ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੋਸਾਇਟੀ ਮੁੱਠੱਡਾ ਕਲਾਂ ਵਲੋ ਅੰਦੋਲਨ ਨੂੰ ਹਮਾਇਤ ਦੇਣ ਦਾ ਐਲਾਨ 

ਜਲੰਧਰ, ਫਿਲੌਰ (ਜੱਸੀ)-ਸਥਾਨਕ ਸਿਵਲ ਹਸਪਤਾਲ ਨੂੰ ਬਚਾਉਣ ਵਾਸਤੇ ਗਠਿਤ ਕੀਤੀ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵਲੋਂ ਲੜੇ ਜਾ ਰਹੇ ਅੰਦੋਲਨ  ਦੀ ਜਿਥੇ ਵੱਖ- ਵੱਖ ਜਥੇਬੰਦੀਆਂ ਨੇ ਹਮਾਇਤ ਕੀਤੀ ਹੈ। ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੋਸਾਇਟੀ ਮੁੱਠੱਡਾ ਕਲਾਂ ਵਲੋ ਇਸ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ ਉਹਨਾ ਕਿਹਾ ਕਿ 11 ਅਗਸਤ ਨੂੰ ਮੰਗ ਪੱਤਰ ਦੇਣ ਮੌਕੇ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ । ਸਾਂਝੇ ਪ੍ਰੈਸ ਬਿਆਨ ਦੇਣ ਸਮੇਂ ਰਾਜਵਿੰਦਰ ,ਸ਼ਰਨਜੀਤ ਔਜਲਾ ,ਅਮਰਜੀਤ ਔਜਲਾ,ਸੁਖਪਾਲ ਸਿੰਘ ,ਹਰਜਿੰਦਰ ਬਾਸੀ ,ਚੰਨਪ੍ਰੀਤ ਸਿੰਘ  ਨੇ  ਕਿਹਾ ਕਿ ਆਉਣ ਵਾਲੇ ਸਮੇ ਵਿੱਚ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਜਿਹੜਾ ਵੀ ਸੰਘਰਸ਼ ਉਲੀਕੇਗੀ ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੋਸਾਇਟੀ ਮੁੱਠੱਡਾ ਕਲਾਂ ਹਰ ਸੰਘਰਸ਼ ਵਿੱਚ ਪੂਰਨ ਸਹਿਯੋਗ ਦੇਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDubai court rejects early release appeal by Indians, Pakistani murder convicts
Next articlePollution at Australian Antarctic research station exceeds guidelines