HOME ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਲੈਸਟਰਸ਼ਾਇਰ...

ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਲੈਸਟਰਸ਼ਾਇਰ ਵਿਖੇ ਵਿਸ਼ਾਲ ਨਗਰ ਕੀਰਤਨ

2

ਸਮਾਜ ਵੀਕਲੀ ਯੂ ਕੇ-

ਲੈਸਟਰ- ਸ੍ਰੀ ਗੁਰੂ ਨਾਨਾਕ ਦੇਵ ਜੀ ਦੀ 8ਵੀਂ ਜੋਤ ਸ਼ੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਓਡਬੀ ਲੈਸਟਰਸ਼ਾਇਰ ਵਿਖੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਹਜਾਰਾਂ ਹੀ ਸੰਗਤਾ ਨੇ ਭਾਗ ਲੈ ਕੇ ਆਪਣੇ ਜੀਵਨ ਦੀਆਂ ਘੜੀਆਂ ਸਫਲ ਕੀਤੀਆਂ।

ਨਗਰ ਕੀਰਤਨ ਬਾਰੇ ਕੁੱਝ ਹਫਤਿਆਂ ਤੋਂ ਲੈਸਟਰਸ਼ਹਿਰ ਦੇ ਮਸ਼ਹੂਰ ਰੇਡਓਿ ਸਟੇਸ਼ਨ ਕੋਹੀਨੂਰ ਤੋਂ ਜਾਣਕਾਰੀ ਦਿੱਤੀ ਜਾ ਰਹੀ ਸੀ ਅਤੇ ਸੰਗਤਾਂ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸਨ ਅਤੇ ਐਤਵਾਰ 27 ਜੁਲਾਈ ਨਗਰ ਕੀਰਤਨ ਵਾਲੇ ਦਿੰਨ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੌਸਮ ਵੀ ਬਹੁੱਤ ਸੋਹਣਾ ਸੀ।

ਓਡਬੀ ਗੁਰਦਵਾਰਾ ਸਾਹਿਬ ਦੇ ਜਨਰਲ ਸਕੱਤਰ ਸਕੱਤਰ ਅਤੇ ਕਰਤਾਰਪੁਰ ਸਾਹਿਬ ਯਾਤਰਾ ਕਮੇਟੀ ਦੇ ਸੇਵਾਦਾਰ ਗੁਰਜੀਤ ਸਿੰਘ ਸਮਰਾ ਜੀ ਨੇ ਕਿਹਾ ਕਿ ਆਮ ਤੌਰ ਤੇ ਨਗਰ ਕੀਰਤਨ ਦਿੱਤੇ ਸਮੇ ਤੋਂ ਬਹੁੱਤ ਦੇਰ ਬਾਅਦ ਅਰੰਭ ਹੁੰਦੇ ਹਨ ਪਰ ਅੱਜ ਨਗਰ ਕੀਰਤਨ ਤਕਰੀਬਨ ਸਮੇ ਸਿਰ ਹੀ ਅਰੰਭ ਹੋ ਗਿਆ ਅਤੇ ਅਸ਼ੀਂ ਉਮੀਦ ਰੱਖਦੇ ਹਾਂ ਅਗਲੇ ਸਾਲ ਦੇ ਨਗਰ ਕੀਰਤਨ ਵਿੱਚ ਸੰਗਤਾਂ ਹੋਰ ਵੀ ਜਿਆਦਾ ਭਾਗ ਲੈਣਗੀਆਂ।

ਪੀ.ਬੀ.ਸੀ, ਪੀ.ਟੀ..ਸੀ ਨਿਊਜ ਇੰਟਰਨੈਸ਼ਨਲ, ਪੰਜਾਬ ਟੀ ਵੀ, ਕੋਹੀਨੂਰ ਰੇਡੀਓ ਸੱਭ ਨੇ ਨਗਰ ਕੀਰਤਨ ਦੀ ਰੀਕਾਰਡਿੰਗ ਕੀਤੀ ਅਤੇ ਭਾਅਦ ਵਿੱਵ ਟੀਵੀ ਤੇ ਟੈਲੀਕਾਸਟ ਕੀਤੀ। ਕਈ ਦਹਾਕਿਆਂ ਤੋਂ ਖਾਲਸਾ ਏਡ ਦੇ ਸੇਵਾਦਾਰ ਬਲਿਂਦਰ ਸਿੰਘ ਜੀ ਨੇ ਦੱਸਿਆ ਕਿ ਇਹ ਬਹੁੱਤ ਹੀ ਖੁਸ਼ੀ ਹੈ ਕਿ ਪ੍ਰਬੰਧਕਾਂ ਦੇ ਸਿਹਯੋਗ ਨਾਲ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾ ਨੇ ਇਹ ਵੀ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਸਿੱਖ ਧਰਮ ਅਤੇ ਗੁਰੂ ਸਿਹਬਾਨ ਦੀਆ ਸਾਖੀਆਂ ਸੁਣਾਇਆ ਕਰਨ ਭਾਵੇਂ ਪੰਜਾਬੀ ਵਿੱਚ ਜਾਂ ਅੰਗਰੇਜੀ ਵਿੱਚ। ਕੋਹੀਨੂਰ ਰੇਡੀਓ ਦੇ ਮੈਨੇਜਰ ਸ਼ੰਗਾਰਾ ਸਿੰਘ ਜੀ ਨੇ ਲੈਸਟਰਸ਼ਾਇਰ ਦੀ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਦੀਆਂ ਵਧਾਈਆ ਦਿੱਤੀਆਂ ਅਤੇ ਦੱਸਿਆ ਕਿ ਲੈਸਟਰ ਦੇ ਗੁਰਦਵਾਰਾ ਸਾਹਿਬ ਅਤੇ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਹਨ ਜਿਨ੍ਹਾ ਵਿੱਵ ਆਪਣੇ ਬੱਚਿਆਂ ਦੇ ਦਾਖਲੇ ਕਰਵਾਉਣੇ ਚਾਹੀਦੇ ਹਨ।

