ਹੜ੍ਹ ਪ੍ਰਭਾਵਿਤ ਲੋਕਾਂ ਲਈ ਹੋਪ ਇੰਮੀਗ੍ਰੇਸ਼ਨ , ਸ਼ਹੀਦ ਊਧਮ ਸਿੰਘ ਟਰੱਸਟ ਸਮੇਤ ਸ੍ਰੀ ਗੁਰੂ ਨਾਨਕ ਪ੍ਰੈੱਸ ਕਲੱਬ ਨੇ ਪ੍ਰਸ਼ਾਸਨ ਨੂੰ ਰਾਹਤ ਸਮੱਗਰੀ ਸੌਂਪੀ 

ਕਪੂਰਥਲਾ , 15 ਜੁਲਾਈ ( ਕੌੜਾ )-ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਨਾਲ ਆਏ ਹੜ੍ਹ ਪ੍ਰਭਾਵਿਤ ਲੋਕਾਂ ਲਈ ਜੋ ਆਪਣੇ ਘਰਾਂ ਤੋਂ ਬੇਘਰ ਹੋਏ ਪਏ ਹਨ। ਉਹਨਾਂ ਲਈ ਰਾਸ਼ਨ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਦਾ ਇੰਤਜ਼ਾਮ ਹੋਪ ਇੰਮੀਗ੍ਰੇਸ਼ਨ ਆਸਟ੍ਰੇਲੀਆ, ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਸੁਲਤਾਨਪੁਰ ਲੋਧੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵੱਲੋ  ਕਰਕੇ ਤਹਿਸੀਲਦਾਰ ਗੁਰਲੀਨ ਕੌਰ ਦੀ ਦੇਖਰੇਖ ਹੇਠ ਹਰਵਿੰਦਰ ਸਿੰਘ ਸੰਧੂ ਡੀ ਡੀ ਪੀ ਓ, ਗੁਰਪ੍ਰਤਾਪ ਸਿੰਘ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ, ਬੀ ਡੀ ਪੀ ਓ ਜਸਜੀਤ  ਕੌਰ ਸੁਲਤਾਨਪੁਰ ਲੋਧੀ ਨੂੰ ਸੌਂਪਿਆ ਗਿਆ।
ਇਸ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਚਰਨ ਸਿੰਘ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਸਾਹਿਤ ਸਭਾ, ਰਜਿੰਦਰ ਸਿੰਘ ਰਾਣਾ, ਵਰੁਣ ਸ਼ਰਮਾ ਪ੍ਰਧਾਨ ਪ੍ਰੈੱਸ ਕਲੱਬ ਨੇ ਜਾਣਕਾਰੀ ਦਿੰਦੇ ਹੋਏ  ਦੱਸਿਆ ਕਿ ਸਾਡੀਆਂ ਸੰਸਥਾ ਹਮੇਸ਼ਾ ਹੀ ਆਪਣੇ ਲੋਕਾਂ ਦੀ ਔਖੀ ਘੜੀ ਵਿਚ ਮਦਦ ਕਰਨ ਲਈ ਤਿਆਰ ਬਰ ਤਿਆਰ ਰਹਿੰਦੀਆਂ ਹਨ, ਤੇ ਇਸਦੇ ਚਲਦੇ  ਹੀ  ਉਨ੍ਹਾਂ ਦੀ   ਰਾਸ਼ਨ ਅਤੇ ਹੋਰ ਸਮੱਗਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਂਟ ਕਰ ਦਿੱਤੀ ਹੈ ਤਾਂ ਜੋ ਲੋੜਵੰਦ ਲੋਕਾਂ ਤੱਕ ਇਹ ਸਮੱਗਰੀ ਪਹੁੰਚ ਜਾਵੇ।
