ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਸਮਾਗਮ

ਕਪੂਰਥਲਾ,  (ਸਮਾਜ ਵੀਕਲੀ) ( ਕੌੜਾ ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਪੈਸ਼ਲ ਅਸੈਂਬਲੀ ਕਰਵਾਈ ਗਈ | ਇਸ ਦੌਰਾਨ ਵਿਦਿਆਰਥੀਆਂ ਨੇ ਸ਼ਬਦ ਗਾਇਨ ਰਾਹੀਂ ਧਾਰਮਿਕ ਸਮਾਗਮ ਦਾ ਆਗਾਜ਼ ਕੀਤਾ । ਨੌਵੀਂ ਜਮਾਤ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਕਵਿਤਾ ਰਾਹੀਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਸਬੰਧੀ ਵਿਦਿਆਰਥੀਆਂ ਨੂੰ ਸੰਖੇਪ ਜਾਣਕਾਰੀ ਦਿੱਤੀ । ਪ੍ਰਾਇਮਰੀ ਅਤੇ ਸੀਨੀਅਰ ਵਿੰਗ ਦੇ ਲੜਕਿਆਂ ਦਰਮਿਆਨ ਦਸਤਾਰ ਸਜਾਉਣ ਦੀ ਪ੍ਰਤਿਯੋਗਿਤਾ ਕਰਵਾਈ ਗਈ, ਜਿਸ ਵਿੱਚ ਪ੍ਰਾਇਮਰੀ ਵਿੰਗ ਦਾ ਪੰਜਵੀਂ ਜਮਾਤ ਦਾ ਅਰਮਾਨ ਸਿੰਘ ਪਹਿਲੇ, ਪੰਜਵੀਂ ਜਮਾਤ ਦਾ ਹੀ ਦਮਨਪ੍ਰੀਤ ਸਿੰਘ ਦੂਜੇ, ਚੌਥੀ ਜਮਾਤ ਦਾ ਗੁਰਨੂਰ ਸਿੰਘ ਅਤੇ ਸਾਹਿਬਪ੍ਰੀਤ ਸਿੰਘ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਰਹੇ । ਸੀਨੀਅਰ ਵਿੰਗ ‘ਚੋਂ ਸੱਤਵੀਂ ਜਮਾਤ ਦਾ ਸਮਰਵੀਰ ਸਿੰਘ ਅਤੇ ਅੱਠਵੀਂ ਜਮਾਤ ਦਾ ਅਨਹਦ ਸਿੰਘ ਪਹਿਲੇ, ਅੱਠਵੀਂ ਜਮਾਤ ਦੇ ਗੁਰਸ਼ਾਨ ਸਿੰਘ ਤੇ ਮਨਮੀਤ ਸਿੰਘ ਸਾਂਝੇ ਤੌਰ ‘ਤੇ ਦੂਜੇ ਅਤੇ ਛੇਵੀਂ ਜਮਾਤ ਦੇ ਕਰਨਵੀਰ ਸਿੰਘ, ਰਮਨੀਕ ਸਿੰਘ, ਮਨਜਾਪ ਸਿੰਘ ਅਤੇ ਜੋਬਨਦੀਪ ਸਿੰਘ ਸਾਂਝੇ ਤੌਰ ‘ਤੇ ਤੀਸਰਾ ਸਥਾਨ ਹਾਸਲ ਕਰਨ ਵਿਚ ਸਫਲ ਰਹੇ । ਇਸ ਦੌਰਾਨ ਵਿਦਿਆਰਥੀਆਂ ਨੂੰ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਧਾਰਮਿਕ ਫਿਲਮ ਚਾਰ ਸਾਹਿਬਜ਼ਾਦੇ ਵੀ ਦਿਖਾਈ ਗਈ । ਸਕੂਲ ਦੇ ਪ੍ਰਾਈਮਰੀ ਵਿੰਗ ਦੇ ਵਿਦਿਆਰਥੀ ਸ਼ਹਾਦਤ ਦੇ ਰੰਗ ਵਿੱਚ ਰੰਗੇ ਹੋਏ ਚਿੱਟੇ ਕੁੜਤੇ ਪਜਾਮੇ ਅਤੇ ਅਤੇ ਕੇ ਜੀ ਵਿੰਗ ਦੇ ਬੱਚੇ ਕੇਸਰੀ ਪੱਗਾਂ ਵਿੱਚ ਨਜ਼ਰ ਆਏ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਡਾਇਰੈਕਟਰ ਸਕੂਲ ਇੰਜੀਨੀਅਰ ਹਰਨਿਆਮਤ ਕੌਰ, ਪ੍ਰਸਾਸ਼਼ਕ ਇੰਜੀਨੀਅਰ ਨਿਮਰਤਾ ਕੌਰ ਅਤੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟਨ ਕੋਟ ਪ੍ਰਣਾਮ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਘੇ ਬਿਜਨਸਮੈਨ ਤੇ ਸਮਾਜ ਸੇਵਕ ਸ. ਅਵਤਾਰ ਸਿੰਘ ਦਾਲੀ ਨੂੰ ਸਦਮਾ, ਧਰਮਪਤਨੀ ਦਾ ਦੇਹਾਂਤ
Next articleਵਾਰਡ 24 ਦੇ ਵਾਸੀਆਂ ਨਾਲ ਕੀਤਾ ਹਰ ਇੱਕ ਵਾਅਦਾ ਪੂਰਾ ਕੀਤਾ ਜਾਵੇਗਾ- ਗੁਰਮੀਤ ਸਿੰਘ ਮੁੰਡੀਆਂ