ਗ਼ਜ਼ਲ

(ਸਮਾਜ ਵੀਕਲੀ)

ਯਾਦ ਕਿਸ ਦੀ ਦਿਲ ਮੇਰੇ ਨੂੰ ਆ ਰਹੀ।
ਨਬਜ਼ ਵੀ ਮੇਰੀ ਹੈ ਰੁਕਦੀ ਜਾ ਰਹੀ।

ਕੌਣ ਸੀ ਜੋ ਦਰ ‘ਚੋਂ ਆ ਕੇ ਮੁੜ ਗਿਆ,
ਮਹਿਕ ਮੇਰੇ ਘਰ ਹੈ ਕਿਸ ਦੀ ਆ ਰਹੀ।

ਹੋ ਗਿਆਂ ਬਰਬਾਦ ਉਸ ਦੇ ਪਿਆਰ ਵਿੱਚ,
ਜ਼ਿੰਦਗੀ ਮੇਰੀ ਹੈ ਮੁੱਕਦੀ ਜਾ ਰਹੀ।

ਝੂਠ ਦਾ ਪ੍ਰਚਾਰ ਵਧਦਾ ਜਾ ਰਿਹੈ,
ਸੱਚ ਦੀ ਕਿਸ਼ਤੀ ਹੈ ਡੁੱਬਦੀ ਜਾ ਰਹੀ।

ਕਿਸ ਤਰ੍ਹਾਂ ਇਤਬਾਰ ਦੁਨੀਆਂ ਦਾ ਕਰਾਂ,
ਜੋ ਹੈ ਆਪਣੇ ਬੱਚਿਆਂ ਨੂੰ ਖਾ ਰਹੀ।

ਦੋਸਤੀ ਦੇ ਅਰਥ ਵੀ ਬਦਲੇ ਨੇ ਹੁਣ,
ਇਹ ਹੈ ਮਤਲਬ ਤੱਕ ਸਿਮਟਦੀ ਜਾ ਰਹੀ।

ਹਾਲ ਹੈ ਇਹ ਦੇਸ਼ ਦੀ ਸਰਕਾਰ ਦਾ,
ਵਾੜ ਉਲਟੀ ਖੇਤ ਨੂੰ ਹੈ ਖਾ ਰਹੀ।

ਚੈਨ ਮੈਨੂੰ ਰਾਤ ਦਿਨ ਮਿਲ਼ਦਾ ਨਹੀਂ,
ਜ਼ਿੰਦ ਮੇਰੀ ਗ਼ਮ ‘ਚ ਡੁੱਬਦੀ ਜਾ ਰਹੀ।

ਤੁਰ ਪਿਐ “ਜੱਸੀ” ਜ਼ਮਾਨਾ ਛੱਡ ਕੇ,
ਕਾਫ਼ਰਾਂ ਦੀ ਭੀੜ ਪਿੱਛੇ ਆ ਰਹੀ।

ਜਸਵਿੰਦਰ ਸਿੰਘ ‘ਜੱਸੀ’

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸ.ਡੀ. ਕਾਲਜ ‘ਚ ਐੱਨ.ਐੱਸ.ਐੱਸ. ਡੇ ਸੰਬੰਧੀ ਸਮਾਗਮ
Next articleਚੌਕੀਦਾਰਾ ਲੈ ਮਿੱਤਰਾ..ਤੇਰੇ ਲੱਗਦੇ ਨੇ ਬੋਲ ਪਿਆਰੇ !