ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) ( ਜਤਿੰਦਰਪਾਲ ਸਿੰਘ ਕਲੇਰ ) ਨਜ਼ਦੀਕੀ ਪਿੰਡ ਗੋਲੂ ਮਾਜਰਾ ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਦੇ ਭੋਗ ਪਾਏ ਜਾਣ ਉਪਰੰਤ ਭਾਈ ਗੁਰਨਾਮ ਸਿੰਘ ਜਲਾਲਾ ਬਲਾਚੌਰ ਤੇ ਉਨਾਂ ਦੇ ਸਾਥੀ ਭਾਈ ਹਿੰਮਤ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਦੇ ਰਾਗੀ ਜੱਥੇ ਵੱਲੋਂ ਦੇ ਇਲਾਹੀ ਕੀਰਤਨ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਕਥਾ ਵਿਚਾਰਾਂ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਭਾਈ ਅਜੀਤ ਸਿੰਘ ਬੇਹਰੜੀ ਨੇ ਗੁਰੂ ਨਾਲ ਸੱਚੀ ਪ੍ਰੀਤ ਅਤੇ ਜੀਵਨ ਦੇ ਰੁਝੇਵਿਆਂ ਵਿੱਚੋਂ ਕੁਝ ਪਲ ਸਤਿਸੰਗ ਲਈ ਕੱਢਣ ਦਾ ਸੰਦੇਸ਼ ਵੀ ਦਿੱਤਾ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ ਅਤੇ ਸਤਿਗੁਰੂ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਹਰਦਿਆਲ ਚੰਦ ਵੱਲੋਂ ਸੰਗਤਾਂ ਨੂੰ ਪ੍ਰਕਾਸ਼ ਦਿਹਾੜੀ ਦੀ ਵਧਾਈ ਦਿੰਦੇ ਹੋਏ ਧੰਨਵਾਦ ਸੱਭ ਦਾ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਚਾਹ- ਪਕੌੜਿਆਂ ਤੋਂ ਇਲਾਵਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ‘ਤੇ ਸਾਬਕਾ ਸਰਪੰਚ ਬਲਵੀਰ ਚੰਦ, ਸ਼ਾਮ ਲਾਲ ਦਿੱਲੀ, ਸੰਦੀਪ ਕੁਮਾਰ ਬਾਵਾ, ਜਸਪਾਲ ਭਾਟੀਆ, ਤਿਲਕ ਰਾਜ ਯੂਐਸਏ, ਦਮਨਪ੍ਰੀਤ ਸਿੰਘ ਦਿੱਲੀ, ਰਾਮਦਾਸ, ਹਰਦਿਆਲ ਚੰਦ, ਰਾਮਜੀ ਦਾਸ, ਜਸਵੰਤ ਰਾਏ, ਗੁਰਦਿਆਲ, ਜੋਗਿੰਦਰ ਪਾਲ, ਹਰਵਿੰਦਰ ਭਾਟੀਆ, ਦੇਸਰਾਜ ਮਾਲੇਵਾਲ, ਓਮਨਾਥ, ਰਾਮ ਸ਼ਾਹ, ਮਾ. ਰਾਜਕੁਮਾਰ, ਜਸਵੀਰ, ਧਰਮਵੀਰ, ਰਾਕੇਸ਼ ਕੁਮਾਰ ਲੱਕੀ, ਰਜਿੰਦਰ ਕੁਮਾਰ, ਹਰਬੰਸ ਲਾਲ, ਦੀਪਕ ਕੁਮਾਰ, ਕੇਵਲ, ਨਰਿੰਦਰ ਕੁਮਾਰ, ਸੁਖਦੇਵ ਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


