂ,  ਮਾਨਵਤਾ ਨੂੰ ਉੱਚਾ ਚੁੱਕਣ ਅਤੇ ਪਰਮਾਤਮਾ ਨਾਲ ਜੋੜਨ ਦਾ ਮਹਾਨ ਕਾਰਜ ਕੀਤਾ :-ਜਰਨੈਲ ਬੰਗਾ ਟੋਰਾਂਟੋ, ਕੈਨੇਡਾ
Next articleਗੁਰਮੱਤ ਵਿੱਚ ਪੰਜ ਸਿੰਘਾਂ ਦੀ ਮਹੱਤਤਾ