ਉਨ੍ਹਾਂ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਲਗਾਤਾਰ ਹੋਈ ਬਾਰਿਸ਼ ਸਤਲੁਜ ਦਰਿਆ ਵਿਚ ਪਾਣੀ ਆਉਣ ਕਾਰਨ ਜਿੱਥੇ ਲੋਕਾਂ ਦਾ ਮਾਲੀ ਤੌਰ ‘ਤੇ ਕਾਫੀ ਨੁਕਸਾਨ ਹੋਇਆ ਹੈ। ਉੱਥੇ ਹੀ ਗ਼ਰੀਬ ਪਰਿਵਾਰਾਂ ਸਮੇਤ ਪਾਣੀ ‘ਚ ਫਸੇ ਲੋਕਾਂ ਨੂੰ ਭੁੱਖੇ ਪਿਆਸ ਘਰਾਂ ਵਿਚ ਹੀ ਰਹਿਣਾ ਪੈ ਰਿਹਾ ਹੈ। ਜਿਸ ਲਈ ਉਨ੍ਹਾਂ ਇਹ ਕਾਰਜ ਆਪਣੇ ਸਾਥੀਆਂ ਦੀ ਮਦਦ ਨਾਲ ਅਰੰਭਿਆ। ਉਨ੍ਹਾਂ ਕਿਹਾ ਕਿ ਇਹ ਸੇਵਾ ਜਾਰੀ ਰਹੇਗੀ ਤੇ ਉਹ ਇਸ ਔਖੇ ਵੇਲੇ ਆਪਣੇ ਲੋਕਾਂ ਨਾਲ ਖੜੇ ਹਨ। ਇਸ ਮੌਕੇ ਪ੍ਰੈਸ ਕਲੱਬ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ ਨੇ ਹੋਪ ਇੰਮੀਗ੍ਰੇਸ਼ਨ ਆਸਟ੍ਰੇਲੀਆ ਤੋਂ ਸੁਖਵਿੰਦਰ ਸਿੰਘ ਮਿੰਟਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਜੋ ਵਿਦੇਸ਼ ਦੀ ਧਰਤੀ ਤੇ ਰਹਿ ਕੇ ਵੀ ਪੰਜਾਬ ਵਿੱਚ ਬੈਠੇ ਲੋਕਾਂ ਦੀ ਸਮੇਂ ਸਮੇਂ ਮਦਦ ਕਰਦੇ ਰਹਿੰਦੇ ਹਨ। ਇਸ ਮੌਕੇ ਚੇਅਰਮੈਨ ਸੁਰਿੰਦਰ ਸਿੰਘ ਬੱਬੂ ਅਤੇ ਸੈਕਟਰੀ ਕੰਵਲਪ੍ਰੀਤ ਸਿੰਘ ਕੌੜਾ ਨੇ ਕਿਹਾ ਕਿ ਸਾਨੂੰ ਇਸ ਘੜੀ ਵਿਚ ਆਪਣੇ ਪੰਜਾਬ ਵਾਸੀਆਂ ਦੀ ਬਾਂਹ ਫੜਨੀ ਚਾਹੀਦੀ ਹੈ।
ਇਸ ਮੌਕੇ  ਨੰਬਰਦਾਰ ਸਰਵਨ ਸਿੰਘ ਕਰਮਜੀਤ ਪੁਰ, ਮਨਜੀਤ ਸਿੰਘ ਢਿੱਲੋਂ,ਹੋਪ ਇੰਮੀਗ੍ਰੇਸ਼ਨ ਆਸਟ੍ਰੇਲੀਆ ਤੋਂ ਸੁਖਵਿੰਦਰ ਸਿੰਘ ਮਿੰਟਾ ਸਪੁੱਤਰ ਮਾਸਟਰ ਅਜੀਤ ਆਸਟ੍ਰੇਲੀਆ ਵਾਲੇ, ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ, ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਦੇ ਪ੍ਰਧਾਨ ਵਰੁਣ ਸ਼ਰਮਾ, ਜਰਨਲ ਸਕੱਤਰ ਬਲਵਿੰਦਰ ਸਿੰਘ ਧਾਲੀਵਾਲ, ਸਤਪਾਲ  ਕਾਲਾ,ਚੰਦਰ ਮੜੀਆ, ਸਿਮਰਨ ਸੰਧੂ, ਅਸ਼ਵਨੀ ਜੋਸ਼ੀ, ਸਿਮਰਨ ਮਹਿਰੋਕ,ਹਰਨੇਕ ਸਿੰਘ, ਮਾਸਟਰ ਚਰਨ ਸਿੰਘ ਹੈਬਤਪੁਰ, ਜਸਵੰਤ ਸਿੰਘ,ਆਦਿ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲਬਾਗ ਰਿਉਂਦ ਦੀਆਂ ਦੋ ਕਵਿਤਾਵਾਂ
Next articleਐੱਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