BHAI HARJINDER SINGH RAI PRESIDENT GURDWARA SRI GURU HARKRISHAN SAHIB JI OADBY LEICESTERSHIR

ਗੁਰਦਵਾਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਗਿਆਨੀ ਗੁਰਸੇਵਕ ਸਿੰਘ ਜੀ ਨੇ ਕਿਹਾ “ ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥ ਓਡਬੀ ਅਤੇ ਲੈਸਟਰ ਦੀਆਂ ਸਮੂਹ ਸੰਗਤਾਂ ਨੂੰ ਧੰਨ ਧੰਨ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਵਣ ਜੀ। ਇਸ ਪਾਵਨ ਪੁਰਬ ਮੌਕੇ ਪਹਿਲੀ ਵਾਰ ਓਡਬੀ ਗੁਰਦਵਾਰਾ ਸਾਹਿਬ ਤੋਂ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ ਜਿਸ ਵਿੱਚ ਬੇਅੰਤ ਹੀ ਸੰਗਤਾਂ ਨੇ ਬਹੁੱਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਸ਼ਮੂਲੀਅਤ ਕਰਕੇ ਸੇਵਾ ਕੀਤੀ। ਸਾਰੀਆਂ ਸੰਗਤਾਂ ਵਿੱਚ ਬੇਅੰਥ ਉਤਸ਼ਾਹ ਦੇਖਣ ਨੂੰ ਮਿਿਲਆ। ਇਹ ਨਗਰ ਕੀਰਤਨ ਬਹੁੱਤ ਹੀ ਸ਼ਾਂਤਪੂਰਵਕ ਤਰੀਕੇ ਨਾਲ ਸੰਪੂਰਨ ਹੋਇਆ।

ਨਗਰ ਕੀਰਤਨ ਦੀ ਖਾਸ ਗੱਲ ਇਹ ਸੀ ਕਿ ਕੋਈ ਵੀ ਖਾਣ ਦਾ ਸਟਾਲ ਰਸਤੇ ਵਿੱਚ ਨਹੀਂ ਲਗਾਇਆ ਗਿਆ ਜਿਸ ਨਾਲ ਸੜਕਾਂ ਦੀ ਸਫਾਈ ਅਤੇ ਅਨੁਸ਼ਾਸ਼ਨ ਵਿੱਚ ਰਹਿਣ ਦਾ ਸੋਹਣਾ ਸੁਨੇਹਾ ਦਿੱਤਾ ਗਿਆ। ਇਹੋ ਜਹੇ ਕਾਰਜ ਸੰਗਤਾਂ ਦੇ ਸਹਿਯੋਗ ਅਤੇ ਇਕਸੁਰਤਾ ਨਾਲ ਇਕੱਤਰ ਹੋ ਕੇ ਸਫਲਤਾਪੂਰਵਕ ਨੇਪਰੇ ਚੜ੍ਹਦੇ ਹਨ ਜਿਵੇਂ ਇਹ ਨਗਰ ਕੀਰਤਨ ਸਫਲਤਾਪੂਰਵਕ ਸੰਪੂਰਨ ਹੋਇਆ। ਅਗਾਂਹ ਵੀ ਕੋਸ਼ਿਸ਼ ਰਹੇਗੀ ਕਿ ਅੱੱਗੇ ਤੋਂ ਹੋਰ ਵੀ ਉੱਚੇ ਪੱਧਰ ਤੇ ਇਹ ਨਗਰ ਕੀਰਤਨ ਉਲੀਕ ਕੇ ਨਾਲ ਹੀ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇ ਤਾਂ ਕਿ ਸੰਗਤਾਂ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਨਣ। ਗੁਰੂ ਹਰਿਿਕ੍ਰਸ਼ਨ ਮਹਾਰਾਜ ਜੀ ਸਭਨਾ ਦੀਆਂ ਸੇਵਾਵਾਂ ਥਾਇ ਂਪ੍ਰਵਾਨ ਕਰਨ ਜੀ।“

