ਹਸਨ ਅਬਦਾਲ/ ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਸਿੱਖਾਂ ਦੇ ਧਾਰਮਿਕ ਸਕੂਲ ਵਿੱਚ ਵਿਦਿਆਰਥੀਆਂ ਦੇ ਇਮਤਿਹਾਨ ਹੋਏ। ਇਹਨਾਂ ਇਮਤਿਹਾਨਾਂ ਬਾਰੇ ਜਾਣਕਾਰੀ ਦਿੰਦਿਆਂ ਲਾਹੌਰ ਤੋਂ ਬਾਬਰ ਜਲੰਧਰੀ ਨੇ ਦੱਸਿਆ ਕਿ ਇਹਨਾਂ ਇਮਤਿਹਾਨਾਂ ਦਾ ਨਤੀਜਾ ਆਉਣ ਉਪਰੰਤ 10 ਜੁਲਾਈ ਨੂੰ ਬੱਚਿਆਂ ਵਿੱਚ ਇਨਾਮ ਵੰਡੇ ਗਏ। ਇਸ ਸਕੂਲ ਵਿੱਚ ਬੱਚਿਆਂ ਨੂੰ ਬਾਲ ਬੋਧ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬਾਣੀਆਂ ਦਾ ਸ਼ੁੱਧ ਉਚਾਰਣ ਅਤੇ ਕੰਠ ਸਕੂਲ ਵਿੱਚ ਕਰਵਾਇਆ ਜਾਂਦਾ ਹੈ । ਉਹਨਾਂ ਦੱਸਿਆ ਕਿ ਤੀਜੀ ਜਮਾਤ ਵਿੱਚ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਸਿਖਾਇਆ ਜਾਂਦਾ ਹੈ ਅਤੇ ਸਿੱਖੀ ਇਤਿਹਾਸ ਵੀ ਪੜ੍ਹਾਇਆ ਜਾਂਦਾ ਹੈ। ਸ੍ਰ: ਹਰਦੀਪ ਸਿੰਘ ਨੇ ਸਾਰੀ ਕਲਾਸ ਵਿੱਚੋਂ ਟਾਪ ਕੀਤਾ ਤੇ 250 ਵਿੱਚੋਂ 248 ਨੰਬਰ ਲਏ। ਨਤੀਜਿਆਂ ਤੋਂ ਬਾਅਦ ਬੱਚਿਆਂ ਨੂੰ ਉਹਨਾਂ ਦੇ ਮੈਰਿਟ ਕ੍ਰਮ ਅਨੁਸਾਰ ਇਨਾਮ ਵੀ ਵੰਡੇ ਗਏ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






