ਇਲਾਜ ਲਈ ਹਸਪਤਾਲ ਕਰਵਾਇਆ ਭਰਤੀ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਬੀਤੀ ਦਿਨੀਂ ਰੋਪੜ ਬਾਈਪਾਸ ਪੁੱਲ ਦੇ ਨਜ਼ਦੀਕ ਬੰਦ ਪਈ ਡੀ ਸੀ ਐਮ ਫੈਕਟਰੀ ਦੇ ਸਾਹਮਣੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਸਕੂਲ ਦੇ ਵਿਦਿਆਰਥੀ ਤੇ ਤੇਜ਼ਧਾਰ ਹਥਿਆਰ ਤੇ ਡੰਡਿਆਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਨਾਲ ਜਖ਼ਮੀ ਕਰ ਦਿੱਤੀ | ਜਿਸ ਨੂੰ ਇਕ ਰਾਹਗੀਰ ਕਾਰ ਚਾਲਕ ਨੇ ਗੰਭੀਰ ਰੂਪ ਜਖ਼ਮੀ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤੇ ਉਸ ਦੇ ਘਰ ਵਾਲਿਆ ਨੂੰ ਸੂਚਿਤ ਕੀਤਾ ਗਿਆ | ਪ੍ਰੇਮ ਨਗਰ ਨਿਵਾਸੀ ਰੂਦਰ ਪ੍ਰਸਾਦ ਦੇ ਪਿਤਾ ਰਾਜੇਸ਼ ਕੁਮਾਰ ਅਤੇ ਤਾਇਆ ਗੁਲਾਬ ਚੰਦ ਨੇ ਦੱਸਿਆਂ ਕਿ ਰੂਦਰ ਆਸਰੋਂ ਤੋਂ ਨਵੇ ਕੱਪੜੇ ਸਿਲਾਈ ਕਰਵਾ ਕੇ ਲੈ ਕੇ ਆ ਰਿਹਾ ਸੀ | ਇਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਨਾਲ ਜਖ਼ਮੀ ਕਰ ਦਿੱਤਾ | ਜਦੋਂ ਇਸ ਸਬੰਧੀ ਚੌਕੀ ਇੰਚਾਰਜ ਸਿੰਕਦਰ ਪਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆਂ ਕਿ ਲੜਕੇ ਦੇ ਪਿਤਾ ਤੇ ਤਾਇਆ ਦੀ ਸ਼ਿਕਾਇਤ ਦੇ ਆਧਾਰ ਤੇ ਰਿਪੋਰਟ ਦਰਜ ਕਰਕੇ ਕਥਿਤ ਆਰੋਪੀਆ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਜਲਦ ਹੀ ਕਾਬੂ ਕਰ ਲਿਆ ਜਾਵੇਗਾ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