ਇੱਕ ਗੁਰਸਿੱਖ ਨੇ ਆਪਣੇ ਸੁਝਾਅ ਦਿੰਦੇ ਹੋਏ ਕਿਹਾ ਕਿ ਅਗਾਂਹ ਤੋਂ ਵੀਲਚੇਅਰ ਅਤੇ ਪਰਾਮ ਵਾਲਿਆ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਤੋਂ ਬਾਅਦ ਪੰਜਾਬੀ ਸਕੂਲ ਦੇ ਬੱਚੇ ਹੋਣੇ ਚਾਹੀਦੇ ਹਨ। ਜਿਹੜੀਆਂ ਸੰਗਤਾ ਨੂੰ ਤੁਰਨ ਵਿੱਚ ਦਰਦ ਹੁੰਦਾ ਹੈ ਉਨ੍ਹਾ ਲਈ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਕੁੱਝ ਨਗਰ ਕੀਰਤਨ ਵਿੱਚ ਆਈਆਂ ਸੰਗਤਾਂ ਨੂੰ ਆਪਣੀਆਂ ਕਾਰਾਂ ਵਿੱਚ ਜਾਣਾ ਬਹੁੱਤ ਔਖਾ ਹੋ ਗਿਆ ਕਿਉਂਕਿ ਕਿਸੇ ਨੇ ਉਨ੍ਹਾ ਦੀ ਕਾਰ ਮੋਹਰੇ ੳਾਪਣੀ ਕਾਰ ਇਸ ਤਰਾਂ ਖੜੀ ਕੀਤੀ ਸੀ ਕਿ ਉਹ ਆਪਣ ੀਕਾਰ ਬਾਹਰ ਕੱਢ ਹੀ ਨਹੀਂ ਸਕਦੇ ਸਨ। 12.15 ਵਜੇ ਅ੍ਰਰੰਭ ਹੋਇਆ ਨਗਰ ਕੀਰਤਨ ਲੈਸਟਰਸ਼ਾਇਰ ਦੇ ਓਡਬੀ ਇਲਾਕੇ ਦੀਆਂ ਸੜਕਾਂ ਤੋਂ ਹੁੰਦਾ ਹੋਇਆ 2.30 ਵਜੇ ਗੁਰਦਵਾਰਾ ਸਾਹਿਬ ਵਾਪਸ ਪਹੁੰਚਿਆ। ਉਪਰੰਤ ਦੀਵਾਨ ਹਾਲ ਵਿੱਚ ਦੋ ਘੰਟ ਕੀਰਤਨ, ਕਥਾ ਅਤੇ ਢਾਡੀ ਜੱਥੇ ਨੇ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇੇ ਜਾਣਕਾਰੀ ਦਿੱਤੀ।  ਗੁਰਦਵਾਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਦੀਆਂ ਸੱਭ ਨੂੰ ਵਧਾਈਆ ਦਿੱਤੀਆ ਅਤੇ ਨਗਰ ਕੀਰਤਨ ਵਿੱਚ ਸਾਰੇ ਹੀ ਸੇਵਾਦਾਰਾ, ਸਪੌਨਸਰਾਂ, ਪੁਲਿਸ, ਟਰੱਕਾਂ, ਮੀਡੀਆ, ਸਟਾਲ ਵਾਲਿਆਂ ਦਾ ਅਤੇ ਸਾਰੀ ਹੀ ਸੰਗਤ ਦੇ ਸਿਹਯੋਗ ਦਾ ਤਿਹ ਦਿਲੋਂ ਧੰਨਵਾਦ ਕੀਤਾ ਅਤੇ ਬੇਨਤੀ ਕੀਤੀ ਕਿ ਅਗਲੇ ਸਾਲ ਦੇ ਨਗਰ ਕੀਰਤਨ ਵਿੱਚ ਵੀ ਇਸੀ ਤਰਾਂ ਸਿਹਯੋਗ ਦੇਣਗੇ।

 

 

 

Previous articleਖਾਲੀ ਸ਼ਰਾਬ ਦੀਆਂ ਬੋਤਲਾਂ ਵਾਪਸ ਕਰਨ ‘ਤੇ ਤੁਹਾਨੂੰ ਇੰਨੇ ਪੈਸੇ ਮਿਲਣਗੇ, ਸਰਕਾਰ ਨੇ ਐਲਾਨ ਕੀਤਾ
Next articleबोधिसत्व डॉ. बाबासाहेब अम्बेडकर पब्लिक स्कूल चिमूर (चंद्रपुर, महाराष्ट्र) में संस्थापक निदेशक अध्यक्ष सोहनलाल गिंडा का दौरा