HOME ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਰੱਖੜੀ ਪ੍ਰਤਿਯੋਗਤਾ

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਰੱਖੜੀ ਪ੍ਰਤਿਯੋਗਤਾ

2
ਕੈਪਸ਼ਨ - ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਰੱਖੜੀ ਪ੍ਰਤੀਯੋਗਤਾ ਦੇ ਜੇਤੂ ਵਿਦਿਆਰਥੀਆਂ ਨਾਲ ਇੰਜੀਨੀਅਰ ਨਿਮਰਤਾ ਕੌਰ, ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਅਤੇ ਸਟਾਫ਼ ਮੈਂਬਰ ।

ਕਪੂਰਥਲਾ, (ਸਮਾਜ ਵੀਕਲੀ)   ( ਕੌੜਾ ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਰੱਖੜੀ ਦੇ ਤਿਉਹਾਰ ਸਬੰਧੀ ਰੱਖੜੀ ਬਣਾਉਣ ਦੀ ਪ੍ਰਤਿਯੋਗਤਾ ਕਰਵਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਇਸ ਦੌਰਾਨ ਸਕੂਲ ਦੇ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਆਪਣੇ ਹੱਥੀ ਰੱਖੜੀਆਂ ਤਿਆਰ ਕੀਤੀਆਂ ।ਸੀਨੀਅਰ ਵਿੰਗ ‘ਚੋਂ ਸੱਤਵੀਂ ਜਮਾਤ ਦੀ ਤਨਵੀ ਅਤੇ ਛੇਵੀਂ ਜਮਾਤ ਦੀ ਜੈਸਮੀਨ ਸਾਂਝੇ ਤੌਰ ਤੇ ਪਹਿਲੇ ਸਥਾਨ ‘ਤੇ ਰਹੀਆਂ । ਅੱਠਵੀਂ ਜਮਾਤ ਦੀ ਵਨੀਤ ਅਤੇ ਮਨਜੋਤ ਦੂਸਰੇ ਸਥਾਨ ‘ਤੇ ਰਹੀਆਂ । ਛੇਵੀਂ ਦਾ ਰੂਹਾਨ ਅਤੇ ਸਤਵੀਂ ਦੀ ਗੁਰਸੀਰਤ ਤੀਜੇ ਸਥਾਨ ‘ਤੇ ਰਹੇ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾਇਰੈਕਟਰ ਸਕੂਲ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਰੱਖੜੀ ਦੇ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਕਿਹਾ ਕਿ ਰੱਖੜੀ ਭੈਣ ਭਰਾ ਦੇ ਆਪਸੀ ਪਿਆਰ ਨੂੰ ਪ੍ਰਗਟ ਕਰਨ ਦਾ ਬੜਾ ਹੀ ਪਿਆਰਾ ਤੇ ਪਵਿੱਤਰ ਤਿਉਹਾਰ ਹੈ । ਉਨ੍ਹਾਂ ਪ੍ਰਤਿਯੋਗਤਾ ਦੌਰਾਨ ਬੱਚਿਆਂ ਵੱਲੋਂ ਦਿਖਾਈ ਗਈ ਪ੍ਰਤਿਭਾ ਦੀ ਭਰਪੂਰ ਸ਼ਲਾਗਾ ਕੀਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੀ.ਆਈ.ਏ ਸਟਾਫ ਕਪੂਰਥਲਾ ਵੱਲੋਂ 1 ਕਿਲੋ 230 ਗ੍ਰਾਮ ਹੈਰੋਇਨ ਅਤੇ ਕਾਰ ਸਵਿਫਟ ਸਮੇਤ 01 ਕਾਬੂ
Next article**ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਨੇਤਰਦਾਨੀ ਦੇਵੀ ਦਿਆਲ ਦਾ ਪਰਿਵਾਰ ਸਨਮਾਨਿਤ*